ਜੀਆਰਸੀ ਬਿਠੰਡਾ ਨੇ ਜਿੱਤੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ

Updated on: Wed, 11 Jan 2017 07:52 PM (IST)
  
ñóÇÕ Á» ç¶

ਜੀਆਰਸੀ ਬਿਠੰਡਾ ਨੇ ਜਿੱਤੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ

-ਲੜਕਿਆਂ ਦੇ ਭਾਰ ਤੋਲਣ ਮੁਕਾਬਲੇ ਸ਼ੁਰੂ

-ਸੁਨੀਲ ਕੁਮਾਰ ਮਿਸਟਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਬਣਿਆ

-ਰੀਮਾ ਕੁਮਾਰੀ ਬੈਸਟ ਪਾਵਰ ਲਿਫਟਰ ਬਣੀ

ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ

ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਬੰਧ ਅਧੀਨ ਚੱਲ ਰਹੇ ਅਤੇ ਨੈਕ ਤੋਂ ਏ ਗ੫ੇਡ ਪ੫ਮਾਣਿਤ ਐੱਸਜੀਟੀਬੀ ਖ਼ਾਲਸਾ ਕਾਲਜ ਸ੫ੀ ਅਨੰਦਪੁਰ ਸਾਹਿਬ ਵਿਖੇ ਪਿ੫ੰਸੀਪਲ ਡਾ. ਕਸ਼ਮੀਰ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜ ਰੋਜ਼ਾ ਅੰਤਰ ਕਾਲਜ ਮੁਕਾਬਲਿਆਂ ਦੇ ਬੁੱਧਵਾਰ ਨੂੰ ਤੀਸਰੇ ਦਿਨ ਲੜਕਿਆਂ ਦੇ ਭਾਰ ਤੋਲਣ ਮੁਕਾਬਲੇ ਸ਼ੁਰੂ ਹੋ ਗਏ। ਇਸ ਤੋਂ ਪਹਿਲਾਂ ਲੜਕੀਆਂ ਦੇ ਪਾਵਰ ਲਿਫਟਿੰਗ ਅਤੇ ਲੜਕਿਆਂ ਦੇ ਸੁਡੋਲ ਸਰੀਰ ਦੇ ਮੁਕਾਬਲੇ ਸਮਾਪਤ ਹੋ ਗਏ। ਜੇਤੂ ਖਿਡਾਰੀਆਂ ਨੂੰ ਡਾ. ਸੁੱਚਾ ਸਿੰਘ ਢੇਸੀ ਪਿ੫ੰਸੀਪਲ ਐਮ.ਐਲ.ਬੀ.ਜੀ ਗਰਲਜ਼ ਕਾਲਜ ਟੱਪਰੀਆਂ ਖੁਰਦ ਅਤੇ ਅਰਜਨ ਐਵਾਰਡੀ ਪਰਮਜੀਤ ਸ਼ਰਮਾ ਆਬਜਰਵਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ਸਨਮਾਨਿਤ ਕੀਤਾ ਗਿਆ।

ਕਾਲਜ ਦੇ ਪੀਆਰਓ ਪ੫ੋ.ਅਵਤਾਰ ਸਿੰਘ ਅਤੇ ਖੇਡ ਪ੫ਬੰਧਕ ਪ੫ੋ. ਸੁਨੈਨਾ ਰਾਣੀ ਨੇ ਦੱਸਿਆ ਕਿ ਪਾਵਰ ਲਿਫਟਿੰਗ ਲੜਕੀਆਂ ਦੀ ਚੈਂਪੀਅਨਸ਼ਿਪ ਜੀ.ਆਰ.ਸੀ ਬਿਠੰਡਾ ਨੇ 59 ਅੰਕ ਪ੫ਾਪਤ ਕਰਕੇ ਜਿੱਤੀ। ਮੇਜਬਾਨ ਸ੫ੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੫ੀ ਅਨੰਦਪੁਰ ਸਾਹਿਬ ਨੇ 49 ਅੰਕ ਪ੫ਾਪਤ ਕਰਕੇ ਦੂਸਰਾ ਅਤੇ ਮੋਦੀ ਕਾਲਜ ਪਟਿਆਲਾ ਨੇ 48 ਅੰਕ ਪ੫ਾਪਤ ਕਰਕੇ ਤੀਸਰਾ ਸਥਾਨ ਪ੫ਾਪਤ ਕੀਤਾ। ਇਸ ਤੋਂ ਇਲਾਵਾ ਲੜਕਿਆਂ ਦੇ ਸਡੌਲ ਸਰੀਰ ਮੁਕਾਬਲਿਆਂ ਦੀ ਚੈਂਪੀਅਨਸ਼ਿਪ ਐਮ.ਐਮ.ਮੋਦੀ ਕਾਲਜ ਪਟਿਆਲਾ ਨੇ 38 ਅੰਕ ਪ੫ਾਪਤ ਕਰਕੇ ਜਿੱਤੀ ਅਤੇ ਡੀ.ਏ.ਵੀ ਬਿਠੰਡਾ ਕਾਲਜ ਤੇ ਦੇਸ਼ ਭਗਤ ਕਾਲਜ ਬਰਦਵਾਲ ਨੇ ਬਰਾਬਰ 10-10 ਅੰਕ ਲੈ ਕਿ ਸਾਂਝੇ ਤੌਰ ਤੇ ਦੂਸਰਾ ਸਥਾਨ ਪ੫ਾਪਤ ਕੀਤਾ। ਇਸ ਮੌਕੇ ਰੀਮਾ ਕੁਮਾਰੀ ਜੀ.ਆਰ.ਸੀ ਬਿਠੰਡਾ ਪੰਜਾਬੀ ਯੂਨੀ.ਪਟਿਆਲਾ ਦੀ ਸਾਲ 2016-17 ਦੀ ਬੈਸਟ ਪਾਵਰ ਲਿਫਟਰ ਬਣੀ । ਜਦਕਿ ਸੁਨੀਲ ਕੁਮਾਰ ਐਮ.ਐਮ ਮੋਦੀ ਕਾਲਜ ਪਟਿਆਲਾ ਮਿਸਟਰ ਪੰਜਾਬੀ ਯੂਨੀ.ਪਟਿਆਲਾ ਚੁਣਿਆ ਗਿਆ।

ਵੇਟਲਿਫਟਿੰਗ ਲੜਕਿਆਂ ਦੇ ਨਤੀਜੇ ਇਸ ਪ੫ਕਾਰ ਰਹੇ-56 ਕਿ.ਗ੫.ਭਾਰ ਸ੫ੇਣੀ ਵਿਚ ਜਸਵੀਰ ਸਿੰਘ ਜੀ.ਆਰ.ਸੀ ਬਿਠੰਡਾ, ਨਾਨਕ ਏ.ਡੀ.ਸੀ ਮਸਤੂਆਣਾ, ਅਮਿਤ ਸਗੂ ਮੋਦੀ ਕਾਲਜ ਪਟਿਆਲਾ, 62ਕਿ.ਗ੫ਾ.ਭਾਰ ਸ਼੫ੇਣੀ ਵਿਚ ਸ਼ਾਹਰੂਖ ਖਾਨ ਪੀ.ਐਚ.ਜੀ ਬਿਠੰਡਾ, ਅਜੈ ਕੁਮਾਰ ਤੇ ਹਨੀ ਖੱਤਰੀ ਮੋਦੀ ਕਾਲਜ ਪਟਿਆਲਾ ਨੇ ਕ੫ਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੫ਾਪਤ ਕੀਤਾ। ਇਸ ਮੌਕੇ ਡੀ.ਕੇ.ਸ਼ਰਮਾ ਕੌਮੀ ਕੋਚ ਵੇਟਲਿਫਟਿੰਗ, ਪ੫ੋ.ਨਿਸ਼ਾਨ ਸਿੰਘ ਪਟਿਆਲਾ, ਸੁਰਿੰਦਰ ਪਾਲ ਭੱਲਾ ਮੁੱਖ ਅਧਿਆਪਕ ਭਾਓਵਾਲ, ਜਸਵਿੰਦਰ ਕੌਰ ਢੇਸੀ ਮੁੱਖ ਅਧਿਆਪਕ ਮਟੌਰ, ਵਿੱਕੀ ਬੱਤਾ ਅੰਤਰਰਾਸਟਰੀ ਵੇਟਲਿਫਟਰ, ਪ੫ੋ. ਲਖਵੀਰ ਕੌਰ, ਪ੫ੋ.ਹਰਜੀਤ ਕੌਰ ਫਤਿਹਗੜ੍ਹ ਸਾਹਿਬ, ਗੁਰਦੇਵ ਸਿੰਘ ਕਬੱਡੀ ਕੋਚ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ñóÇÕ Á» ç¶