ਰਾਮਾ ਡਰਾਮਾਟਿਕ ਕਲੱਬ ਨੇ ਬਜਰੰਗ ਬਲੀ ਦਾ ਝੰਡਾ ਲਾਇਆ

Updated on: Wed, 13 Sep 2017 11:42 PM (IST)
  

ਅਨਮੋਲ ਸਿੰਘ ਚਾਹਲ, ਨੂਰਮਹਿਲ

ਰਾਮਾ ਡਰਾਮਾਟਿਕ ਵਲੋਂ ਦੁਸਹਿਰੇ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਰਾਮ ਲੀਲਾ ਦੇ ਨਾਟਕ ਰਾਏ ਸਾਹਿਬ ਦੇ ਤੌੜ ਵਿਖੇ ਕਲੱਬ ਪ੫ਧਾਨ ਭੂਸ਼ਣ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਹਨ। ਨਾਟਕ ਕਰਵਾਏ ਜਾਣ ਵਾਲੇ ਸਥਾਨ ਤੇ ਨਾਟਕਾਂ ਦੀ ਸ਼ੁਰੂਆਤ ਤੋਂ ਭੂਮੀ ਪੂਜਨ ਉਪਰੰਤ ਸੰਤ ਸਾਧੂ ਰਾਮ ਮੰਦਿਰ ਦੇ ਗੱਦੀ ਨਸ਼ੀਨ ਸੰਤ ਕਰਮਦਾਸ ਮਹਾਰਾਜ ਦੀ ਰਹਿਨੁਮਾਈ ਵਿਚ ਬਜਰੰਗ ਬਲੀ ਦਾ ਝੰਡਾ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੫ਬੰਧਕਾਂ ਨੇ ਦੱਸਿਆ ਕਿ ਇਹ ਨਾਟਕ 20 ਸਤੰਬਰ ਤੋਂ ਲੈ ਕੇ 01 ਅਕਤੂਬਰ ਤੱਕ ਜਾਰੀ ਰਹਿਣਗੇ । ਜਿਹਨਾਂ ਦਾ ਸਮਾਂ ਰੋਜਾਨਾਂ ਰਾਤ 09 ਵਜੇ ਤੋਂ ਰਾਤ 11 ਵਜੇ ਤੱਕ ਹੋਵੇਗਾ । ਉਨ੍ਹਾ ਦੱਸਿਆਂ ਕਿ ਨਾਟਕਾਂ ਦੀ ਰਿਹਸਰਸਿਲ ਕਲੱਬ ਦੇ ਕਲਾਕਾਰਾਂ ਵਲੋਂ ਰੋਜਾਨਾ ਕੀਤੀ ਜਾ ਰਹੀ ਹੈ । ਇਸ ਮੌਕੇ ਤੇ ਸੰਤ ਕਰਮਦਾਸ ਮਹਾਰਾਜ ਤੋਂ ਇਲਾਵਾ ਕਲੱਬ ਪ੫ਧਾਨ ਭੂਸ਼ਣ ਸ਼ਰਮਾ,ਧਰਮ ਪਾਲ ਕੰਦੋਲਾ,ਕੌਂਸਲਰ ਜੰਗ ਬਹਾਦਰ ਕੋਹਲੀ,ਪੰਡਤ ਪਵਨ ਪਰਾਸ਼ਰ ,ਪੰਡਤ ਰਤਨ ਚੰਦ ਮਿਸਰ, ਸੁਭਾਸ਼ ਸੇਖੜੀ, ਪਿ੫ੰਸੀਪਲ ਅਨਿਲ ਚੰਨਣ, ਰਾਜਾ ਮਿਸਰ, ਚੇਤਨ ਤਿਵਾੜੀ, ਸੁਰਿੰਦਰ ਡੌਲ, ਹਰਪਾਲ ਹੈਪੀ, ਪੱਤਰਕਾਰ ਗੋਪਾਲ ਸ਼ਰਮਾ, ਰਾਕੇਸ਼ ਪਰਾਸ਼ਰ, ਟੇਕ ਚੰਦ ਢੀਂਗਰਾ ਤੋਂ ਇਲਾਵਾ ਹੋਰ ਕਲੱਬ ਮੈਂਬਰ ਤੇ ਸ਼ਹਿਰਵਾਸੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ðÅîÅ âð ÅîÅÇàÕ Õñ¼ì é¶ ìÜð³× ìñÆ çÅ Þ³âÅ ñ×ÅÇÂÁÅ