ਸਵੱਛਤਾ ਪੰਦਰਵਾੜੇ ਤਹਿਤ ਨੌਜਵਾਨਾਂ ਨੂੰ ਕੀਤਾ ਜਾਗਰੂਕ

Updated on: Sun, 13 Aug 2017 05:59 PM (IST)
  
åðé åÅðé

ਸਵੱਛਤਾ ਪੰਦਰਵਾੜੇ ਤਹਿਤ ਨੌਜਵਾਨਾਂ ਨੂੰ ਕੀਤਾ ਜਾਗਰੂਕ

ਪੱਤਰ ਪ੍ਰੇਰਕ, ਤਰਨਤਾਰਨ : ਭਾਰਤ ਦੇਸ਼ 'ਚ ਚਲਾਏ ਜਾ ਰਹੇ ਸਵੱਛਤਾ ਪੰਦਰਵਾੜੇ ਦੇ ਤਹਿਤ ਨਹਿਰੂ ਯੁਵਾ ਕੇਂਦਰ ਤਰਨਤਾਰਨ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕ ਇੰਚਾਰਜ ਤਰਨਤਾਰਨ ਹਰਮਨਦੀਪ ਸਿੰਘ ਕੰਗ ਵੱਲੋਂ ਨੌਜਵਾਨਾਂ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ 'ਤੇ ਹਰਮਨਦੀਪ ਸਿੰਘ ਕੰਗ ਨੇ ਕਿਹਾ ਕਿ ਭਾਰਤ ਨੂੰ ਗੰਦਗੀ ਮੁਕਤ ਦੇਸ਼ ਬਣਾਉਣ ਲਈ ਨੌਜਵਾਨਾਂ ਦੇ ਯੋਗਦਾਨ ਦੀ ਅਹਿਮ ਲੋੜ ਹੈ ਜਿਸ ਤਰ੍ਹਾਂ ਅਸੀਂ ਸਾਰੇ ਦਿਵਾਲੀ 'ਤੇ ਆਪਣੇ ਘਰਾਂ, ਦੁਕਾਨਾਂ ਅਤੇ ਇਲਾਕਿਆਂ ਦੀ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਹਰੇਕ ਦਿਨ ਹੀ ਸਫਾਈ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਦੇਸ਼ ਨੂੰ ਸਵੱਛ ਭਾਰਤ ਹੋਣ ਦਾ ਦਰਜਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਸਫਾਈ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀ ਕਰੀਏ ਤਾਂ ਜੋ ਦੂਸਰੇ ਲੋਕ ਵੀ ਸਾਡੇ ਵੱਲ ਵੇਖ ਕੇ ਸਾਫ ਸਫਾਈ ਨੂੰ ਤਰਜ਼ੀਹ ਦੇਣ ਤੇ ਸੁੰਦਰ ਰਾਸ਼ਟਰ ਦਾ ਨਿਰਮਾਣ ਹੋ ਸਕੇ। ਇਸ ਮੌਕੇ ਸੁਖਜੀਤ ਸਿੰਘ, ਬਲਬੀਰ ਸਿੰਘ ਪੰਨੂੰ, ਜਗਰੂਪ ਕੌਰ, ਮਨਿੰਦਰ ਸਿੰਘ, ਸੰਦੀਪ ਮਸੀਹ, ਨਵਜੋਤ ਸਿੰਘ, ਦਵਿੰਦਰ ਕੌਰ, ਗੁਰਪ੫ੀਤ ਕੌਰ, ਮਨਦੀਪ ਸਿੰਘ, ਹਰਮਨਬੀਰ ਸਿੰਘ ਚੀਮਾਂ, ਜਗਦੀਸ਼ ਸਿੰਘ, ਸਿਮਰਨ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé