ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਣ 'ਤੇ ਨਸ਼ਾ ਹੋਵੇਗਾ ਖ਼ਤਮ : ਸਿਸੋਦੀਆ

Updated on: Wed, 11 Jan 2017 07:52 PM (IST)
  
ì¶ð¹÷×Åð»

ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਣ 'ਤੇ ਨਸ਼ਾ ਹੋਵੇਗਾ ਖ਼ਤਮ : ਸਿਸੋਦੀਆ

ਕੈਪਸ਼ਨ: ਬੀਟੀਐੱਲ-21-1-ਮੰਚ 'ਤੇ ਬਿਰਾਜਮਾਨ ਡਿਪਟੀ ਸੀਐੱਮ ਮਨੀਸ਼ ਸਿਸੋਦੀਆ, ਗੁਰਪ੫ੀਤ ਘੁੱਗੀ ਤੇ ਹੋਰ।

------

***15 ਮਾਰਚ ਨੂੰ ਬਟਾਲਾ ਸਨਅਤ ਨੂੰ ਕੀਤਾ ਜਾਵੇਗਾ ਮੁੜ ਸੁਰਜੀਤ : ਗੁਰਪ੫ੀਤ ਘੁੱਗੀ

ਪਵਨ ਤ੫ੇਹਨ, ਬਟਾਲਾ : ਆਮ ਆਦਮੀ ਪਾਰਟੀ ਵੱਲੋਂ ਬਟਾਲਾ ਦੇ ਵੱਖ-ਵੱਖ ਮੁਹੱਲਿਆਂ ਵਿੱਚ ਰੈਲੀਆਂ ਕਰਨ ਦਾ ਸਿਲਸਿਲਾ ਜਾਰੀ ਹੈ । ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਵੱਲੋਂ ਬਟਾਲਾ ਦੇ ਇੱਕ ਨਿੱਜੀ ਪੈਲੇਸ ਵਿੱਚ ਇਕ ਰੈਲੀ ਕੀਤੀ ਗਈ। ਇਸ ਮੌਕੇ ਬਟਾਲਾ ਤੋਂ 'ਆਪ' ਦੇ ਉਮੀਦਵਾਰ ਤੇ 'ਆਪ' ਦੇ ਪੰਜਾਬ ਕਨਵੀਨਰ ਗੁਰਪ੫ੀਤ ਸਿੰਘ ਵੜੈਚ (ਘੁੱਗੀ) ਤੋਂ ਇਲਾਵਾ ਬਟਾਲਾ ਦੇ ਮੁੱਖ ਸਨਅਤਕਾਰਾਂ ਨੇ ਹਿੱਸਾ ਲਿਆ। ਇਹ ਰੈਲੀ ਬਟਾਲਾ ਦੀ ਬੰਦ ਸਨਅਤ ਨੂੰ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਰੱਖੀ ਗਈ ਜਿਸ ਵਿੱਚ ਬਟਾਲਾ ਦੇ ਮੁੱਖ ਕਾਰਖ਼ਾਨੇਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ । ਇਸ ਮੌਕੇ ਗੁਰਪ੫ੀਤ ਘੁੱਗੀ ਨੇ ਵਾਅਦਾ ਕੀਤਾ ਕਿ 11 ਮਾਰਚ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ ਅਤੇ 14 ਮਾਰਚ ਤੋਂ ਪਹਿਲਾ ਕੰਮ ਬਟਾਲਾ ਦੇ ਬੰਦ ਪਏ ਕਾਰਖ਼ਾਨਿਆਂ ਨੂੰ ਚਲਾਉਣ ਲਈ ਵਿਉਂਤਬੰਦੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਗਰ ਵੱਡੇੇ-ਵੱਡੇ ਕਾਰਖ਼ਾਨੇ ਚੱਲਦੇ ਹਨ ਤਾਂ ਉਸਦੇ ਨਾਲ ਹੀ ਛੋਟੇ-ਛੋਟੇ ਕਾਰੋਬਾਰ ਆਪਣੇ ਆਪ ਸ਼ੁਰੂ ਹੋ ਜਾਂਦੇ ਹਨ ਜਿਸ ਨਾਲ ਬਟਾਲਾ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਵੀ ਸੌਖਾ ਹੋ ਜਾਵੇਗਾ। ਇਸ ਮੌਕੇ ਗੁਰਪ੫ੀਤ ਘੁੱਗੀ ਨੇ ਕਿਹਾ ਕਿ ਉਹ 'ਆਪ' ਦੇ ਜਿੱਤਣ 'ਤੇ ਬਟਾਲਾ ਨੂੰ ਇੱਕ ਨਵੀਂ ਦਿੱਖ ਦੇਣਗੇ। ਬਟਾਲਾ ਸਨਅਤ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਾਰਿਆਂ ਰਾਜਾਂ ਨਾਲੋਂ ਮਹਿੰਗੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਖ਼ਾਸ ਕਰਕੇ ਬਟਾਲਾ ਸਨਅਤ ਨੂੰ ਵਿਸ਼ੇਸ਼ ਅਧਿਕਾਰਾਂ ਤਹਿਤ ਸਸਤੀ ਬਿਜਲੀ ਤੇ ਘੱਟ ਰੇਟ ਦਰ 'ਤੇ ਰੁਪਏ ਦਿਵਾਏ ਜਾਣਗੇ । ਇਸੇ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਅੰਦਰ 'ਆਪ' ਸਰਕਾਰ ਬਣਨ ਤੋਂ ਬਾਅਦ ਦਿੱਲੀ ਵਿੱਚ ਜੋ ਸੁਧਾਰ ਕੀਤੇ ਹਨ ਉਹ ਆਮ ਜਨਤਾ ਨੂੰ ਪਤਾ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ 'ਆਪ' ਦੀ ਸਰਕਾਰ ਨੂੰ ਵੱਡੀ ਲੀਡ ਨਾਲ ਜਿਤਾਉਣ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ì¶ð¹÷×Åð»