ਪੱਤਰ ਪ੫ੇਰਕ, ਪਟਿਆਲਾ : ਨਾਟਕ ਵਾਲਾ ਗਰੁੱਪ ਵਲੋਂ ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ ਰੰਗ-ਮੰਚ ਦੇ ਜਸ਼ਨਾਂ ਨੰੂ ਲੈ ਕੇ ਨਾਟਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸਫ਼ਦਰ ਹਾਸ਼ਮੀ ਅਤੇ ਸਵ: ਭਾਜੀ ਗੁਰਸ਼ਰਨ ਸਿੰਘ ਹੋਰਾ ਦਾ ਲਿਖਿਆ 'ਅੌਰਤ ਅਤੇ ਬੁੱਤ ਜਾਗ ਪਿਆ' ਦਾ ਸਫਲ ਮੰਚਨ ਕਵਿਤਾ ਸ਼ਰਮਾ ਦੀ ਨਿਰਦੇਸ਼ਨਾ ਅਤੇ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ¢ ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਅੰਤਰ ਰਾਸ਼ਟਰੀ ਮਾਮਲਿਆਂ ਦੇ ਮਾਹਿਰ ਅਤੇ ਪ੫ਸਿੱਧ ਸਰਜਨਕਾਰ ਡਾ. ਸਵਰਾਜ ਸਿੰਘ ਨੇ ਦਰਸ਼ਕਾਂ ਨੰੂ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਖਪਤਕਾਰੀ ਸੱਭਿਆਚਾਰ ਨੰੂ ਭਾਰਤੀ ਲੋਕਾਂ ਉਤੇ ਜਬਰਦਸਤੀ ਥੋਪਿਆ ਜਾ ਰਿਹਾ ਹੈ¢ ਜਿਸ ਨੰੂ ਸਮੇਂ ਮੁਤਾਬਕ ਅੱਜ ਰੋਕਣ ਦੀ ਲੋੜ ਹੈ¢ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਵਿਚ ਚੇਤਨਾ ਜਗਾਉਣ ਲਈ ਕਲਾ, ਸਾਹਿਤ ਅਤੇ ਰੰਗਮੰਚ ਦਾ ਵੱਡਮੁਲਾ ਯੋਗਦਾਨ ਰਿਹਾ ਹੈ ਅਤੇ ਇਸ ਕਰਕੇ ਜ਼ਰੂਰੀ ਹੈ ਕਿ ਲੋਕ ਇਹਨਾਂ ਲੋਕ ਕਲਾਵਾਂ ਅਤੇ ਸਾਹਿਤ ਦੀ ਸਿਰਜਨਾ ਕਰਕੇ ਪੱਛਮੀ ਸਭਿਅਤਾ ਦੇ ਖਤਰਿਆਂ ਤੋਂ ਬਚਾਇਆ ਜਾਵੇ। ਇਸ ਮੌਕੇ ਸਮਾਗਮ ਦੀ ਪ੫ਧਾਨਗੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਦੇ ਪਿ੫ੰ. ਅਵਤਾਰ ਸਿੰਘ ਨੇ ਜਿਥੇ ਨਾਟਕਾ ਦੀ ਸ਼ਲਾਘਾ ਕੀਤੀ। ਉਥੇ ਨਾਲ ਹੀ ਉਹਨਾਂ ਸਿੱਖਿਆਰਥੀਆਂ ਨੰੂ ਪ੫ੇਰਣਾ ਦਿੱਤੀ ਕਿ ਉਹ ਸ਼ਹੀਦਾਂ ਵਲੋਂ ਦਿਖਾਏ ਗਏ ਰਾਹ 'ਤੇ ਚੱਲਦੇ ਹੋਏ ਉਹਨਾਂ ਦੇ ਸੁਪਨਿਆਂ ਨੰੂ ਪੂਰਾ ਕਰਨ। ਨਾਟਕ ਦੇ ਨਿਰਮਾਤਾ ਰਾਜੇਸ਼ ਸ਼ਰਮਾ ਨੇ ਕਿਹਾ ਕਿ ਨਾਟਕ ਸਮਾਰੋਹ ਵਿਚ ਜਿਥੇ ਅੌਰਤ ਨਾਟਕ ਅੌਰਤਾਂ ਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਅਤਿੱਆਚਾਰਾਂ ਦੀ ਗੱਲ ਨੰੂ ਬਾਖੂਬੀ ਲੋਕਾਂ ਸਾਹਮਣੇ ਬਿਆਨ ਕਰਦਾ ਹੈ, ਉਥੇ ਬੁੱਤ ਜਾਗ ਪਿਆ ਵੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾਂ ਨੰੂ ਲੈ ਕੇ ਲੋਕਾਂ ਅਗੇ ਕਈ ਪ੫ਕਾਰ ਦੇ ਅਜਿਹੇ ਸਵਾਲ ਪੈਦਾ ਕਰਦਾ ਹੈ ਕਿ ਸਾਡੇ ਸ਼ਹੀਦਾ ਵਲੋਂ ਦਿੱਤੀ ਗਈ ਇਹੀ ਕੁਰਬਾਨੀ ਹੈ ਕਿ ਜਿਸ ਵਿਚ ਅਸੀਂ ਸਾਰਾ ਕੁਝ ਜਾਣਬੁਝ ਕੇ ਨਸ਼ੇ, ਭਿ੫ਸ਼ਟਾਚਾਰ, ਬੇਰੁਜ਼ਗਾਰੀ, ਬਲਾਤਕਾਰ ਅਤੇ ਹੋਰ ਕਈ ਅਜਿਹੀਆਂ ਘਟਨਾਵਾਂ ਸ਼ਾਮਿਲ ਹਨ ਜਿਹਨਾਂ ਨੰੂ ਅਸੀਂ ਅਣਗੋਹਲਾ ਕਰ ਰਹੇ ਹਾਂ।