ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਸਰਪੰਚ ਨਗਿੰਦਰ ਸਿੰਘ ਬਾਸਰਕੇ

Updated on: Mon, 17 Jul 2017 05:04 PM (IST)
  
åðé åÅðé

ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਸਰਪੰਚ ਨਗਿੰਦਰ ਸਿੰਘ ਬਾਸਰਕੇ

ਗੁਰਸ਼ਰਨ ਸਿੰਘ ਸਿੱਧਵਾਂ, ਖਾਲੜਾ : ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਵ. ਸਰਪੰਚ ਨਗਿੰਦਰ ਸਿੰਘ ਬਾਸਰਕੇ ਬੜੇ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਦੱਸਣਯੋਗ ਹੈ ਕਿ ਸਵ. ਸਰਪੰਚ ਨਗਿੰਦਰ ਸਿੰਘ ਬਾਸਰਕੇ ਦਾ ਜਨਮ ਪਿਤਾ ਬਲਕਾਰ ਸਿੰਘ ਨਵਾਦਾ ਅਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ 15 ਦਿਸੰਬਰ 1965 ਨੂੰ ਹੋਇਆ। ਬਚਪਨ ਤੋਂ ਹੀ ਮਾਤਾ ਪਿਤਾ ਦੇ ਚੰਗੇ ਸੰਸਕਾਰਾਂ ਕਰਕੇ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਲਈ ਪਿਆਰ ਆਪ ਨੂੰ ਵਿਰਾਸਤ 'ਚ ਮਿਲਿਆ ਸੀ। ਆਪ ਜੀ ਦਾ ਵਿਆਹ ਸਾਲ 1983 ਨੂੰ ਪ੍ਰਭਜੀਤ ਕੌਰ ਪਿੰਡ ਤੁੰਗ ਨਾਲ ਹੋਇਆ। ਆਪ ਜੀ ਦੇ ਘਰ 2 ਬੇਟੀਆਂ ਕਰਨਜੀਤ ਕੌਰ ਅਤੇ ਸ਼ਰਨਜੀਤ ਕੌਰ ਅਤੇ ਬੇਟਾ ਸਿਮਰਨਬੀਰ ਸਿੰਘ ਨੇ ਜਨਮ ਲਿਆ। ਜਿਨ੍ਹਾਂ ਨੂੰ ਆਪ ਨੇ ਉੱਚ ਵਿੱਦਿਆ ਦੇ ਨਾਲ ਚੰਗੇ ਸੰਸਕਾਰ ਦੇ ਕੇ ਨਿਵਾਜਿਆ। ਵੱਡੀ ਬੇਟੀ ਕਰਨਜੀਤ ਕੌਰ ਦੀ ਵਿੱਦਿਆ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਦਾ ਵਿਆਹ ਚੰਗੇ ਪਰਿਵਾਰ ਦੇ ਵਿਚ ਕੀਤਾ ਗਿਆ। ਛੋਟੀ ਬੇਟੀ ਸ਼ਰਨਜੀਤ ਕੌਰ ਜੋ ਕਿ ਖਾਲਸਾ ਕਾਲਜ ਵਿਚ ਐਮਕਾਮ ਦੀ ਪੜਾਈ ਕਰ ਰਹੀ ਹੈ। ਬੇਟਾ ਸਿਮਰਨਬੀਰ ਸਿੰਘ ਜੋ ਪਿਛਲੇ ਸਾਲ ਪੰਜਾਬ ਪੁਲਿਸ ਵਿਚ ਭਰਤੀ ਹੋ ਕੇ ਆਪਣੀ ਡਿਊਟੀ ਪੰਜਾਬ ਪੁਲਿਸ 'ਚ ਨਿਭਾਅ ਰਿਹਾ ਹੈ। ਸ਼ੁਰੂ ਤੋਂ ਹੀ ਸੂਝਬੂਝ ਵਾਲੀ ਸੋਚ ਅਤੇ ਹਰੇਕ ਨਾਲ ਪਿਆਰ ਨਾਲ ਵਿਚਰਨ ਕਰਕੇ ਅਤੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨਾਲ ਗੂੜੀ ਨੇੜਤਾ ਹੋਣ ਕਰਕੇ 1995 ਵਿੱਚ ਆਪ ਨੂੰ ਸ਼੍ਰੋਮਣੀ ਅਕਾਲੀ ਪਾਰਟੀ ਵੱਲੋਂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਪਾਰਟੀ ਵੱਲੋਂ ਦਿੱਤੀ ਗਈਆਂ ਸੇਵਾਵਾਂ ਨੂੰ ਆਪ ਨੇ ਬੜੀ ਹੀ ਇਮਾਨਦਾਰੀ ਨਾਲ ਨਿਭਾਈਆਂ ਅਤੇ ਪਾਰਟੀ ਲਈ ਆਪ ਹੋਰ ਵੀ ਚਹੇਤੇ ਬਣ ਗਏ। ਇਸੇ ਦੌਰਾਨ ਆਪ ਜੀ ਦੀ ਕਾਬਲੀਅਤ ਅਤੇ ਲੋਕਾਂÎ ਵਿਚ ਪਿਆਰ ਨੂੰ ਦੇਖਦੇ ਹੋਏ ਸੰਨ 2008 ਅਤੇ 2013 ਨੂੰ ਦੋ ਵਾਰ ਆਪ ਨੁੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਨਿਯੁਕਤ ਕੀਤਾ ਗਿਆ। ਆਸ ਪਾਸ ਦੇ ਪਿੰਡਾਂ ਵਿੱਚ ਚੰਗਾ ਅਸਰ ਰਸੂਖ ਹੋਣ ਕਰਕੇ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਆਪ ਨੂੰ 15 ਪਿੰਡਾਂ ਦਾ ਜੌਨ ਇੰਚਾਰਜ ਥਾਪਿਆ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé