35 ਮੋਟਰਸਾਈਕਲਾਂ ਦੇ ਕੱਟੇ ਚਲਾਨ

Updated on: Thu, 14 Sep 2017 03:43 PM (IST)
  

ਜਤਿੰਦਰ ਗੋਲਡੀ, ਪੱਟੀ : ਪੱਟੀ ਸ਼ਹਿਰ ਅਤੇ ਇਲਾਕੇ ਅੰਦਰ ਟ੫ੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਮੂੰਹ ਢੱਕ ਕੇ ਚਲਾਉਣ ਵਾਲੇ 35 ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ। ਇਸ ਸਬੰਧੀ ਵੂਮੈਨ ਸੈਲ ਇੰਚਾਰਜ਼ ਕਰਮਜੀਤ ਕੌਰ ਤੇ ਟ੫ੈਫਿਕ ਇੰਚਾਰਜ਼ ਪੱਟੀ ਸਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਖੇਮਕਰਨ ਰੋਡ ਪੱਟੀ ਵਿਖੇ ਸੜਕ ਉਪਰ ਨਾਕਾ ਲਗਾਇਆ। ਵੂਮੈਨ ਸੈਲ ਇੰਚਾਰਜ਼ ਕਰਮਜੀਤ ਕੌਰ ਤੇ ਟ੫ੈਫਿਕ ਇੰਚਾਰਜ ਪੱਟੀ ਸਲਵਿੰਦਰ ਸਿੰਘ ਨੇ ਦੱਸਿਆ ਕਿ 35 ਮੋਟਰਸਾਈਕਲ ਦੇ ਚਾਲਾਨ ਕੱਟੇ ਗਏ ਹਨ ਤੇ ਉਨ੍ਹਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਗਿਆ। ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਕਿ ਪ੍ਰੈਸ਼ਰ ਹਾਰਨਾਂ, ਟਿ੫ਪਲ ਸਵਾਰੀ ਕਰਨ ਵਾਲੇ, ਬੁਲਟ ਦੇ ਪਟਾਖੇ ਮਾਰਨ, ਸੀਟ ਬੈਲਟ ਨਾ ਲਗਾਉਣਾ, ਡਰਾਇਵਿੰਗ ਲਾਇਸੰਸ ਨਾਂ ਹੋਣਾ, ਕਾਗਜ਼ ਪੂਰੇ ਨਾਂ ਕਰਨ ਵਾਲੇ ਅਤੇ ਖਾਸ ਕਰਕੇ ਸਕੂਲਾਂ, ਕਾਲਜਾਂ ਅੱਗੇ ਗੇੜੇ ਮਾਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਸੇਵਕ ਸਿੰਘ, ਜੈਮਲ ਸਿੰਘ, ਰਣਜੋਤ ਕੌਰ, ਰਮਨਦੀਪ ਕੌਰ, ਦਵਿੰਦਰ ਕੁਮਾਰ (ਸਾਰੇ ਹੋਲਦਾਰ) ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðéå Åðé