ਅੱਜ ਮਨਾਇਆ ਜਾਵੇਗਾ ਹਿੰਦੀ ਦਿਵਸ ਸਮਾਰੋਹ

Updated on: Wed, 13 Sep 2017 07:55 PM (IST)
  

ਪੱਤਰ ਪੇ੍ਰਰਕ, ਤਰਨਤਾਰਨ : ਸਵਾਧੀਨ ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਦੀ ਦਿਨ ਬ ਦਿਨ ਤਰੱਕੀ ਕਰਵਾਉਣ ਲਈ ਆਮ ਜਨਤਾ ਨੂੰ ਉਸਦੇ ਫਰਜ਼ਾਂ ਦੀ ਯਾਦ ਦਿਵਾਉਣ ਵਾਸਤੇ ਨਹਿਰੂ ਯੁਵਾ ਕਂਦਰ ਭਾਰਤ ਸਰਕਾਰ ਅਤੇ ਭਾਸ਼ਾ ਸੰਸਿਯਤੀ ਵਿਭਾਗ ਹਿਮਾਚਲ ਸਰਕਾਰ ਨਾਲ ਸਬੰਧਤ ਤਰਨਤਾਰਨ ਦੀ ਐਨਜੀਓ 'ਕਲਾ ਸੁਮਨ' ਰੰਗਮੰਚ ਵੱਲੋਂ ਬੀਤੇ ਬੀਤੇ 4 ਵਰਿ੍ਹਆਂ ਤੋਂ ਮਨਾਇਆ ਜਾ ਰਿਹਾ ਉਪਰੋਕਤ ਜ਼ਿਲ੍ਹਾ ਪੱਧਰੀ ਹਿੰਦੀ ਦਿਵਸ ਸਮਾਰੋਹ 14 ਸਤੰਬਰ ਨੂੰ 10 ਵਜੇ ਸਥਾਨਕ ਯੂਥ ਹੋਸਟਲ ਨੇੜੇ ਪੁਲਿਸ ਲਾਈਨ ਅੰਮਿ੍ਰਤਸਰ ਰੋਡ ਤਰਨਤਾਰਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਨਹਿਰੂ ਯੁਵਾ ਕੇਂਦਰ, ਪ੍ਰਸ਼ਾਸਨਿਕ, ਸਿੱਖਿਆ ਅਤੇ ਸੰਸਿਯਤੀ ਦੇ ਉੱਚ ਅਧਿਕਾਰੀ ਪਹੁੰਚ ਰਹੇ ਹਨ। ਕਨਵੀਨਰ ਰਮੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪਰੋਕਤ ਜ਼ਿਲਿ੍ਹਆਂ ਦੇ ਵਿਦਿਆਰਥੀਆਂ ਅਤੇ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਲੜਕੇ/ਲੜਕੀਆਂ ਦੇ ਹਿੰਦੀ ਨਿਬੰਧ, ਸੁਲੇਖ, ਭਾਸ਼ਣ, ਗੀਤ/ਕਵਿਤਾਵਾਂ ਅਤੇ ਪ੍ਰਸ਼ਨੋਤਰੀ ਆਦਿ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé