ਗੁਰਪ੍ਰੀਤ ਸਿੰਘ ਵੱਲੋਂ ਪਨਗੋਟਾ ਪਿੰਡ ਨੂੰ ਮੌਰਚਰੀ ਮਸ਼ੀਨ ਭੇਂਟ

Updated on: Wed, 13 Sep 2017 07:57 PM (IST)
  
åðé åÅðé

ਗੁਰਪ੍ਰੀਤ ਸਿੰਘ ਵੱਲੋਂ ਪਨਗੋਟਾ ਪਿੰਡ ਨੂੰ ਮੌਰਚਰੀ ਮਸ਼ੀਨ ਭੇਂਟ

ਦੀਪਕ ਕੁਮਾਰ, ਪੱਟੀ ਮੋੜ : ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਡ ਸੁਸਾਇਟੀ ਦੇ ਪ੍ਰਧਾਨ ਸਮਾਜ ਸੇਵੀ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਦਾਦਾ ਸਵ. ਅਮਰ ਸਿੰਘ ਸ਼ਾਹ ਦੀ ਯਾਦ ਵਿਚ ਮਿ੍ਰਤਕ ਦੇਹ ਨੂੰ ਸੁਰੱਖਿਅਤ ਰੱਖਣ ਵਾਲੀ ਮੌਰਚਰੀ ਮਸ਼ੀਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਨਗੋਟਾ ਦੀ ਪ੍ਰਬੰਧਕੀ ਟੀਮ ਨੂੰ ਭੇਂਟ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਪਿੰਡ ਵਿਚ ਕਿਸੇ ਇੰਨਸਾਨ ਦੀ ਮੌਤ ਹੋ ਜਾਂਦੀ ਸੀ ਤਾਂ ਮਿ੍ਰਤਕ ਦੇਹ ਨੂੰ ਸੁਰੱਖਿਅਤ ਰੱਖਣ ਲਈ ਪੱਟੀ ਤੋਂ ਮਸ਼ੀਨ ਮੰਗਵਾਈ ਜਾਂਦੀ ਸੀ। ਜਿਸਦਾ ਲੋੜ ਨੂੰ ਸਮੱਝਦਿਆਂ ਹੋਇਆ ਇਹ ਮਸ਼ੀਨ ਲਿਆਂਦੀ ਗਈ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਮੌਜੂਦਾ ਸਮੇਂ ਵਿਚ ਉਨ੍ਹਾਂ ਦੀ ਬੜੀ ਵੱਡੀ ਲੋੜ ਸੀ ਅਤੇ ਪੱਟੀ ਨਾਲ ਲੱਗਦੇ ਪਿੰਡਾਂ ਵਿਚ ਇਹ 29ਵੀਂ ਮੌਰਚਰੀ ਮਸ਼ੀਨ ਹੈ। ਇਸ ਮੌਕੇ 'ਤੇ ਨਵਰੂਪ ਸਿੰਘ ਸ਼ਾਹ, ਨਿਰਮਲ ਸਿੰਘ, ਸੁਖਵੰਤ ਸਿੰਘ ਸਾਬਕਾ ਸਰਪੰਚ, ਵਿਰਸਾ ਸਿੰਘ, ਹਰਦੀਪ ਸਿੰਘ, ਹਰਮਨ ਸੰਧੂ, ਲਖਵਿੰਦਰ ਸਿੰਘ, ਵੱਸਣ ਸਿੰਘ, ਸਾਧਾ ਸਿੰਘ, ਪਾਲੀ ਪਹਿਲਵਾਨ ਅਤੇ ਪਿ੍ਰੰਸ ਧੁੰਨਾ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé