ਕਾਮਰੇਡ ਅਮਰ ਅੱਚਰਵਾਲ ਦੀ ਬਰਸੀ ਮਨਾਈ

Updated on: Tue, 12 Sep 2017 07:43 PM (IST)
  
ÕÅîð¶â Áîð

ਕਾਮਰੇਡ ਅਮਰ ਅੱਚਰਵਾਲ ਦੀ ਬਰਸੀ ਮਨਾਈ

-304 ਅੱਚਰਵਾਲ ਬਰਸੀ ਮੌਕੇ ਗਾਇਕ ਜਗਸੀਰ ਜੀਦਾ ਗੀਤ ਪੇਸ਼ ਕਰਦੇ ਹੋਏ।

-305 ਬਰਸੀ ਮੌਕੇ ਇਲਾਕਾ ਨਿਵਾਸੀਆਂ ਦਾ ਭਾਰੀ ਇਕੱਠ।

ਕੌਸ਼ਲ ਮੱਲ੍ਹਾ, ਹਠੂਰ

ਦੇਸ਼ ਭਗਤ ਯਾਦਗਾਰ ਕਮੇਟੀ ਅੱਚਰਵਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ 25ਵੀਂ ਬਰਸੀ ਸਮੂਹ ਪਿੰਡ ਵਾਸੀਆਂ, ਸਮੂਹ ਇਲਾਕਾ ਨਿਵਾਸੀਆਂ ਅਤੇ ਸਮੂਹ ਗ੫ਾਮ ਪੰਚਾਇਤ ਅੱਚਰਵਾਲ ਦੇ ਸਹਿਯੋਗ ਨਾਲ ਮਨਾਈ ਗਈ। ਇਸ ਮੌਕੇ ਝੰਡੇ ਦੀ ਰਸਮ ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ ਦੇ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਕੀਤੀ ਗਈ। ਇਸ ਮੌਕੇ ਲੋਕ ਕਲਾਂ ਮੰਚ ਮੁੱਲਾਂਪੁਰ ਵੱਲੋਂ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੇ ਨਾਟਕ ਪੇਸ਼ ਕੀਤੇ ਗਏ ਤੇ ਲੋਕ ਸੰਗੀਤ ਮੰਡਲੀ ਭਦੌੜ ਵੱਲੋ ਤਰਕ ਦੇ ਅਧਾਰ 'ਤੇ ਲੋਕਾਂ ਨੂੰ ਅੰਧ ਵਿਸ਼ਵਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਇਨਕਲਾਬੀ ਗਾਇਕ ਜਗਸੀਰ ਜੀਦਾ ਨੇ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਆਪਣੇ ਹਿੱਟ ਗੀਤ ਪੇਸ਼ ਕੀਤੇ ਅਤੇ ਵੱਡੀ ਗਿਣਤੀ 'ਚ ਪੁੱਜੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਵੱਖ-ਵੱਖ ਨਾਟਕੀ ਟੀਮਾਂ ਵੱਲੋਂ ਇਨਕਲਾਬੀ ਨਾਟਕ, ਕੋਰੀਓਗ੫ਾਫੀ ਅਤੇ ਦੇਸ਼ ਭਗਤੀ ਦੇ ਗੀਤ ਪੇਸ ਕੀਤੇ ਗਏ। ਇਸ ਮੌਕੇ ਡਾ. ਜੀਤ ਕੌਰ, ਕਾਮਰੇਡ ਕੰਵਲਜੀਤ ਖੰਨਾ, ਅਮੋਲਕ ਸਿੰਘ, ਤਰਲੋਚਣ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਰਸੂਲਪੁਰ ਨੇ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਦਿਆ ਕਿਹਾ ਕਿ ਸ਼ਹੀਦ ਕਾਮਰੇਡ ਅਮਰ ਸਿੰਘ ਨੇ ਬੇਰੁਜਗਾਰੀ, ਬੇਇਨਸਾਫ਼ੀ ਅਤੇ ਭਿ੫ਸਟਾਚਾਰ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖੀ ਪਰ ਅੱਜ ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਤੇ ਪਹਿਰਾ ਦਿੰਦੇ ਹੋਏ ਇਹ ਸਮਾਗਮ ਹਰ ਸਾਲ ਉਨ੍ਹਾ ਦੀ ਨਿੱਘੀ ਯਾਦ ਵਿਚ ਕਰਵਾਇਆ ਜਾਦਾ ਹੈ। ਇਸ ਮੌਕੇ ਹਰਬੰਸ ਕੌਰ, ਕੁਲਵੰਤ ਕੌਰ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਰਪੰਚ ਮਲਕੀਤ ਸਿੰਘ ਲੰਮੇ, ਪ੫ਧਾਨ ਮਹਿੰਦਰ ਸਿੰਘ ਅੱਚਰਵਾਲ, ਬੰਟੀ ਅੱਚਰਵਾਲ, ਅਵਤਾਰ ਸਿੰਘ, ਬਹਾਦਰ ਸਿੰਘ, ਚਰਨ ਸਿੰਘ ਮਾਹੀ, ਕੁੰਦਨ ਅੱਚਰਵਾਲ, ਟਿੱਮਾ ਅਲੀ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÕÅîð¶â Áîð