ਪੰਜਾਬੀ ਰੋਟੀ ਦਾ ਸਵਾਦ ਚੱਖ ਅਸ਼ ਅਸ਼ ਕਰ ਉੱਠੇ ਗੋਰੇ ਫੌਜੀ

Updated on: Thu, 14 Sep 2017 03:33 PM (IST)
  

ਜਤਿੰਦਰ ਸਿੰਘ ਬਾਵਾ, ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੁੰਨ ਢਾਏ ਵਾਲਾਂ ਦੇ ਸਾਰਾਗੜ੍ਹੀ ਜੰਗ ਦੇ ਸ਼ਹੀਦ ਨਾਇਕ ਲਾਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਬਰਤਾਨਵੀ ਫੌਜ ਦੇ ਮੇਜਰ ਜਰਨਲ ਡੰਕਨ ਫਰਾਸਿੰਸ ਕੈਪਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਮੈਂਬਰ ਜਿੱਥੇ ਸਾਰਾਗੜ੍ਹੀ ਦੇ ਸ਼ਹੀਦ ਨਾਇਕ ਲਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਉੱਥੇ ਹੀ ਉਹ ਪੰਜਾਬੀਆਂ ਦੀ ਆਓ ਭਗਤ ਅਤੇ ਪਿਆਰ ਦੇਖ ਅਸ਼ ਅਸ਼ ਕਰ ਉੱਠੇ। ਇੱਥੇ ਦੱਸਣਾ ਬਣਦਾ ਹੈ ਕਿ ਉੱਘੇ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸੀ ਆਗੂ ਟਰਾਂਸਪੋਰਟਰ ਸੁਬੇਗ ਸਿੰਘ ਧੁੰਨ ਨੇ ਆਪਣੇ ਜੱਦੀ ਪਿੰਡ ਧੁੰਨ ਢਾਏ ਵਾਲਾ ਪਹੁੰਚੇ ਬਰਤਾਨਵੀ ਫੌਜੀ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਉੱਥੇ ਹੀ ਉਨ੍ਹਾਂ ਦੀ ਆਓ ਭਗਤ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਸੁਬੇਗ ਸਿੰਘ ਧੁੰਨ ਦੀ ਪ੍ਰਾਹੁਣਾਚਾਰੀ ਅਤੇ ਪਿਆਰ ਦੇਖ ਅਸ਼ ਅਸ਼ ਕਰ ਉੱਠੇ ਉੱਥੇ ਹੀ ਸੁਬੇਗ ਸਿੰਘ ਧੁੰਨ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਪੰਜਾਬੀ ਰੋਟੀ ਦਾ ਸਵਾਦ ਵੀ ਚਖਾਇਆ ਗਿਆ। ਸੁਬੇਗ ਸਿੰਘ ਧੁੰਨ ਦੇ ਪਰਿਵਾਰ ਵੱਲੋਂ ਮਿਲੇ ਮਾਣ ਸਤਿਕਾਰ ਤੋਂ ਖੀਵੇ ਹੋਏ ਬਿ੍ਰਟਿਸ਼ ਫੌਜ ਦੇ ਮੇਜਰ ਜਰਨਲ ਡੰਕਨ ਫਰਾਸਿੰਸ ਕੈਪਲ ਨੇ ਸੁਬੇਗ ਸਿੰਘ ਧੁੰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਧੁੰਨ ਪਰਿਵਾਰ ਵੱਲੋਂ ਮਿਲਿਆ ਮਾਣ ਸਨਮਾਨ ਹਮੇਸ਼ਾ ਯਾਦ ਰਹੇਗਾ। ਇਸ ਮੌਕੇ ਸੁਬੇਗ ਸਿੰਘ ਧੁੰਨ ਵੱਲੋਂ ਸਮੁੱਚੀ ਬਿ੍ਰਟਿਸ਼ ਫੌਜ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé