ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ

Updated on: Thu, 14 Sep 2017 03:36 PM (IST)
  

ਦਵਿੰਦਰ ਮੰਗਾ, ਗੰਡੀਵਿੰਡ : ਹਰੀ ਸਿੰਘ ਭੰਗੀ ਸਟੇਡੀਅਮ ਪੰਜਵੜ ਵਿਖੇ ਮਿਤੀ 17 ਤੇ 18 ਸਤੰਬਰ ਨੂੰ ਰਾਤ 6 ਵਜੇ ਤੋਂ 12 ਵਜੇ ਤਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਬਿਕਰਮਜੀਤ ਸਿੰਘ ਅਤੇ ਬਾਬਾ ਬੁੱਢਾ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਜੋ ਨਸ਼ਿਆਂ 'ਚ ਗਲਤਾਨ ਹੋ ਰਹੀ ਹੈ। ਉਨ੍ਹਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਨੂੰ ਸਿੱਖੀ ਨਾਲ ਜੋੜਨ ਲਈ ਇਹੋ ਜਿਹੇ ਗੁਰਮਤਿ ਸਮਾਗਮ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਵਾਉਣੇ ਚਾਹੀਦੇ ਹਨ। ਉਕਤ ਆਗੂਆਂ ਨੇ ਦੱਸਿਆ ਕਿ ਅੱਜ ਦੇ ਯੁੱਗ 'ਚ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਇੰਨੀ ਗਲਤਾਨ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਆਪਣੀ ਸਿੱਖੀ ਵਿਰਸੇ ਬਾਰੇ ਜਾਗਰੂਕ ਕਰਨ ਸਮੇਂ ਦੀ ਮੁੱਖ ਲੋੜ ਹੈ। ਇਸ ਸਮਾਗਮ 'ਚ 17 ਸਤੰਬਰ ਨੂੰ ਸਵੇਰੇ ਗੁਰਬਾਣੀ ਕੰਠ ਮੁਕਾਬਲੇ ਅਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਇਸ ਸਮਾਗਮ 'ਚ ਪਹੁੰਚ ਰਹੀਆਂ ਮੁੱਖ ਸ਼ਖ਼ਸੀਅਤਾਂ ਰਾਗੀ ਢਾਡੀ ਜਥਿਆਂ 'ਚ 17 ਸਤੰਬਰ ਸ਼ਾਮ ਨੂੰ ਕਥਾ ਵਾਚਕ ਭਾਈ ਹਰਜੋਤ ਸਿੰਘ ਰਾਗੀ ਸ੍ਰੀ ਦਰਬਾਰ ਸਿੰਘ ਅੰਮਿ੍ਰਤਸਰ, ਬਾਬਾ ਹਰਬੰਸ ਸਿੰਘ ਨਿਰਮਲੇ ਸੰਪਰਦਾ, ਭਾਈ ਸਵਰਨ ਸਿੰਘ ਭੌਰ ਕਵੀਸ਼ਰੀ ਜਥਾ, ਅਮਰਜੀਤ ਸਿੰਘ ਸਭਰਾਂ ਕਵੀਸ਼ਰੀ ਜਥਾ, ਭਾਈ ਗੁਰਵਿੰਦਰ ਸਿੰਘ ਮੂਸੇ ਢਾਡੀ ਜਥਾ ਅਤੇ 18 ਸ਼ਾਮ ਨੰੂ ਪਹੁੰਚ ਰਹੇ ਰਾਗੀ, ਢਾਡੀ ਕਥਾਵਾਚਕ ਬੀਬੀਆਂ ਦਾ ਜਥਾ, ਬੀਬੀ ਸਪਰੀਤ ਕੌਰ ਸੇਰੋਂ ਵਾਲੇ, ਮਹਿਲ ਸਿੰਘ ਚੰਡੀਗੜ੍ਹ ਵਾਲੇ, ਕਵੀਸ਼ਰੀ ਜਥਾ, ਸਰੂਪ ਸਿੰਘ ਕੰਡਿਆਲਾ ਢਾਡੀ ਜਥਾ, ਸਿੰਘ ਸਾਹਿਬ ਬਲਜੀਤ ਸੰਘ ਦਾਦੂਵਾਲ, ਮਹਾਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਧਿਆਨ ਸਿੰਘ ਮੰਡ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਮਨਜੀਤ ਸਿੰਘ ਦਿੱਲੀ ਵਾਲੇ ਮਹਾਂਪੁਰਸ਼ ਪਹੁੰਚ ਰਹੇ ਹਨ ਜੋ ਸੰਗਤਾਂ ਨੰੂ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ।¢ ਇਸ ਮੌਕੇ 'ਤੇ ਹਰਜੀਤ ਸਿੰਘ, ਵਰਿੰਦਰ ਸਿੰਘ, ਮਨਜਿੰਦਰ ਸਿੰਘ, ਰਾਜਨਬੀਰ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé