ਯੁਕੀ ਤੇ ਰਾਮਕੁਮਾਰ ਦੂਜੇ ਗੇੜ 'ਚ

Updated on: Tue, 14 Nov 2017 09:57 PM (IST)
  

ਨਵੀਂ ਦਿੱਲੀ (ਪੀਟੀਆਈ) : ਸਿਖਰਲਾ ਦਰਜਾ ਭਾਰਤੀ ਟੈਨਿਸ ਖਿਡਾਰੀ ਯੁਕੀ ਭਾਂਬਰੀ ਤੇ ਰਾਮਕੁਮਾਰ ਰਾਮਨਾਥਨ ਨੇ ਮੰਗਲਵਾਰ ਨੂੰ ਪੁਣੇ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ 'ਚ ਪ੍ਰਵੇਸ਼ ਕਰ ਲਿਆ। ਦਿੱਲੀ ਦੇ ਯੁਕੀ ਨੇ ਜਾਪਾਨ ਦੇ ਕੁਆਲੀਫਾਇਰ ਕੈਚੀ ਉਚੀਦਾ ਨੂੰ 6-2, 7-5 ਨਾਲ ਹਰਾਇਆ। ਤੀਜਾ ਦਰਜਾ ਯੁਕੀ 2015 'ਚ ਇੱਥੇ ਖ਼ਿਤਾਬ ਜਿੱਤ ਕੇ ਪਹਿਲੀ ਵਾਰ ਰੈਂਕਿੰਗ ਵਿਚ ਸਿਖਰਲੇ ਸੌ 'ਚ ਸ਼ਾਮਿਲ ਹੋਏ ਸਨ। ਚੌਥਾ ਦਰਜਾ ਰਾਮਕੁਮਾਰ ਨੇ ਆਸਟ੫ੇਲੀਆ ਦੇ ਮਾਰਕ ਪੋਲਮਾਸ ਨੂੰ ਸੰਘਰਸ਼ਪੂਰਨ ਮੁਕਾਬਲੇ 'ਚ 6-7, 7-6, 7-6 ਨਾਲ ਮਾਤ ਦਿੱਤੀ। ਦੋ ਘੰਟੇ 56 ਮਿੰਟ ਤਕ ਚੱਲੇ ਇਸ ਮੁਕਾਬਲੇ 'ਚ ਰਾਮਕੁਮਾਰ 12 ਬ੍ਰੇਕਪੁਆਇੰਟਾਂ 'ਚੋਂ ਇਕ ਨੂੰ ਹੀ ਅੰਕ ਵਿਚ ਤਬਦੀਲ ਕਰ ਸਕੇ। ਅਗਲੇ ਗੇੜ ਭਾਰਤੀ ਖਿਡਾਰੀ ਦਾ ਮੁਕਾਬਲ ਬ੍ਰਾਇਨ ਕਲੀਏਨ ਨਾਲ ਹੋਵੇਗਾ। ਹੋਰ ਮੁਕਾਬਲਿਆਂ 'ਚ ਹਰਿਆਣਾ ਦੇ ਸੁਮਿਤ ਨਾਗਲ ਨੇ ਆਸਟਰੀਆ ਦੇ ਲੁਕਾਸ ਨੂੰ 7-6, 6-0 ਨਾਲ ਜਦਕਿ ਐੱਨ ਪ੍ਰਸ਼ਾਂਤ ਨੇ ਵਾਈਲਡਕਾਰਡ ਨਾਲ ਪ੍ਰਵੇਸ਼ ਹਾਸਿਲ ਕਰਨ ਵਾਲੇ ਆਇਰਨ ਨੂੰ 6-3, 6-4 ਨਾਲ ਮਾਤ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: yuki and ramkumar