ਓ ਭਾਈ ਏਸ ਵੀਡੀਓ 'ਚ ਮੈਂ ਨਹੀਂ : ਮਹਿੰਦਰ ਭਗਤ

Updated on: Tue, 12 Sep 2017 09:43 PM (IST)
  

ਪਰਦੀਪ ਬਸਰਾ, ਜਲੰਧਰ : ਸੋਸ਼ਲ ਮੀਡੀਆ 'ਤੇ ਤਕਰੀਬਨ 30 ਸੈਕਿੰਡ ਦੀ ਇਕ ਸਕੂਲ ਵਿਚ ਕਰਵਾਏ ਗਏ ਸਮਾਗਮ ਦੀ ਵੀਡਿਓ ਨੇ ਵਾਇਰਲ ਹੁੰਦੇ ਹੀ ਹਰ ਪਾਸੇ ਅਤੇ ਖਾਸ ਤੌਰ ਤੇ ਜਲੰਧਰ ਵਿਚ ਭਾਰੀ ਚਰਚਾ ਛੇੜ ਦਿਤੀ ਹੈ। ਜਿਸ ਦੀ ਭਾਜਪਾ ਲੀਡਰਾਂ ਵਲੋਂ ਅਤੇ ਭਗਤ ਪਰਿਵਾਰ ਨੂੰ ਜਾਨਣ ਵਾਲਿਆਂ ਨੇ ਸਖਤ ਆਲੋਚਨਾ ਕੀਤੀ ਹੈ। ਇਸ ਵੀਡੀਓ 'ਚ ਇਕ ਸਕੂਲੀ ਸਮਾਗਮ ਦੌਰਾਨ ਇਕ ਅੌਰਤ ਗੀਤ ਗਾਉਂਦੀ ਹੈ ਤੇ ਮੰਚ ਤੇ ਖੜ੍ਹਾ ਇਕ ਵਿਆਕਤੀ ਜੋ ਭਾਜਪਾ ਆਗੂ ਮਹਿੰਦਰ ਭਗਤ ਵਰਗਾ ਦਿਖਾਇਆ ਗਿਆ ਹੈ ਉਹ ਮੰਚ 'ਤੇ ਗੀਤ ਸੁਣਦੇ ਹੀ ਮਸਤੀ ਵਿਚ ਜੋਰਦਾਰ ਠੁਮਕੇ ਲਗਾਉਣ ਲੱਗ ਪੈਂਦਾ ਹੈ, ਹਾਲ ਵਿਚ ਹਾਜ਼ਰ ਦਰਸ਼ਕਾਂ ਦੇ ਹਾਸੇ ਦੇ ਫੁਆਰੇ ਫੁੱਟ ਰਹੇ ਹਨ। ਇਹ ਫੇਸ ਬੁੱਕ ਅਤੇ ਵੱਟ ਸਐਪ 'ਤੇ ਜਿਆਦਾਤਰ ਵਿਰੋਧੀ ਲੋਕਾਂ ਵਲੋਂ ਹੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਟਿਪਣੀਆਂ ਅਪਲੋਡ ਕੀਤੀਆਂ ਜਾ ਰਹੀਆਂ ਹਨ। ਇਸ ਵੀਡੀਓ ਬਾਰੇ ਜਦੋਂ ਮਹਿੰਦਰ ਭਗਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦਾ ਇਸ ਵੀਡਿਓ ਨਾਲ ਕੋਈ ਵਾਸਤਾ ਨਹੀ ਹੈ। ਉਨ੍ਹਾਂ ਦਸਿਆ ਕਿ ਮੈਨੂੰ ਵੀ ਕਿਸੇ ਨੇ ਇਹ ਵੀਡਿਓ ਦਿਖਾਈ ਸੀ ਅਤੇ ਉਸ ਸਬੰਧੀ ਕੀਤੇ ਲੋਕਾਂ ਵਲੋਂ ਕੋਮੈਂਟਸ ਬਰਦਾਸ਼ਤ ਯੋਗ ਨਹੀ ਹਨ। ਸ੍ਰੀ ਭਗਤ ਨੇ ਕਿਹਾ ਕਿ ਇਸ ਮਾਮਲੇ ਦੀ ਉਹ ਕਮਿਸ਼ਨਰ ਨੂੰ ਮਿਲਕੇ ਜਾਂਚ ਵੀ ਕਰਵਾਉਣਗੇ ਤੇ ਇਸ ਨੂੰ ਅੱਪ ਲੋਡ ਕਰਨ ਵਾਲੇ ਦੇ ਖਿਲਾਫ ਸਖਤ ਕਰਾਵਾਈ ਦੀ ਮੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਤੋਂ ਭਲੀ ਭਾਂਤੀ ਜਾਣੂ ਹਨ ਅਤੇ ਕੋਈ ਵੀ ਸਹੀ ਇਨਸਾਨ ਇਸ ਤਰ੍ਹਾਂ ਦੀ ਹਰਕਤ ਨਹੀ ਕਰ ਸਕਦਾ। ਜਿਕਰਯੋਗ ਹੈ ਕਿ ਮਹਿੰਦਰ ਭਗਤ ਭਾਜਪਾ ਦੇ ਸੀਨੀਅਰ ਆਗੂ ਹਨ ਤੇ ਸਾਬਕਾ ਮੰਤਰੀ ਭਗਤ ਚੂੰਨੀ ਲਾਲ ਦੇ ਸਪੱੁਤਰ ਹਨ ਅਤੇ ਖੁਦ ਵੀ ਚੋਣ ਲੜ੍ਹ ਚੁਕੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ú íÅÂÆ Â¶Ã