ਅਰਪਨ ਨੇ ਚਿੱਤਰਕਲਾ 'ਚ ਹਾਸਲ ਕੀਤਾ ਗੋਲਡ ਮੈਡਲ

Updated on: Thu, 14 Sep 2017 03:32 PM (IST)
  

ਜਤਿੰਦਰ ਸਿੰਘ ਬਾਵਾ, ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਏ ਪ੍ਰੋਜੈਕਟ ਅਫ਼ਸਰ ਰਜਿੰਦਰ ਕੌਰ ਚੌਹਾਨ ਦੀ ਸਰਪ੍ਰਸਤੀ ਹੇਠ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ।¢ਇਨ੍ਹਾਂ ਮੁਕਾਬਲਿਆਂ 'ਚ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਵਰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।¢ਇਨ੍ਹਾਂ ਮੁਕਾਬਲਿਆਂ ਵਿਚ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਅਰਪਨ ਵਿਸ਼ਵਕਰਮਾ ਨੇ ਚਿੱਤਰਕਲਾ 'ਚ ਗੋਲਡ ਮੈਡਲ, ਗਗਨਦੀਪ ਸਿੰਘ ਨੇ ਲੋਕ ਗੀਤ ਵਿਚ ਸਿਲਵਰ ਮੈਡਲ, ਸੁਮੀਤ ਕੌਰ ਨੇ ਸੁੰਦਰ ਲਿਖਾਈ ਵਿਚ ਸਿਲਵਰ ਮੈਡਲ ਅਤੇ ਯੋਗਰਾਜ ਸਿੰਘ ਨੇ ਵੀ ਚਿੱਤਰਕਲਾ ਵਿਚ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਨਾ ਰੌਸ਼ਨ ਕੀਤਾ¢ਹੈ। ਪ੍ਰੈਜ਼ੀਡੈਂਟ ਮੈਡਮ ਬਲਜੀਤ ਕੌਰ ਰੰਧਾਵਾ ਨੇ ਇਸ ਜਿੱਤ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਆਪਣੇ ਭਾਸ਼ਣ 'ਚ ਵਿਦਿਆਰਥੀਆਂ ਨੂੰ ਹਰੇਕ ਤਰ੍ਹਾਂ ਦੇ ਖੇਤਰ ਜਿਵੇਂ ਖੇਡਾਂ, ਸਾਇੰਸ ਆਦਿ ਸਭ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé