ਸਿੱਖਾਂ ਦੀ ਵੀਰਤਾ ਦੇ ਲਾਸਾਨੀ ਕੁਰਬਾਨੀਆਂ ਨੂੰ ਦਰਸਾਉਂਦੀ ਹੈ 'ਸਾਰਾਗੜ੍ਹੀ' ਦੀ ਲੜਾਈ

Updated on: Tue, 12 Sep 2017 09:32 PM (IST)
  
Çüֻ çÆ ò

ਸਿੱਖਾਂ ਦੀ ਵੀਰਤਾ ਦੇ ਲਾਸਾਨੀ ਕੁਰਬਾਨੀਆਂ ਨੂੰ ਦਰਸਾਉਂਦੀ ਹੈ 'ਸਾਰਾਗੜ੍ਹੀ' ਦੀ ਲੜਾਈ

12ਕੇਐਚਏ-30ਪੀ- ਰਿਟਾ. ਕਰਨਲ ਬਲਵੀਰ ਸਿੰਘ ਪਵਾਤ।

12ਕੇਐਚਏ-30ਏਪੀ-ਪ੫ਸਿੱਧ ਪੰਜਾਬੀ ਲੇਖਕ ਪ੫ੋ. ਹਮਦਰਦਵੀਰ ਨੌਸ਼ਹਿਰਵੀ।

12ਕੇਐਚਏ-30ਬੀਪੀ- ਰਿਟਾ. ਲੈਕਚਰਾਰ ਸਵਰਨ ਸਿੰਘ ਛੌੜੀਆਂ।

12ਕੇਐਚਏ-30ਸੀਪੀ- ਮੈਨੇਜਰ ਅਮਰੀਕ ਸਿੰਘ ਮੈਨੇਲਾ।

12ਕੇਐਚਏ-30ਡੀਪੀ- ਨੰਬਰਦਾਰ ਹਰਮਿੰਦਰ ਸਿੰਘ ਗਿੱਲ।

- 21 ਸਿੱਖ ਜਾਬਾਜ਼ਾਂ ਨੇ ਹਜ਼ਾਰਾਂ ਦੁਸ਼ਮਣਾਂ ਦੇ ਛੱਕੇ ਛੁਡਾਏ

ਕਰਮਜੀਤ ਸਿੰਘ ਆਜ਼ਾਦ, ਕੂੰਮਕਲਾਂ

12 ਸਤੰਬਰ 1897 ਨੂੰ ਅੰਗਰੇਜ਼ੀ ਫੌਜ ਦੇ ਸਿੱਖ ਦਸਤੇ ਜਿਸ ਨੂੰ ਉਸ ਸਮੇਂ 36 ਸਿੱਖ ਰੈਜੀਮੈਂਟ ਵੀ ਕਿਹਾ ਜਾਂਦਾ ਸੀ ਦੇ 21 ਸਿੱਖ ਜਾਬਾਜ਼ਾਂ ਅਤੇ 10 ਹਜ਼ਾਰ ਦੇ ਕਰੀਬ ਅਫ਼ਗਾਨੀ ਪਠਾਣਾਂ ਤੇ ਅਫ਼ਰੀਦੀ ਕਬਾਈਲਿਆਂ ਵਿਚਕਾਰ 'ਸਾਰਾਗੜ੍ਹੀ' ਦੇ ਅਸਥਾਨ 'ਤੇ ਲੜੀ ਗਈ ਇਕ ਅਸਾਵੀਂ ਅਤੇ ਨਵੇਕਲੀ ਯੰਗ ਸੀ ਜਿਸ ਵਿਚ ਭਾਰਤੀ ਬਰਤਾਨਵੀ ਫੌਜ ਦੇ ਇਨ੍ਹਾਂ 21 ਸਿੰਘਾਂ ਨੇ ਕਮਾਂਡਰ ਈਸ਼ਰ ਸਿੰਘ ਹਵਾਲਦਾਰ ਦੀ ਅਗਵਾਈ ਵਿਚ ਸਾਰਾ ਦਿਨ ਲੜਾਈ ਕਰਦਿਆਂ ਗੜ੍ਹੀ 'ਤੇ ਕਬਜ਼ਾ ਨਹੀਂ ਸੀ ਹੋਣ ਦਿੱਤਾ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਾਰਾਗੜ੍ਹੀ ਅਣਵੰਡੇ ਭਾਰਤ ਦੇ ਜ਼ਿਲ੍ਹਾ ਕੁਹਾੜ (ਪਾਕਿਸਤਾਨ) 'ਚ ਇੱਕ ਛੋਟੀ ਪਹਾੜੀ 'ਤੇ ਪਿੰਡ ਹੈ ਜੋ ਸਮੁੰਦਰੀ ਤਲ ਤੋਂ 6 ਹਜ਼ਾਰ ਮੀਟਰ ਦੀ ਉਚਾਈ 'ਤੇ ਹੈ। ਇਸ ਦੇ ਦੋਵੇਂ ਪਾਸੇ ਉਚੀਆਂ ਪਹਾੜੀਆਂ ਤੇ ਫੌਜ ਵੱਲੋਂ ਲੋਕ ਹਾਰਟ ਕਿਲ੍ਹਾ ਤੇ ਗੁਲਿਸਤਾਨ ਕਿਲ੍ਹਾ ਬਣਾਇਆ ਗਿਆ ਸੀ। ਇਹ ਸਾਰਾ ਗੜ੍ਹੀ ਨੀਵੇਂ ਅਸਥਾਨ 'ਤੇ ਹੋਣ ਕਾਰਣ ਦੋਵੇਂ ਕਿਲਿ੍ਹਆਂ ਵਿਚ ਸੁਰੱਖਿਆ ਦਸਤਿਆਂ ਨੂੰ ਹੋਣ ਵਾਲੇ ਕਿਸੇ ਵੀ ਹਮਲੇ ਤੋਂ ਜਾਣੂ ਕਰਵਾਉਣ ਲਈ ਝੰਡੀ ਦਿਖਾਉਣ ਦਾ ਕੰਮ ਕੀਤਾ ਜਾਂਦਾ ਸੀ। ਅੱਜ ਦੇ ਦਿਨ 12 ਸਤੰਬਰ 1897 ਨੂੰ 10 ਹਜ਼ਾਰ ਦੇ ਕਰੀਬ ਅਫ਼ਗਾਨੀ ਪਠਾਣਾਂ ਅਤੇ ਅਫ਼ਰੀਦੀ ਕਬਾਇਲੀਆਂ ਨੇ ਇਕੱਠੇ ਹੋ ਕੇ ਸਾਰਾਗੜ੍ਹੀ 'ਤੇ ਹਮਲਾ ਬੋਲ ਦਿੱਤਾ। ਉਸ ਵੇਲੇ ਚੌਂਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਕਰ ਰਿਹਾ ਸੀ ਅਤੇ ਉਸਦੇ ਨਾਲ 21 ਸਿੰਘ ਹੋਰ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੁਸ਼ਮਣ ਫੌਜਾਂ ਵੱਲੋਂ ਪਹਿਲਾਂ ਕਮਾਂਡਰ ਈਸ਼ਰ ਸਿੰਘ ਕੋਲ ਇਹ ਵੀ ਸੁਨੇਹਾ ਭੇਜਿਆ ਕਿ ਉਹ ਚੌਂਕੀ ਖਾਲੀ ਕਰਕੇ ਚਲੇ ਜਾਣ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ ਤੇ ਹੋਰ ਵੀ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਕਮਾਂਡਰ ਈਸ਼ਰ ਸਿੰਘ ਨੇ ਸਭ ਕੁਝ ਠੁਕਰਾ ਕੇ ਯੰਗ ਲਈ ਕਮਰ ਕੱਸੇ ਕਸ ਲਏ। ਸਥਿਤੀ ਕੁਝ ਅਜਿਹੀ ਸੀ ਕਿ ਉਸ ਸਮੇਂ ਦੋਵੇਂ ਪਾਸੇ ਕਿਲਿ੍ਹਆਂ ਤੋਂ ਵੀ ਉਨ੍ਹਾਂ ਨੂੰ ਕੋਈ ਫੌਜੀ ਮਦਦ ਨਾ ਹੋ ਸਕੀ। ਸਾਰਾਗੜ੍ਹੀ ਦੀ ਰਾਖ਼ੀ ਲਈ ਤਾਇਨਾਤ 21 ਸਿੱਖ ਜਾਬਾਜ਼ਾਂ ਨੇ ਸਾਰਾ ਦਿਨ ਅਫ਼ਗਾਨੀ ਫੌਜਾਂ ਨੂੰ ਵਕਤ ਪਾਈ ਰੱਖਿਆ ਅਤੇ ਸੈਂਕੜੇ ਦੁਸ਼ਮਣ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਗੜ੍ਹੀ ਵਿਚਲੇ 1-1 ਕਰਕੇ ਸ਼ਹੀਦ ਹੁੰਦੇ ਗਏ, ਆਖ਼ਰ ਦੁਸ਼ਮਣ ਫੌਜਾਂ ਨੇ ਗੜ੍ਹੀ ਦੇ ਚਾਰ-ਚੁਫ਼ੇਰੇ ਝਾੜੀਆਂ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ ਜਿਸ ਨਾਲ ਉਹ ਸੰਨ੍ਹ ਲਗਾ ਕੇ ਅੰਦਰ ਦਾਖਲ ਹੋ ਗਏ ਪਰ ਉਦੋਂ ਤਕ ਇਕ ਹੀ ਸਿੰਘ ਬਚਿਆ ਸੀ ਜੋ ਕਿ ਬਹੁਤ ਸਾਰੇ ਦੁਸ਼ਮਣ ਫੌਜੀਆਂ ਨੂੰ ਮਾਰ ਕੇ ਸ਼ਹੀਦੀ ਦਾ ਜਾਮ ਪੀ ਗਿਆ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਅੰਗਰੇਜ਼ ਸਰਕਾਰ ਵੱਲੋਂ ਕਈ ਯਾਦਗਾਰਾਂ ਵੀ ਬਣਾਈਆਂ ਗਈਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਮੀਨਾਂ ਵੀ ਦਿੱਤੀਆਂ ਗਈਆਂ ਅਤੇ ਸ਼ਹੀਦਾਂ ਨੂੰ ਪਰਮਵੀਰ ਚੱਕਰ ਵੀ ਦਿੱਤੇ ਗਏ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਸ ਵਾਰ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਜਿੱਥੇ ਪੰਜਾਬ ਵਿਚ ਛੁੱਟੀ ਦਾ ਐਲਾਨ ਕੀਤਾ ਉਥੇ ਇਸ ਦਿਨ ਨੂੰ ਸਾਰਾਗੜ੍ਹੀ ਦਿਵਸ ਦੇ ਨਾਮ 'ਤੇ ਮਨਾਉਣ ਦਾ ਫੈਸਲਾ ਵੀ ਲਿਆ ਹੈ ਜੋ ਸ਼ਲਾਘਾਯੋਗ ਕਦਮ ਹੈ। ਇਸ ਬਾਰੇ ਕੁਝ ਸ਼ਖ਼ਸੀਅਤਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ:

ਸਾਰਾਗੜ੍ਹੀ ਦੀ ਲੜਾਈ ਬੇਮਿਸਾਲ ਹੌਂਸਲੇ ਤੇ ਬਹਾਦਰੀ ਦੀ ਪ੫ਤੀਕ : ਕਰਨਲ ਬਲਵੀਰ ਸਿੰਘ

ਸਾਰਾਗੜ੍ਹੀ ਦੀ ਲੜਾਈ ਬਾਰੇ ਭਾਰਤੀ ਫੌਜ ਵਿਚ ਫੌਜਾਂ ਦੀ ਕਮਾਂਡ ਕਰ ਚੁੱਕੇ ਕਰਨਲ ਬਲਵੀਰ ਸਿੰਘ ਪਵਾਤ ਨੇ ਕਿਹਾ ਕਿ ਸਾਰਾ ਗੜ੫ੀ ਦੀ ਲੜਾਈ ਕੁਝ ਗਿਣਤੀ ਦੇ ਸਿੱਖ ਫੌਜੀਆਂ ਵਲੋਂ ਹਜ਼ਾਰਾਂ ਦੁਸ਼ਮਣ ਫੌਜੀਆਂ ਵਲੋਂ ਲੜੀ ਲੜਾਈ ਬੇਮਿਸਾਲ ਹੌਂਸਲੇ ਤੇ ਬਹਾਦਰੀ ਦੀ ਪ੫ਤੀਕ ਹੈ। ਉਨ੍ਹਾਂ ਦੱਸਿਆ ਕਿ 12 ਸਤੰਬਰ 1897 ਨੂੰ ਉਚੀਆਂ ਪਹਾੜੀਆਂ 'ਚ ਸਥਿਤ ਜੋ ਕਿ ਅੱਜਕੱਲ ਪਾਕਿਸਤਾਨ ਵਿਚ ਸਥਿਤ ਹੈ, ਬਣੀ ਫੌਜੀ ਪੋਸਟ ਸਾਰਾ ਗੜ੍ਹੀ 'ਤੇ ਇਹ ਲੜਾਈ ਉਸ ਸਮੇਂ ਦੀ 36 ਸਿੱਖ ਰੈਜੀਮੈਂਟ ਦੇ 21 ਸਿੱਖ ਨੌਜਵਾਨਾਂ ਅਤੇ 10 ਹਜ਼ਾਰ ਦੁਸ਼ਮਣ ਫੌਜੀਆਂ ਵਿਚਕਾਰ ਲੜੀ ਗਈ ਸੀ। ਅਜਿਹੀ ਬਹਾਦਰੀ ਦੀ ਮਿਸਾਲ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ।

ਦੁਨੀਆ ਦੀਆਂ ਅਨੋਖੀਆਂ ਲੜਾਈਆਂ ਵਿਚ ਗਿਣੀ ਗਈ ਹੈ ਇਹ ਲੜਾਈ : ਪੋ੫. ਹਮਦਰਦਵੀਰ ਨੌਸ਼ਹਿਰਵੀ

ਪ੫ਸਿੱਧ ਪੰਜਾਬੀ ਲੇਖਕ ਪ੫ੋ. ਹਮਦਰਦਵੀਰ ਨੌਸ਼ਹਿਰਵੀ ਨੇ ਕਿਹਾ ਕਿ ਇਸ ਲੜਾਈ ਵਿਚ 21 ਸਿੱਖ ਜਵਾਨ ਸਾਬਿਤ ਸੂਰਤ ਸਿੱਖੀ ਵਿਚ ਪਰਪੱਕ ਨੌਜਵਾਨ ਸਨ। ਜਿਨ੍ਹਾਂ ਨੇ ਆਪਣੇ ਫ਼ਰਜ਼ ਨਿਭਾਉਣ ਦੀ ਖਾਤਿਰ ਜਾਨਾਂ ਕੁਰਬਾਨ ਕਰ ਦਿੱਤੀਆਂ। ਸਾਰਾ ਗੜ੍ਹੀ ਲੜਾਈ ਦਾ ਇਤਿਹਾਸ ਪੰਜਾਬ ਸਰਕਾਰ ਵਲੋਂ ਅਜੇ ਤੱਕ ਵੀ ਸਕੂਲਾਂ ਵਿਚ ਨਹੀਂ ਲਗਾਇਆ ਗਿਆ ਜਦੋਂ ਕਿ ਇੰਗਲੈਂਡ, ਫ਼ਰਾਂਸ, ਕੈਨੇਡਾ, ਆਸਟੇ੫ਲੀਆ, ਜਪਾਨ ਤੇ ਹੋਰ ਕਈ ਦੇਸ਼ਾਂ ਦੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਰਾਸਦੀ ਇਹ ਹੈ ਕਿ ਭਾਰਤ ਦੀ ਕੇਂਦਰੀ ਸਰਕਾਰ ਵਲੋਂ ਅਜੇ ਤੱਕ ਇਸ ਲੜਾਈ ਨੂੰ ਮਾਨਤਾ ਹੀ ਨਹੀਂ ਦਿੱਤੀ ਗਈ। ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਲੜਾਈ ਦਾ ਇਤਿਹਾਸ ਦੇਸ਼ ਦੇ ਸਾਰੇ ਰਾਜਾਂ ਦੇ ਸਕੂਲਾਂ ਵਿਚ ਪੜ੍ਹਾਇਆ ਜਾਵੇ।

ਸਿੱਖ ਕੌਮ ਦੀ ਨੀਂਹ ਸ਼ਹੀਦਾਂ ਦੇ ਸਿਰਾਂ 'ਤੇ ਰੱਖੀ ਗਈ ਹੈ : ਲੈਕਚਰਾਰ ਸਵਰਨ ਛੌੜੀਆਂ

ਸੇਵਾਮੁਕਤ ਲੈਕਚਰਾਰ ਸਵਰਨ ਸਿੰਘ ਛੌੜੀਆਂ ਨੇ ਆਪਣੇ ਵਿਚਾਰ ਪ੫ਗਟ ਕਰਦਿਆਂ ਕਿਹਾ ਕਿ ਸਾਰਾ ਗੜ੍ਹੀ ਵਰਗਾ ਇਤਿਹਾਸ ਸਿੱਖ ਯੋਧੇ ਹੀ ਰਚ ਸਕਦੇ ਸਨ ਕਿਉਂਕਿ ਸਿੱਖ ਕੌਮ ਦੀ ਨੀਂਹ ਸ਼ਹੀਦਾਂ ਦੇ ਸਿਰਾਂ 'ਤੇ ਰੱਖੀ ਗਈ ਹੈ। ਇਸ ਕੌਮ ਨਾਲ ਸਬੰਧਿਤ ਹਰੇਕ ਵਿਅਕਤੀ ਦੇ ਖੂਨ ਵਿਚ ਕੁਰਬਾਨੀ ਦੇਣ ਦਾ ਜਜ਼ਬਾ ਭਰਿਆ ਪਿਆ ਹੈ। ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਸਿੱਖਾਂ ਦਾ ਸਿਰ ਮਾਣ ਨਾਲ ਸਾਰੇ ਸੰਸਾਰ ਵਿਚ ਉਚਾ ਹੈ। ਸਿੱਖ ਆਪਣੇ ਆਪ ਨੂੰ ਗੁਰੂ ਦੇ ਸਿੰਘ ਹੋਣ ਦਾ ਮਾਣ ਮਹਿਸੂਸ ਕਰਦੇ ਹਨ। ਅਸੀਂ ਇਨ੍ਹਾਂ ਸ਼ਹੀਦਾਂ ਨੂੰ ਸਿਰ ਝੁਕਾਉਂਦੇ ਹਾਂ। ਉਨ੍ਹਾਂ ਦੱਸਿਆ ਕਿ ਯੂਐੱਨਓ ਦੀ ਕਲਚਰ ਤੇ ਵਿੱਦਿਆ ਬਾਰੇ ਬਣੀ ਸੰਸਥਾ ਯੂਨੈਸਕੋ ਹੁਣ ਤੱਕ ਦੁਨੀਆ ਦੀਆਂ ਅਨੋਖੀਆਂ ਲੜਾਈਆਂ ਦੀਆਂ 8 ਜੰਗਾਂ ਦੀ ਚੋਣ ਕਰ ਚੁੱਕੀ ਹੈ ਜਿੱਥੇ ਬਹਾਦਰੀ ਦੀ ਅਨੋਖੀ ਤੇ ਅਦੁੱਤੀ ਮਿਸਾਲ ਪੇਸ਼ ਕੀਤੀ ਗਈ ਹੈ। ਇਨ੍ਹਾਂ ਚੁਣੀਆਂ ਲੜਾਈਆਂ 'ਚ ਸਾਰਾ ਗੜ੍ਹੀ ਦਾ ਇਤਿਹਾਸ ਵੀ ਗਿਣਿਆ ਗਿਆ ਹੈ।

ਸਾਰਾ ਗੜ੍ਹੀ ਦੀ ਲੜਾਈ ਦਾ ਲਾਸਾਨੀ ਇਤਿਹਾਸ : ਮੈਨੇਜਰ ਅਮਰੀਕ ਸਿੰਘ ਮੈਨੇਲਾ

ਸਾਰਾ ਗੜ੍ਹੀ ਦਿਵਸ 'ਤੇ ਗੱਲ ਕਰਦਿਆਂ ਸ਼ੋ੫ਮਣੀ ਗੁਰਦੁਆਰਾ ਪ੫ਬੰਧਕ ਕਮੇਟੀ 'ਚ ਕੰਮ ਕਰਦੇ ਮੈਨੇਜਰ ਅਮਰੀਕ ਸਿੰਘ ਮੈਨੇਲਾ ਨੇ ਦੱਸਿਆ ਕਿ ਇਸ ਨੂੰ ਨਵੇਕਲੀ ਤੇ ਅਸਾਵੀਂ ਕਿਸਮ ਦੀ ਲੜਾਈ ਗਿਣਿਆ ਜਾਂਦਾ ਹੈ। 21 ਸਿੱਖ ਯੋਧਿਆਂ ਵਲੋਂ ਅਦੁੱਤੀ ਬਹਾਦਰੀ ਨਾਲ ਸਾਰਾ ਦਿਨ ਲੜਾਈ ਆਖਰੀ ਦਮ ਤੱਕ ਲੜ ਕੇ ਸ਼ਹੀਦੀਆਂ ਦਿੱਤੀਆਂ ਗਈਆਂ। ਇਸ ਇਤਿਹਾਸ ਨੂੰ ਜਿੱਥੇ ਸ਼ੋ੫ਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਨੂੰ ਸਾਂਭਣ ਅਤੇ ਇਸ ਦਾ ਪ੫ਚਾਰ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਉਥੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਅਦੁੱਤੀ ਇਤਿਹਾਸ ਦਾ ਵੱਧ ਤੋਂ ਵੱਧ ਪ੫ਚਾਰ ਤੇ ਪ੫ਸਾਰ ਕਰੇ ਤਾਂ ਕਿ ਸਾਡੇ ਦੇਸ਼ ਦੇ ਨੌਜਵਾਨਾਂ ਵਿਚ ਕੁਰਬਾਨੀ ਦੀ ਭਾਵਨਾ ਜਾਗਰੂਕ ਹੋਵੇ।

ਸਾਰਾਗੜ੍ਹੀ ਦੀਆਂ ਯਾਦਗਾਰਾਂ ਹਰ ਜ਼ਿਲ੍ਹੇ 'ਚ ਬਣਾਈਆਂ ਜਾਣ : ਨੰਬਰਦਾਰ ਗਿੱਲ

ਇਸ ਵਿਸ਼ੇ ਸਬੰਧੀ ਆਪਣੇ ਵਿਚਾਰ ਪ੫ਗਟ ਕਰਦਿਆਂ ਭਿ੫ਸ਼ਟਾਚਾਰ ਵਿਰੋਧੀ ਫਰੰਟ ਦੇ ਪ੫ਧਾਨ ਤੇ ਕਿਸਾਨ ਆਗੂ ਨੰਬਰਦਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਰਾ ਗੜ੍ਹੀ ਦੀ ਸ਼ਹੀਦੀ ਯਾਦਗਾਰ ਸਿਰਫ਼ ਅੰਮਿ੫ਤਸਰ ਤੇ ਿਫ਼ਰੋਜਪੁਰ ਵਿਚ ਹੀ ਬਣਾਈ ਗਈ ਹੈ ਜਦਕਿ ਅਜਿਹੇ ਅਦੁੱਤੀ ਇਤਿਹਾਸਕ ਲੜਾਈ ਦੀਆਂ ਯਾਦਗਾਰਾਂ ਹਰ ਜਿਲ੍ਹੇ ਵਿਚ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਪੰਜਾਬ ਦੇ ਨੌਜਵਾਨਾਂ ਤੇ ਖਾਸ ਕਰਕੇ ਸਿੱਖ ਗੱਭਰੂਆਂ ਨੂੰ ਇਹ ਜਾਣਕਾਰੀ ਮਿਲਦੀ ਰਹੇ ਕਿ ਉਨ੍ਹਾਂ ਦੇ ਬਜ਼ੁਰਗਾਂ ਦਾ ਕਿਹੋ ਜਿਹਾ ਸੁਨਹਿਰੀ ਇਤਿਹਾਸ ਹੈ। ਪ੫ਸਿੱਧ ਐਕਟਰ ਅਜੈ ਦੇਵਗਨ ਵਲੋਂ ਇਸ ਲੜਾਈ ਨਾਲ ਸਬੰਧਿਤ 'ਸੰਨਜ਼ ਆਫ਼ ਸਰਦਾਰ' (ਸਰਦਾਰ ਦੇ ਪੁੱਤਰ) ਫਿਲਮ ਵੀ ਬਣਾਈ ਗਈ ਹੈ। ਇੰਗਲੈਂਡ ਤੇ ਕੈਨੇਡਾ ਵਿਚ ਵੀ ਸਾਰਾ ਗੜ੍ਹੀ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ ਇਸ ਕਰਕੇ ਸਾਨੂੰ ਵੀ ਪੂਰੇ ਭਾਰਤ ਵਿਚ ਵੱਡੇ ਪੱਧਰ 'ਤੇ ਮਨਾਉਣਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çüֻ çÆ ò