ਏਡੀਸੀ ਵੱਲੋਂ ਬਿਠੰਡਾ ਅਨਾਜ ਮੰਡੀ ਦਾ ਦੌਰਾ

Updated on: Fri, 21 Apr 2017 07:33 PM (IST)
  
òèÆÕÆ Çâêà

ਏਡੀਸੀ ਵੱਲੋਂ ਬਿਠੰਡਾ ਅਨਾਜ ਮੰਡੀ ਦਾ ਦੌਰਾ

ਜਸਪਾਲ ਸਿੰਘ ਸਿੱਧੂ, ਭੁੱਚੋਂ ਮੰਡੀ : ਵਧੀਕ ਡਿਪਟੀ ਕਮਿਸ਼ਨਰ ਬਿਠੰਡਾ ਰਾਹੁਲ ਚਾਬਾ ਨੇ ਭੁੱਚੋਂ ਮੰਡੀ ਦੀ ਅਨਾਜ਼ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਹਾਜ਼ਰ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਅਤੇ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਜ਼ਰੂਰੀ ਨਿਰਦੇਸ਼ ਵੀ ਮੌਕੇ ਤੇ ਦਿੱਤੇ। ਇਸ ਮੌਕੇ ਅਨਾਜ਼ ਮੰਡੀ ਵਿਚ ਪੀਣ ਵਾਲੇ ਠੰਡੇ ਪਾਣੀ ਦੀ ਸਮੱਸਿਆ ਬਾਰੇ ਕਿਸਾਨ ਕੇਵਲ ਸਿੰਘ ਨੇ ਸ਼ਿਕਾਇਤ ਕੀਤੀ। ਮੰਡੀ ਦੇ ਆੜ੍ਹਤੀਆਂ ਨੇ ਮੰਡੀ ਵਿਚ ਸਫਾਈ ਦੀ ਬੁਰੀ ਹਾਲਤ ਅਤੇ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਦੀ ਿਢੱਲੀ ਚਾਲ ਦੀ ਵੀ ਸ਼ਿਕਾਇਤ ਕੀਤੀ। ਆੜ੍ਹਤੀਆ ਸਾਧੂ ਰਾਮ ਨੇ ਕਿਹਾ ਕਿ ਤੁੰਗਵਾਲੀ ਦੇ ਖਰੀਦ ਕੇਂਦਰ ਤੇ 1 ਲੱਖ ਗੱਟਾ ਕਣਕ ਦੀ ਚੁਕਾਈ ਨਾ ਹੋਣ ਕਾਰਨ ਪਿਆ ਹੈ । ਕੁੱਝ ਆੜ੍ਹਤੀਆਂ ਨੇ ਕਣਕ ਦੀ ਚੁਕਾਈ ਵਿਚ ਪੱਖਪਾਤ ਕਰਨ ਦੀ ਸ਼ਿਕਾਇਤ ਵੀ ਕੀਤੀ। ਉਨ੍ਹਾਂ ਮਾਰਕਿਟ ਕਮੇਟੀ ਦੇ ਸਕੱਤਰ ਹਰਪ੫ੀਤ ਸਿੰਘ ਨੂੰ ਪੀਣ ਵਾਲੇ ਠੰਡੇ ਪਾਣੀ ਦਾ ਪ੫ਬੰਧ ਕਰਨ ਅਤੇ ਸਫਾਈ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਸਮੇਂ ਸਾਰੇ ਖਰੀਦ ਕੇਂਦਰਾਂ ਵਿਚ ਇੱਕੋ ਜਿਹਾ ਮਾਪਦੰਡ ਅਪਨਾਉਣ ਲਈ ਵੀ ਅਫ਼ਸਰਾਂ ਨੂੰ ਕਿਹਾ ਗਿਆ। ਇਸ ਮੌਕੇ ਆੜ੍ਹਤੀ ਭੂਸ਼ਨ ਜਿੰਦਲ, ਠਾਕਰ ਦਾਸ, ਪੱਪੂ ਮਹੇਸਵਰੀ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: òèÆÕÆ Çâêà