ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੀ ਕਰਾਸ ਕੰਟਰੀ ਰੇਸ ਕਰਵਾਈ

Updated on: Mon, 17 Jul 2017 05:12 PM (IST)
  
åðéå Åðé

ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੀ ਕਰਾਸ ਕੰਟਰੀ ਰੇਸ ਕਰਵਾਈ

ਮਾਨ ਸਿੰਘ, ਖਡੂਰ ਸਾਹਿਬ : ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਸਰਪ੍ਰਸਤੀ ਹੇਠ ਚੱਲ ਰਹੀ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੇ ਅੰਡਰ-19 ਦੇ ਖਿਡਾਰੀਆਂ ਦੀ 12 ਕਿਲੋਮੀਟਰ ਅਤੇ ਅੰਡਰ-14 ਦੇ ਖਿਡਾਰੀਆਂ 6 ਕਿਲੋਮੀਟਰ ਦੀ ਕਰਾਸ ਕੰਟਰੀ ਰੇਸ ਕਰਵਾਈ ਗਈ। ਇਸ ਰੇਸ 'ਚ ਲਗਭਗ 55 ਖਿਡਾਰੀਆਂ ਨੇ ਹਿੱਸਾ ਲਿਆ। ਅੰਡਰ- 19 ਦੇ ਚਾਰ ਖਿਡਾਰੀਆਂ ਅਤੇ ਅੰਡਰ-14 ਦੇ ਤਿੰਨ ਖਿਡਾਰੀਆਂ ਨੂੰ ਬਾਬਾ ਸੇਵਾ ਸਿੰਘ ਜੀ ਵੱਲੋਂ ਇਨਾਮ ਵੰਡੇ ਗਏ। ਇਸ ਮੌਕੇ ਬਾਬਾ ਸੇਵਾ ਸਿੰਘ ਜੀ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ 'ਚ ਵੀ ਖਾਸ ਧਿਆਨ ਰੱਖਣ ਲਈ ਆਖਿਆ। ਜ਼ਿਕਰਯੋਗ ਹੈ ਕਿ ਇਸ ਐਕਡਮੀ 'ਚ ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਰਿਹਾਇਸ਼, ਖਾਣਾ, ਪੜ੍ਹਾਈ, ਸਿੱਖਲਾਈ ਅਤੇ ਟਰਾਂਸਪੋਰਟ ਆਦਿ ਦੀਆਂ ਸਹੂਲਤਾਂ ਮੁੱਫਤ ਦਿੱਤੀਆਂ ਜਾਂਦੀਆਂ ਹਨ। ਇਸ ਅਕੈਡਮੀ ਦੇ ਖਿਡਾਰੀ ਭਾਰਤ ਦੀ ਰਾਸ਼ਟਰੀ ਜੂਨੀਅਰ ਅਤੇ ਸੀਨੀਅਰ ਟੀਮ ਵਿਚ ਖੇਡ ਰਹੇ ਹਨ। ਇਸ ਮੌਕੇ 'ਤੇ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ, ਹਾਕੀ ਕੋਚ ਬਲਕਾਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðéå Åðé