ਵਿਸ਼ਵ ਕੱਪ ਤਕ ਨਹੀਂ ਛੱਡਾਂਗਾ ਉਮੀਦ

Updated on: Mon, 04 Dec 2017 09:44 PM (IST)
  

ਨਜ਼ਰੀਆ

-ਕਿਹਾ ਮੈਂ ਫਿਟਨੈੱਸ ਟੈਸਟ ਕਰ ਲਿਆ ਹੈ ਪਾਸ

-ਮਹਿਨਤ ਕਰ ਰਿਹਾ ਹਾਂ, ਨਾਕਾਮੀ ਤੋਂ ਨਹੀਂ ਡਰਦਾ

ਕੋਲੰਬੋ (ਪੀਟੀਆਈ) : ਭਾਰਤੀ ਟੀਮ 'ਚੋਂ ਬਾਹਰ ਚੱਲ ਰਹੇ ਬੱਲੇਬਾਜ਼ ਯੁਵਰਾਜ ਸਿੰਘ ਨੂੰ ਇਹ ਸਵੀਕਾਰ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੈ ਕਿ ਉਹ ਨਾਕਾਮ ਰਹੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਉਹ ਘੱਟੋ ਘੱਟ 2019 ਵਿਸ਼ਵ ਕੱਪ ਤਕ ਉਮੀਦ ਨਹੀਂ ਛੱਡਣਗੇ। ਭਾਰਤ ਦੀ 2011 ਦੀ ਵਿਸ਼ਵ ਕੱਪ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਪਿਛਲੇ ਕੁਝ ਸਮੇਂ ਤੋਂ ਟੀਮ 'ਚ ਥਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਯੁਵਰਾਜ ਨੇ ਕਿਹਾ ਕਿ ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਨਾਕਾਮ ਰਿਹਾ ਹਾਂ। ਮੈਂ ਹੁਣ ਵੀ ਨਾਕਾਮ ਹਾਂ। ਮੈਂ ਘੱਟੋ ਘੱਟ ਤਿੰਨ ਵਾਰ ਫਿਟਨੈੱਸ ਜਾਂਚ 'ਚ ਨਾਕਾਮ ਰਿਹਾ ਪਰ ਐਤਵਾਰ ਨੂੰ ਮੈਂ ਆਪਣਾ ਫਿਟਨੈੱਸ ਟੈਸਟ ਪਾਸ ਕਰ ਲਿਆ। 17 ਸਾਲ ਬਾਅਦ ਮੈਂ ਹੁਣ ਵੀ ਨਾਕਾਮ ਹੋ ਰਿਹਾ ਹਾਂ। ਮੈਂ ਨਾਕਾਮੀ ਤੋਂ ਨਹੀਂ ਡਰਦਾ। ਮੈਂ ਉਤਰਾਅ-ਚੜਾ੍ਹਅ 'ਚੋਂ ਲੰਿਘਆ ਹਾਂ। ਮੈਂ ਹਾਰ ਦੇਖੀ ਹੈ ਤੇ ਇਹ ਕਾਮਯਾਬੀ ਦੀ ਨੀਂਹ ਹੈ।

ਉਨ੍ਹਾਂ ਨੇ ਇਕ ਪ੍ਰੋਗਰਾਮ ਵਿਚ ਇੱਥੇ ਕਿਹਾ ਕਿ ਇਕ ਕਾਮਯਾਬ ਇਨਸਾਨ ਬਣਨ ਲਈ ਤੁਹਾਡਾ ਨਾਕਾਮ ਹੋਣਾ ਜ਼ਰੂਰੀ ਹੈ। ਤੁਹਾਡਾ ਹਾਰਨਾ ਜ਼ਰੂਰੀ ਹੈ। ਇਸ ਨਾਲ ਤੁਸੀਂ ਮਜ਼ਬੂਤ ਵਿਅਕਤੀ ਬਣੋਗੇ। ਮੈਂ ਹੁਣ ਵੀ ਖੇਡ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਕਿਸ ਫਾਰਮੈਟ 'ਚ ਮੈਂ ਖੇਡਣ ਜਾ ਰਿਹਾ ਹਾਂ ਪਰ ਮੈਂ ਪਹਿਲਾਂ ਦੀ ਤਰ੍ਹਾਂ ਹੁਣ ਵੀ ਸਖ਼ਤ ਮਿਹਨਤ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਮੈਂ 2019 ਤਕ ਿਯਕਟ ਖੇਡ ਸਕਦਾ ਹਾਂ ਤੇ ਫਿਰ ਉਸ ਤੋਂ ਬਾਅਦ ਕੋਈ ਫ਼ੈਸਲਾ ਕਰਾਂਗਾ।

ਭਾਰਤ ਵੱਲੋਂ 40 ਟੈਸਟ, 304 ਵਨ ਡੇ ਤੇ 58 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਯੁਵਰਾਜ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਯੋ-ਯੋ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ ਜਿਸ 'ਚ ਉਹ ਪਹਿਲਾਂ ਨਾਕਾਮ ਰਹੇ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Yuvraj singh