ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਖ਼ਿਲਾਫ਼ ਦਿੱਤਾ ਧਰਨਾ

Updated on: Mon, 17 Jul 2017 05:07 PM (IST)
  
åðé åÅðé

ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਖ਼ਿਲਾਫ਼ ਦਿੱਤਾ ਧਰਨਾ

ਮਾਨ ਸਿੰਘ, ਖਡੂਰ ਸਾਹਿਬ : ਪਾਵਰਕਾਮ ਸਬ ਡਵੀਜ਼ਨ ਨਾਗੋਕੇ ਦੇ ਕਰਮਚਾਰੀਆਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਖਿਲਾਫ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਨਾਗੋਕੇ ਨੇ ਦੱਸਿਆ ਕਿ ਬੀਤੇ ਦਿਨੀਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਸਾਡੇ ਦੋ ਜੇਈਆਂ ਨੂੰ ਮੋਟਰਾਂ ਦਾ ਲੋਡ ਚੈੱਕ ਕਰਦੇ ਸਮੇਂ ਬਿਨ੍ਹਾਂ ਵਜ੍ਹਾ ਹੀ ਘੇਰ ਲਿਆ ਗਿਆ ਸੀ ਤੇ ਘੇਰ ਕੇ ਨਾਲੇ ਤਾਂ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਗਿਆ ਸੀ ਤੇ ਨਾਲ ਹੀ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਜ਼ਲੀਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਦਾ ਕਸੂਰ ਸਿਰਫ ਇੰਨਾ ਸੀ ਕਿ ਇਹ ਆਪਣੇ ਸੀਨੀਅਰ ਅਫਸਰਾਂ ਦਾ ਹੁਕਮ ਮੰਨਦੇ ਹੋਏ ਦੁਪਹਿਰ ਸਮੇਂ ਆਪਣੀ ਡਿਊਟੀ ਕਰ ਰਹੇ ਸਨ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਕਸ਼ਮੀਰ ਸਿੰਘ ਬਾਣੀਆਂ ਵੀ ਮੌਕੇ 'ਤੇ ਆਪਣੇ ਸਾਥੀਆਂ ਸਮੇਤ ਪੁੱਜ ਗਏ। ਉਨ੍ਹਾਂ ਇਸ ਮੌਕੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਵੋਟਾਂ ਬਟੋਰਨ ਵੇਲੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਜਾਂਦੇ ਹਨ ਉਹ ਉਨ੍ਹਾਂ ਵੱਲੋਂ ਸਰਕਾਰ ਬਣਨ ਤੋਂ ਬਾਅਦ ਪੂਰੇ ਨਹੀਂ ਕੀਤੇ ਜਾਂਦੇ ਹਨ। ਨਾਲੇ ਤਾਂ ਕੈਪਟਨ ਨੇ ਚੋਣਾਂ ਸਮੇਂ ਕਿਹਾ ਸੀ ਕਿ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਲਾਗੂ ਨਹੀਂ ਹੋਣਗੇ ਤੇ ਫਿਰ ਇਹ ਬਿਨ੍ਹਾਂ ਵਜ੍ਹਾ ਮੋਟਰਾਂ ਦੀ ਚੈਕਿੰਗ ਕਰਨ ਦਾ ਕੀ ਮਕਸਦ ਹੋਇਆ। ਕਿਸਾਨਾਂ ਵੱਲੋਂ ਆਪਣੀ ਪਾਣੀ ਦੀ ਲੋੜ ਮੁਤਾਬਿਕ ਮੋਟਰਾਂ ਵੱਡੀਆਂ ਪਾਈਆਂ ਗਈਆਂ ਹਨ। ਕਿਸਾਨ ਆਪਣੇ ਕੁਨੈਕਸ਼ਨਾਂ ਦਾ ਲੋਡ ਵਧਾਉਣ ਲਈ ਤਿਆਰ ਹਨ ਪਰ ਕਿਸਾਨਾਂ ਦੀਆਂ ਮੋਟਰਾਂ ਦਾ ਲੋਡ ਮੌਕੇ 'ਤੇ ਵਧਾਇਆ ਜਾਵੇ। ਜਿਸ ਦਿਨ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਵੇਗੀ ਉਸ ਦਿਨ ਕਿਸਾਨ ਬਿਜਲੀ ਦਾ ਬਿੱਲ ਵੀ ਭਰਨ ਲਈ ਤਿਆਰ ਹੋ ਜਾਣਗੇ।

ਇਸ ਮੌਕੇ ਉਨ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਭਰਾਵੋਂ ਤੁਹਾਡੇ ਨਾਲ ਸਾਡੀ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਦੀ ਟੱਕਰ ਸਰਕਾਰ ਦੇ ਨਾਲ ਹੈ। ਜੇਕਰ ਫਿਰ ਵੀ ਉਨ੍ਹਾਂ ਕੋਲੋ ਕੋਈ ਗਲਤੀ ਹੋ ਗਈ ਹੋਏ ਤਾਂ ਖਿਮਾਂ ਦਾ ਜਾਚਕ ਹਾਂ। ਜੋਨ ਪ੍ਰਧਾਨ ਕਸ਼ਮੀਰ ਸਿੰਘ ਬਾਣੀਆ ਦੇ ਆਪਣੀ ਗਲਤੀ ਦਾ ਅਹਿਸਾਸ ਕਰ ਲੈਣ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਨੇ ਆਪਣਾ ਧਰਨਾ ਚੁੱਕ ਦਿੱਤਾ। ਸਥਿਤੀ ਉਸ ਵੇਲੇ ਹਾਸੋ ਹੀਣੀ ਹੋ ਗਈ ਜਦੋਂ ਇਕ ਬਿਜਲੀ ਕਰਮਚਾਰੀ ਵੱਲੋਂ ਆਪਣੇ ਹੀ ਪਾਵਰਕਾਮ ਦੇ ਐਸਡੀਓ ਪੰਕਜ ਕੁਮਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਉਸ ਕਰਮਚਾਰੀ ਵੱਲੋਂ ਰੋਸ ਜਤਾਇਆ ਗਿਆ ਕਿ ਐਸਡੀਓ ਨੇ ਉਨ੍ਹਾਂ ਦਾ ਇਸ ਮਾਮਲੇ ਵਿਚ ਸਾਥ ਨਹੀਂ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਓ ਪੰਕਜ ਕੁਮਾਰ, ਸਬ ਡਵੀਜਨ ਪ੍ਰਧਾਨ ਹਰਭਿੰਦਰ ਸਿੰਘ, ਅਮਰਜੀਤ ਸਿੰਘ, ਹਰੀ ਸਿੰਘ ਜੇਈ, ਗੁਰਿੰਦਰ ਸਿੰਘ ਜੇਈ, ਸੁਰਜੀਤ ਸਿੰਘ, ਪ੍ਰਵੀਨ ਕੁਮਾਰ, ਗੁਰਮੀਤ ਸਿੰਘ, ਦੌਲਤ ਸਿੰਘ, ਦਲਬੀਰ ਸਿੰਘ, ਰਸ਼ਪਾਲ ਸਿੰਘ ਗੁਰਜੀਤ ਸਿੰਘ, ਪ੍ਰਤਾਪ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਲੱਖਾ ਸਿੰਘ, ਅਮਰੀਕ ਸਿੰਘ, ਤਜਿੰਦਰ ਸਿੰਘ ਆਦਿ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé