ਇਨਰਵ੍ਹੀਲ ਕਲੱਬ ਵੱਲੋਂ ਵਣ ਮਹਾਂਉਤਸਵ ਮਨਾਇਆ

Updated on: Wed, 13 Sep 2017 07:56 PM (IST)
  
åðé åÅðé

ਇਨਰਵ੍ਹੀਲ ਕਲੱਬ ਵੱਲੋਂ ਵਣ ਮਹਾਂਉਤਸਵ ਮਨਾਇਆ

ਬੱਲੂ ਮਹਿਤਾ, ਪੱਟੀ : ਇਨਰਵ੍ਹੀਲ ਕਲੱਬ ਪੱਟੀ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹੋਇਆਂ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਕੁੱਲਾ ਰੋਡ ਪੱਟੀ ਵਿਖੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ। ਉਪਰੰਤ ਲੋਕਾਂ ਨੂੰ ਵਾਤਵਰਣ ਦੀ ਸ਼ੁੱਧਤਾ ਦਾ ਸੰਦੇਸ਼ ਦਿੰਦਿਆਂ ਕਲੱਬ ਪ੍ਰਧਾਨ ਸੁਖਵਿੰਦਰ ਕੌਰ ਬਾਜਵਾ ਨੇ ਕਿਹਾ ਕਿ ਇਨਰਵ੍ਹੀਲ ਕਲੱਬ ਪੱਟੀ ਵੱਲੋਂ ਸਮੇਂ ਸਮੇਂ 'ਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਖ-ਵੱਖ ਥਾਵਾਂ 'ਤੇ ਪੌਦੇ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਿਗੜ ਰਿਹਾ ਹੈ। ਜਿਸ ਦੀ ਸਾਂਭ-ਸੰਭਾਲ ਕਰਨ ਲਈ ਹਰ ਇਨਸਾਨ ਨੂੰ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਹੀ ਵਾਤਾਵਰਣ ਤੇ ਸ਼ੁੱਧ ਹਵਾ ਮਿਲ ਸਕੇ ਅਤੇ ਧਰਤੀ ਦਾ ਤਾਪਮਾਨ ਸਹੀ ਰਹੇੇ। ਰੁੱਖ ਲਗਾਉਣ ਨਾਲ ਜਿੱਥੇ ਵਾਤਾਵਰਣ ਸ਼ੁੱਧ ਹੁੰਦਾ ਹੈ ਉੱਥੇ ਹੀ ਸਾਡਾ ਆਲਾ-ਦੁਆਲਾ ਅਤੇ ਮਾਹੌਲ ਵੀ ਹਰਿਆ-ਭਰਿਆ ਹੁੰਦਾ ਹੈ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਰੋਕਨ ਵਿਚ ਸਹਾਇਤਾ ਮਿਲਦੀ ਹੈ। ਇਸਦੇ ਨਾਲ ਹੀ ਰੁੱਖਾਂ ਤੋਂ ਸਾਨੂੰ ਜਿਊਣ ਲਈ ਆਕਸੀਜਨ ਮਿਲਦੀ ਹੈ ਅਤੇ ਰੁੱਖ ਸਾਨੂੰ ਵਾਤਾਵਰਣ ਦੀ ਅਸ਼ੁੱਧਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਉਣ 'ਚ ਸਹਾਈ ਹੁੰਦੇ ਹਨ। ਇਸ ਮੌਕੇ 'ਤੇ ਕਮਲਜੀਤ ਕੌਰ ਸਹਿਦੇਵ, ਬਲਜੀਤ ਕੌਰ, ਗੁਰਜੋਤ ਕੌਰ ਬਾਠ, ਅਮਨਪ੍ਰੀਤ ਕੌਰ ਮਾਵੀ, ਅਮਨ ਮੰਡ, ਦੀਪਿਕਾ, ਸ਼ਵੇਤਾ, ਮਨਜੀਤ ਕੌਰ ਬੁਰਜ, ਹਰਪ੍ਰੀਤ ਕੌਰ, ਰਛਪਾਲ ਕੌਰ, ਇੰਦਰਜੀਤ ਕੌਰ, ਨਰਿੰਦਰ ਕੌਰ, ਰਾਜਵਿੰਦਰ ਕੌਰ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé