ਪੈਨਸ਼ਨਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ

Updated on: Sun, 13 Aug 2017 05:59 PM (IST)
  
êËéôéð» é¶

ਪੈਨਸ਼ਨਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ

ਫੋਟੋ-59- ਸਾਬਕਾ ਬਿਜਲੀ ਮੁਲਾਜ਼ਮ ਮੈਨਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

ਨਵਤੇਜ ਵਿਰਦੀ, ਰਾਮਤੀਰਥ

ਸੇਵਾ ਮੁਕਤ ਪਾਵਰਕਾਮ ਮੁਲਾਜ਼ਮਾਂ ਦੀ ਰਾਤ ਦਿਨ ਦੀ ਮਿਹਨਤ ਸਦਕਾ ਪਾਵਰਕਾਮ ਨੇ ਬੁਲੰਦੀਆਂ ਹਾਸਲ ਕੀਤੀਆਂ ਪਰ ਸੇਵਾ ਮੁਕਤ ਮੁਲਾਜ਼ਮਾਂ ਨਾਲ ਖ਼ਿਲਵਾੜ ਕੀਤਾ। ਇਹ ਵਿਚਾਰ ਪੈਨਸ਼ਨਰਜ਼ ਐਸੋਸੀਏਸ਼ਨ ਪੀਸੀਐੱਲ ਪ੫ਧਾਨ ਰਾਜ ਕੁਮਾਰ, ਸਕੱਤਰ ਸਤੀਸ਼ ਕੁਮਾਰ ਜਨਰਲ ਸਕੱਤਰ ਇੰਜ. ਪ੫ਦੀਪ ਕੁਮਾਰ ਸ਼ਰਮਾ ਡਿਵੀਜ਼ਨ ਸੈਕਟਰੀ ਨਰੇਸ਼ ਕੁਮਾਰ ਧਰਨੇ ਨੂੰ ਵੈਸਟ ਮੰਡਲ ਵਿਖੇ ਪ੫ਗਟਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਬਣਦਾ ਹੱਕ ਸਰਕਾਰ ਆਉਣ 'ਤੇ ਜ਼ਰੂਰ ਦੇਣਗੇ ਪਰ ਹੁਣ ਵਾਅਦਿਆਂ ਤੋਂ ਮੁੱਕਰ ਗਈ ਹੈ, ਜਿਸ ਖ਼ਿਲਾਫ਼ ਜਥੇਬੰਦੀ ਪਟਿਆਲਾ ਵਿਖੇ 13 ਸਤੰਬਰ ਨੂੰ ਵਿਸ਼ਾਲ ਪੱਧਰ 'ਤੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਮੀਤ ਪ੫ਧਾਨ ਸ਼ਾਮ ਸੁੰਦਰ, ਅਜੀਤ ਸਿੰਘ ਰੰਧਾਵਾ,ਰਾਮ ਲੁਭਾਇਆ, ਅਸ਼ੋਕ ਕੁਮਾਰ, ਮੱਖ਼ਣ ਸਿੰਘ, ਕੁਲਦੀਪ ਕੁਮਾਰ, ਵਿਜੇ ਕੁਮਾਰ,ਪਰਮਜੀਤ ਸਿੰਘ,ਮੋਹਨ ਸਿੰਘ ਸਮੇਤ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êËéôéð» é¶