ਸਰਕਾਰ ਦੀਆਂ ਨੀਤੀਆਂ ਕਾਰਨ ਤਬਾਹ ਹੋਇਆ ਝਬਾਲ ਦਾ ਸ਼ੈਲਰ ਉਦਯੋਗ

Updated on: Sun, 13 Aug 2017 03:22 PM (IST)
  
åðé åÅðé

ਸਰਕਾਰ ਦੀਆਂ ਨੀਤੀਆਂ ਕਾਰਨ ਤਬਾਹ ਹੋਇਆ ਝਬਾਲ ਦਾ ਸ਼ੈਲਰ ਉਦਯੋਗ

ਮੱਖਣ ਮਨੋਜ, ਸਰਾਏ ਅਮਾਨਤ ਖਾਂ : ਕਿਸੇ ਸਮੇਂ ਸ਼ੈਲਰਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਕਸਬਾ ਝਬਾਲ ਦੇਸ਼, ਵਿਦੇਸ਼ 'ਚ ਚੌਲ ਪੈਦਾ ਕਰਨ ਦੇ 'ਚ ਵਿਸ਼ੇਸ਼ ਸਥਾਨ ਰੱਖਦਾ ਸੀ।¢ਹਿੰਦ-ਪਾਕਿ ਸੀਮਾ ਦੇ ਕਿਨਾਰੇ ਸਥਿਤ ਇਸ ਕਸਬੇ 'ਚ ਚੱਲਦੇ 18 ਸ਼ੈਲਰਾਂ 'ਚੋਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਉਦਯੋਗ ਪ੍ਰਤੀ ਗਲਤ ਨੀਤੀਆਂ ਕਾਰਨ 14 ਸ਼ੈਲਰ ਬੰਦ ਹੋ ਚੱੁਕੇ ਹਨ ਉੱਥੇ ਹੀ ਗੁਆਂਢੀ ਕਸਬੇ ਭਿੱਖੀਵਿੰਡ ਦੇ 10 'ਚੋਂ 9 ਬੰਦ ਹੋ ਚੁੱਕੇ ਹਨ।¢ਜਿਨ੍ਹਾਂ ਦੇ ਮਾਲਕਾਂ ਵੱਲੋਂ ਸ਼ੈਲਰਾਂ ਦੀ ਥਾਂ ਹੋਰ ਕਾਰੋਬਾਰ ਕਰ ਲਏ ਹਨ ਜਾਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।¢ਜਦੋਂ ਕਿ ਜੋ ਇਸ ਸਮੇਂ ਚੱਲ ਵੀ ਰਹੇ ਹਨ ਉਹ ਵੀ ਆਖਰੀ ਸਾਹਾਂ 'ਤੇ ਹਨ। ਜਿਸ ਕਰਕੇ ਇਸ ਉਦਯੋਗ ਨਾਲ ਸਿੱਧੇ ਤੇ ਅਸਿੱਧੇ ਰੂਪ 'ਚ ਜੁੜੇ ਹਜ਼ਾਰਾਂ ਕਾਮੇ ਬੇਕਾਰ ਹੋ ਕੇ ਰਹਿ ਗਏ ਹਨ।¢ਸ਼ੈਲ਼ਰ ਨੰੂ ਗੋਦਾਮ 'ਚ ਤਬਦੀਲ ਕਰਨ 'ਤੇ ਸ਼ੈਲਰ ਦੀਆਂ ਮਸ਼ੀਨਾਂ ਕੌਡੀਆਂ ਦੇ ਭਾਅ ਵੇਚਣ ਉਪਰੰਤ ਜ਼ਮੀਨ ਵੀ ਵੇਚ ਕੇ ਵਿਹਲੇ ਹੋਏ ਕਰਮਜੀਤ ਸਿੰਘ ਿਢੱਲੋਂ ਤੇ ਜ਼ਿਲਾ ਤਰਨਤਾਰਨ ਦੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਜੀਐੱਸ ਸੋਹਲ ਨੇ ਦੱਸਿਆ ਕਿ ਝਬਾਲ ਦੇ 18 ਸ਼ੈਲਰਾਂ 'ਚੋਂ 14 ਦੇ ਬੰਦ ਹੋਣ ਦੇ ਮਾਮਲੇ 'ਚ ਸਰਕਾਰੀ ਖ਼ਰੀਦ ਏਜੰਸੀਆਂ ਸਿੱਧੇ ਤੌਰ 'ਤੇ ਜਿਥੇ ਜ਼ਿੰਮੇਵਾਰ ਹਨ ਉੱਥੇ ਸ਼ੈਲਰਾਂ 'ਚ ਝੋਨਾ ਲੱਗਣ 'ਤੇ ਉਨ੍ਹਾਂ ਦੇ ਬਣੇ ਚੌਲ ਵਿਕਣ ਤਕ ਕਥਿਤ ਤੌਰ ਤੇ ਸਰਕਾਰੀ ਏਜੰਸੀਆਂ ਵਿਚ ਫੈਲਿਆ ਭਿ੍ਰਸ਼ਟਾਚਾਰ ਵੀ ਇਸ ਦਾ ਕਾਰਨ ਹੈ।¢ਸੋਹਲ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਪਨਗਰੇਨ, ਪਨਸਪ, ਪੰਜਾਬ ਐਗਰੋ, ਮਾਰਕਫੈਡ ਆਦਿ ਦੇ ਖ੍ਰੀਦ ਅਧਿਕਾਰੀਆਂ ਵੱਲ ਸਿਆਸੀ ਇਸ਼ਾਰੇ ਜਾਂ ਫਿਰ ਭਿ੫ਸ਼ਟ ਤਰੀਕੇ ਨਾਲ ਦਾਣਾ ਮੰਡੀਆਂ ਵਿਚ ਘਟੀਆ ਝੋਨਾ ਖ੍ਰੀਦ ਕਰਕੇ ਅਧਿਕਾਰੀਆਂ ਵੱਲੋਂ ਦਬਾਅ ਹੇਠ ਸ਼ੈਲਰਾਂ ਉਪਰ ਲਗਾਏ ਗਏ ਝੋਨੇ ਦਾ ਸਰਕਾਰੀ ਮਾਪਦੰਡਾਂ ਮੁਤਾਬਕ ਚੌਲ ਨਾ ਬਨਣ ਕਾਰਨ ਐਫਸੀਆਈ ਵੱਲੋਂ ਖ੍ਰੀਦਣ ਵੇਲੇ ਜਿਥੇ ਬਦਰੰਗ ਅਤੇ ਟੋਟੇ ਦੇ ਮਾਮਲੇ 'ਚ ਸ਼ੈਲਰ ਮਾਲਕਾਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ, ਉਥੇ ਹੀ ਚੌਲ ਲੈਣ ਦੇ ਬਾਵਜੂਦ ਵੀ ਭਾਰੀ ਰਿਕਵਰੀਆ ਪਾ ਦੇਣੀਆਂ, ਸਰਕਾਰ ਵੱਲੋਂ ਸ਼ੈਲਰ ਉਦਯੋਗ ਨੂੰ ਸਨਅੱਤਾ ਵਾਲੀਆਂ ਰਆਇਤਾਂ ਨਾ ਦੇਣਾ ਅਤੇ ਸ਼ੈਲਰ ਮਾਲਕਾਂ ਵਿਰੁੱਧ ਕਥਿਤ ਤੌਰ 'ਤੇ ਪਰਚੇ ਦਰਜ ਕਰਾਉਣਾ ਵੀ ਇਸ ਸਨਅੱਤ ਦੇ ਬੰਦ ਹੋਣ ਦੇ ਮੁੱਖ ਕਾਰਨ ਹਨ।¢ਦੂਸਰੇ ਪਾਸੇ ਇਸ ਸਮੇਂ ਸ਼ੈਲਰ ਚਲਾ ਰਹੇ ਬਲਬੀਰ ਸਿੰਘ, ਸਵਰਨ ਸਿੰਘ, ਗੁਰਬਖਸ਼ ਸਿੰਘ, ਸਤਨਾਮ ਸਿੰਘ, ਤਨਵੀਰਇੰਦਰ ਸਿੰਘ ਸੋਨੰੂ ਗੰਡੀਵਿੰਡ, ਸੈਂਡੀ ਪੰਜਵੜ੍ਹ ਆਦਿ ਨੇ ਕਿਹਾ ਕਿ ਸ਼ੈਲਰ ਉਦਯੋਗ ਨੰੂ ਜਿੰਦਾ ਰੱਖਣ ਲਈ ਸੂਬਾ ਸਰਕਾਰ ਨੰੂ ਕੇਂਦਰ ਸਰਕਾਰ ਵੱਲੋਂ ਮਿੱਥੀਆਂ ਸ਼ਰਤਾਂ 'ਚ ਨਰਮੀ ਲਿਆਉਣ ਲਈ ਜੋਰ ਪਾਉਣਾ ਚਾਹੀਦਾ ਹੈ।¢ਕਿਉਂਕਿ ਇਸ ਸਮੇਂ ਜ਼ਿਲ੍ਹਾ ਤਰਨ ਤਾਰਨ ਤੇ ਅੰਮਿ੍ਰਤਸਰ ਦੇ ਸ਼ੈਲਰਾਂ ਦੀ ਵੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਨੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਸ਼ੈਲਰ ਉਦਯੋਗ ਲਈ ਸਪੈਸ਼ਲ ਰਿਆਇਤਾਂ ਦਿੱਤੀਆ ਜਾਣ ਕਿਉਂਕਿ ਇਕ ਪਾਸੇ ਸਰਕਾਰ ਵਿਦੇਸ਼ ਵਿਚ ਜਾ ਕੇ ਸਨਅੱਤਾਂ ਲਗਾਉਣ ਲਈ ਸੱਦਾ ਦੇ ਰਹੀ ਹੈ ਉਥੇ ਪਹਿਲਾਂ ਤੋਂ ਲੱਗੀਆਂ ਸਨਅੱਤਾ ਗਲਤ ਨੀਤੀਆਂ ਕਾਰਨ ਬੰਦ ਹੋ ਰਹੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé