ਕੈਪਟਨ ਸਰਕਾਰ ਨੂੰ ਯਾਦ ਕਰਾਵਾਂਗੇ ਚੋਣ ਵਾਅਦੇ : ਮੰਡ

Updated on: Thu, 14 Sep 2017 03:48 PM (IST)
  

ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤÎਣ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਤਰਨਤਾਰਨ ਦਾਣਾ ਮੰਡੀ ਵਿਖੇ ਹੋਣ ਵਾਲੀ ਕਰਜ਼ਾ ਮੁਕਤੀ ਰੈਲੀ 'ਚ ਸ਼ਮੂਲੀਅਤ ਕਰਨ ਲਈ ਕਸਬਾ ਹਰੀਕੇ ਪੱਤਣ ਤੋ ਕਿਸਾਨਾਂ ਦਾ ਵੱਡਾ ਕਾਫਲਾ ਕਿਸਾਨ ਆਗੂ ਸੁਖਦੇਵ ਸਿੰਘ ਮੰਡ ਅਤੇ ਸਾਹਿਬ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਤੋਂ ਪਹਿਲਾਂ ਹਰੀਕੇ ਪੱਤਣ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਤੇ ਮਜਦੂਰਾਂ ਨਾਲ ਵਾਅਦੇ ਕਰਕੇ ਨਿਭਾਉਣ ਦੀ ਬਜਾਏ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਤੋਰ ਰਹੀ ਹੈ ਜੋ ਕਿ ਕਿਸੇ ਤਰਾਂ ਵੀ ਸਹਿਣ ਨਹੀਂ ਕੀਤਾ ਜਾਵੇਗਾ। ਤਰਨਤਾਰਨ ਦੀ ਕਰਜ਼ਾ ਮੁਕਤੀ ਰੈਲੀ ਕੁੰਭਕਰਨੀ ਨੀਂਦ ਸੁਤੀ ਕੈਪਟਨ ਸਰਕਾਰ ਨੂੰ ਜਗਾ ਕੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰ ਦੇਵੇਗੀ। ਇਸ ਮੌਕੇ ਰਛਪਾਲ ਸਿੰਘ ਤਲਵੰਡੀ, ਹਰਜਿੰਦਰ ਸਿੰਘ ਨਿਯਾਮਦੀਨ ਵਾਲਾ, ਗੁਰਪ੍ਰੀਤ ਸਿੰਘ ਦੀਨੇ ਕੇ, ਨਿਰਮਲ ਸਿੰਘ ਵੱਟੂ ਭੱਟੀ, ਸਤਨਾਮ ਸਿੰਘ ਹਰੀਕੇ, ਸੁਰਜੀਤ ਸਿੰਘ ਗੱਟਾ, ਬਾਦਸ਼ਾਹ ਜੋਗਾ ਸਿੰਘ ਸਭਰਾਂ, ਅੰਗਰੇਜ ਸਿੰਘ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਲੌਹੁਕਾ, ਸੁਖਦੇਵ ਸਿੰਘ ਅਰਾਈ ਵਾਲਾ, ਰਣਜੀਤ ਸਿੰਘ ਹਰੀਕੇ, ਰਣਜੀਤ ਸਿੰਘ ਸਰਹਾਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åð éåÅðé