ਅਧਿਕਾਰੀਆਂ ਨੇ ਮੰਗਾਂ ਮੰਨਣ ਦਾ ਦਿਵਾਇਆ ਭਰੋਸਾ

Updated on: Sun, 13 Aug 2017 05:59 PM (IST)
  
åðé åÅðé

ਅਧਿਕਾਰੀਆਂ ਨੇ ਮੰਗਾਂ ਮੰਨਣ ਦਾ ਦਿਵਾਇਆ ਭਰੋਸਾ

ਪੱਤਰ ਪ੍ਰੇਰਕ, ਤਰਨਤਾਰਨ : ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਬਿਜਲੀ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਅਤੇ ਸੀਨੀਅਰ ਮੀਤ ਪ੫ਧਾਨ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਪਾਵਰਕਾਮ ਬਾਰਡਰ ਜ਼ੋਨ ਅੰਮਿ੫ਤਸਰ ਦੇ ਚੀਫ ਐਨਕੇ ਗਾਂਧੀ ਨੂੰ ਮਿਲਿਆ। ਮੀਟਿੰਗ ਦੀ ਕਾਰਵਾਈ ਬਾਰੇ ਪ੫ੈੱਸ ਸਕੱਤਰ ਹਰਪ੫ੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਕਿਸਾਨ ਆਗੂਆਂ ਵੱਲੋਂ ਦਲੀਲ ਪੂਰਵਕ ਰੱਖੀਆਂ ਮੰਗਾਂ ਨਾਲ ਸਹਿਮਤ ਹੁੰਦਿਆਂ ਚੀਫ ਪਾਵਰਕਾਮ ਨੇ ਮੰਨਿਆ ਕਿ ਸਾਰੇ ਸਿੰਗਲ ਪੋਲ ਟਰਾਂਸਫਾਰਮਰਾਂ 'ਤੇ ਇਕ ਮਹੀਨੇ 'ਚ ਜੀਓ ਸਵਿੱਚ ਲਗਾ ਦਿੱਤੇ ਜਾਣਗੇ, ਕਿਸਾਨਾਂ ਦੀਆਂ ਜ਼ਮੀਨਾਂ 'ਚ ਲੱਗੇ ਲੋਹੇ, ਲੱਕੜ, ਟੁੱਟੇ ਤੇ ਘੱਟ ਉਚਾਈ ਵਾਲੇ ਸਾਰੇ ਪੋਲ ਅਤੇ ਨਾਕਸ ਲਾਈਨਾਂ ਪੈਡੀ ਸੀਜ਼ਨ ਤੋਂ ਬਾਅਦ ਬਦਲ ਦਿੱਤੇ ਜਾਣਗੇ। ਇਕ ਘਰ 'ਚ ਦੂਜਾ ਬਿਜਲੀ ਮੀਟਰ ਲਗਵਾਉਣ ਲਈ ਵੱਖਰੀ ਰਸੋਈ ਜਾਂ ਵਿਹੜੇ ਵਿਚ ਕੰਧ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ, ਪਾਵਰਕਾਮ ਦਫਤਰਾਂ 'ਚ ਚੱਲ ਰਹੇ ਭਿ੫ਸ਼ਟਾਚਾਰ ਨੰੂ ਸਖ਼ਤੀ ਨਾਲ ਬੰਦ ਕੀਤਾ ਜਾਵੇਗਾ। ਚੀਫ ਪਾਵਰਕਾਮ ਵੱਲੋਂ ਬਿਜਲੀ ਸਮੱਸਿਆਵਾਂ ਸਬੰਧੀ ਪਹਿਲਾਂ ਦਿੱਤੀਆਂ ਸਾਰੀਆਂ ਸ਼ਿਕਾਇਤਾਂ ਦੇ ਕੀਤੇ ਹੱਲ ਬਾਰੇ ਜ਼ਿਲ੍ਹੇ ਵਾਰ ਪੂਰੀ ਜਾਣਕਾਰੀ ਕਿਸਾਨ ਆਗੂਆਂ ਨੰੂ ਦਿੱਤੀ ਅਤੇ ਰਹਿੰਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਸਾਰੇ ਅਧਿਕਾਰੀਆਂ ਨੰੂ ਮੌਕੇ 'ਤੇ ਹੁਕਮ ਦਿੱਤੇ ਅਤੇ ਕਿਹਾ ਕਿ ਇਸ ਸਬੰਧੀ ਕਿਸਾਨ ਜਥੇਬੰਦੀ ਨਾਲ ਦੁਬਾਰਾ 21 ਅਗਸਤ ਨੰੂ ਮੀਟਿੰਗ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਦਾ ਮੁੱਦਾ ਉਠਾਇਆ ਜਿਨ੍ਹਾਂ 'ਚ ਟਿਊਬਵੈਲ ਕੁਨੈਕਸ਼ਨਾਂ ਲਈ ਪੈਸੇ ਭਰ ਚੱੁਕੇ ਜਾਂ ਜਿੰਨਾਂ ਨੂੰ ਡਿਮਾਂਡ ਨੋਟਿਸ ਮਿਲੇ ਹਨ ਨੰੂ ਤੁਰੰਤ ਕੁਨੈਕਸ਼ਨ ਜਾਰੀ ਕਰਨ। ਇਸ ਮੌਕੇ ਸੁਖਵਿੰਦ ਸਿੰਘ ਸਭਰਾਂ, ਜਸਬੀਰ ਸਿੰਘ ਪਿੱਦੀ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ, ਜਵਾਹਰ ਸਿੰਘ ਟਾਂਡਾ, ਚਰਨ ਸਿੰਘ ਬੈਂਕਾ, ਸਕੱਤਰ ਸਿੰਘ ਕੋਟਲਾ, ਸਤਵਿੰਦਰ ਸਿੰਘ ਸ਼ਾਹ, ਦਲਬੀਰ ਸਿੰਘ ਸੋਹਲ, ਗੁਰਦੇਵ ਸਿੰਘ ਵਰਪਾਲ, ਨਿਸ਼ਾਨ ਸਿੰਘ ਚੱਬਾ, ਸੁਪਰੀਮ ਸਿੰਘ ਪਿੱਦੀ, ਮੰਗਜੀਤ ਸਿੰਘ, ਡਾ. ਭਗਵੰਤ ਸਿੰਘ, ਪਿਆਰ ਸਿੰਘ ਪੰਡੋਰੀ ਆਦਿ ਆਗੂ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé