ਭਗਵਾਨ ਵਾਲਮੀਕਿ ਦਾ ਮਨਾਇਆ ਜਾਵੇਗਾ ਪ੍ਰਗਟ ਦਿਵਸ

Updated on: Thu, 14 Sep 2017 03:40 PM (IST)
  

ਕੁਲਦੀਪ ਗਿੱਲ, ਕੈਰੋਂ : ਮੂਲਨਿਵਾਸੀ ਵੈਲਫੇਅਰ ਸੁਸਾਇਟੀ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਮਨਾਉਣ ਸਬੰਧੀ ਇਕ ਵਿਸ਼ੇਸ਼ ਮੀਟਿੰਗ ਪਿੰਡ ਬਾਹਮਣੀਵਾਲਾ ਵਿਖੇ ਕੀਤੀ ਗਈ। ਜਿਸ ਵਿਚ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਸੁਸਾਇਟੀ ਦੇ ਚੇਅਰਮੈਨ ਗੁਰਜੰਟ ਸਿੰਘ ਫੌਜੀ ਅਤੇ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਤੇ ਉਤਸਾਹ ਨਾਲ ਭਗਵਾਨ ਵਾਲਮੀਕਿ ਆਸ਼ਰਮ ਬਾਹਮਣੀਵਾਲਾ ਵਿਖੇ ਕਰਵਾਏ ਜਾਣਗੇ। ਸਮਾਗਮਾਂ ਦੌਰਾਨ 25 ਸਤੰਬਰ ਤੋਂ ਪ੍ਰਭਾਤਫੇਰੀਆਂ ਦਾ ਸਿਲਸਿਲਾ ਅਰੰਭ ਹੋਵੇਗਾ ਜੋ ਕਿ ਲਗਾਤਾਰ 5 ਅਕਤੂਬਰ ਤਕ ਚੱਲੇਗਾ। ਉਸ ਤੋਂ ਉਪਰੰਤ ਆਦਿਵਾਸੀਆਂ ਦਾ ਇਤਿਹਾਸ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਸਾਹਿਬ ਦੇ ਆਖੰਡ ਪਾਠ ਸਾਹਿਬ ਕਰਵਾਏ ਜਾਣ ਕੇ ਜਿਨ੍ਹਾਂ ਦੇ ਭੋਗ 7 ਅਕਤੂਬਰ ਨੂੰ ਪੈਣ ਉਪਰੰਤ ਰਾਤ ਕੀਰਤਨ ਸਮਾਗਮ ਕਰਵਾਏ ਜਾਣਗੇ। ਜਿਸ 'ਚ ਕੌਮ ਦੇ ਮਹਾਨ ਪ੍ਰਚਾਰਕ ਅਤੇ ਕੀਰਤਨੀ ਜਥੇ ਆਈਆਂ ਹੋਈਆਂ ਸੰਗਤਾਂ ਭਗਵਾਨ ਵਾਲਮੀਕਿ ਜੀ ਦੀ ਜੀਵਨੀ ਤੋਂ ਜਾਣੂ ਕਰਵਾਉਣਗੇ। ਸਮਾਗਮਾਂ ਦੌਰਾਨ ਦੀਪਮਾਲਾ ਤੇ ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ ਦੇਖਣਯੋਗ ਹੋਵੇਗਾ। ਇਸ ਮੌਕੇ ਜਰਨਲ ਸਕੱਤਰ ਗੁਰਦੇਵ ਗਿੱਲ, ਪ੍ਰੇਮ ਸਿੰਘ ਵਾਈਸ ਪ੍ਰਧਾਨ, ਸਰਬਜੀਤ ਸਿੰਘ, ਬਲਦੇਵ ਸਿੰਘ, ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਮੰਗਲ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé