'ਸਮਝਣ ਲਈ ਕਰੋ ਰੁਕ ਕੋ ਮਨਨ'

Updated on: Wed, 11 Jan 2017 07:52 PM (IST)
  
ÃîÅÜ Çò¼Ú

'ਸਮਝਣ ਲਈ ਕਰੋ ਰੁਕ ਕੋ ਮਨਨ'

ਪੱਤਰ ਪ੍ਰੇਰਕ, ਲੁਧਿਆਣਾ : ਦਿਵਿਆ ਜਯੋਤੀ ਜਾਗਿਰਤੀ ਸੰਸਥਾਨ ਦੁਆਰਾ ਰਾਹੋ ਰੋਡ ਵਿਖੇ ਸਤਸੰਗਿ ਵਿਚਾਰਾਂ ਦਾ ਪ੍ਰਬੰਧ ਕੀਤਾ ਗਿਆ। ਸਤਿਸੰਗ ਵਿਚਾਰਾਂ ਦੀ ਸ਼ੁਰੂਆਤ ਕਰਦੇ ਹੋਏ ਸਾਧਵੀ ਅੰਬਲਿਕਾ ਭਾਰਤੀ ਨੇ ਕਿਹਾ ਕਿ ਅੱਜ ਅਨੇਕਾਂ ਸਥਾਨਾਂ ਤੇ ਹਰ ਰੋਜ ਸਤਸੰਗਿ ਪ੍ਰਵਚਨ ਕੀਤੇ ਜਾਂਦੇ ਹਨ। ਭਾਰੀ ਗਿਣਤੀ 'ਚ ਸ਼ਰਧਾਲੂ ਉੱਥੇ ਪਹੁੰਚ ਕੇ ਇਨ੍ਹਾਂ ਵਿਚਾਰਾਂ ਨੂੰ ਸੁਣਦੇ ਵੀ ਹਨ, ਫਿਰ ਵੀ ਸਮਾਜ 'ਚ ਕੋਈ ਪਰਿਵਰਤਨ ਦਿਖਾਈ ਨਹੀਂ ਦਿੰਦਾ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਅੱਜ ਇਨਸਾਨ ਕੇਵਲ ਇਨਾਂ ਵਿਚਾਰਾ ਨੂੰ ਸੁਣਨ ਤਕ ਹੀ ਸੀਮਤ ਹੈ। ਇਨ੍ਹਾਂ ਨੂੰ ਜੇ ਅਸੀ ਉਸ ਨੂੰ ਪੀਣਾ ਚਾਹੁੰਦੇ ਹਾਂ ਤਾਂ ਇਸ ਦੇ ਲਈ ਸਾਨੂੰ ਇੰਤਜਾਰ ਕਰਨਾ ਪਵੇਗਾ। ਇਸੇ ਤਰ੍ਹਾਂ ਜੇ ਅਸੀਂ ਗ੍ਰਹਿਣ ਕੀਤੇ ਹੋਏ ਵਿਚਾਰਾਂ ਦੇ ਭਾਵਾਂ ਨੂੰ ਸਮਝਣਾ ਚਾਹੁੰਦੇ ਹਾਂ ਤਾ ਰੁਕ ਕੇ ਮਨਨ ਕਰਨਾ ਪਵੇਗਾ। ਇਸ ਮੌਕੇ ਮਨਜੀਤ ਸਿੰਘ, ਬਲਬੀਰ ਸਿੰਘ ਕੁਲਾਰ, ਜਸਪ੍ਰੀਤ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਕਮਲਵੀਰ ਸਿੰਘ, ਸੁਖਦੇਵ ਸਿੰਘ, ਰਮਨਜੀਤ ਸਿੰਘ, ਨਿਰਵੈਰ ਸਿੰਘ ਤੇ ਸਤਨਾਮ ਸਿੰਘ ਆਦਿ ਨੇ ਹਾਜ਼ਰੀ ਲਗਵਾਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÃîÅÜ Çò¼Ú