ਭਾਰਤ ਸਬੰਧੀ ਆਪਣੀ ਟਿੱਪਣੀ 'ਤੇ ਡੁਰੇਂਟ ਨੇ ਮੰਗੀ ਮਾਫ਼ੀ

Updated on: Sat, 12 Aug 2017 08:05 PM (IST)
  

ਸਪੱਸ਼ਟੀਕਰਨ

-ਕਿਹਾ, ਬਿਆਨ ਨੂੰ ਸੰਦਰਭ ਤੋਂ ਵੱਖ ਕਰ ਕੇ ਦੇਖਿਆ ਗਿਆ

-ਇਕ ਇੰਟਰਵਿਊ 'ਚ ਭਾਰਤੀ ਯਾਤਰਾ 'ਤੇ ਕੀਤਾ ਸੀ ਕਮੈਂਟ

ਨਵੀਂ ਦਿੱਲੀ (ਪੀਟੀਆਈ) : ਬਾਸਕਿਟਬਾਲ ਸਟਾਰ ਕੇਵਿਨ ਡੁਰੇਂਟ ਨੇ ਭਾਰਤ ਨੂੰ '20 ਸਾਲ ਪਿੱਛੇ ਅਤੇ ਉਜੱਡ ਦੇਸ਼' ਦੀ ਆਪਣੀ ਟਿੱਪਣੀ 'ਤੇ ਮਾਫ਼ੀ ਮੰਗੀ ਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸੰਦਰਭ ਤੋਂ ਵੱਖ ਕਰ ਕੇ ਦੇਖਿਆ ਗਿਆ। ਪਿਛਲੇ ਮਹੀਨੇ ਭਾਰਤ ਦੇ ਆਪਣੇ ਪਹਿਲੇ ਦੌਰੇ ਤੋਂ ਮੁੜੇ ਡੁਰੇਂਟ ਨੇ ਇਕ ਇੰਟਰਵਿਊ 'ਚ ਇਸ ਯਾਤਰਾ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਦੀ ਟਿੱਪਣੀ 'ਤੇ ਮਚੇ ਹੰਗਾਮੇ ਤੋਂ ਬਾਅਦ ਉਨ੍ਹਾਂ ਨੂੰ ਮਾਫ਼ੀ ਮੰਗਣੀ ਪਈ। ਆਪਣੇ ਅਧਿਕਾਰਿਤ ਟਵਿਟਰ ਹੈਂਡਲ 'ਤੇ ਉਨ੍ਹਾਂ ਨੇ ਲਿਖਿਆ ਕਿ ਭਾਰਤ ਬਾਰੇ ਉਸ ਟਿੱਪਣੀ ਲਈ ਮੈਨੂੰ ਦੁੱਖ ਹੈ ਜਿਸ ਨੂੰ ਸੰਦਰਭ ਤੋਂ ਵੱਖ ਕਰ ਕੇ ਦੇਖਿਆ ਗਿਆ। ਜੋ ਸਮਾਂ ਮੈਂ ਉਥੇ ਬਿਤਾਇਆ ਉਸ ਲਈ ਸ਼ੁਕਰਗ਼ੁਜ਼ਾਰ ਹਾਂ। ਮੈਨੂੰ ਬਿਹਤਰ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਸੀ।

ਇੰਟਰਵਿਊ 'ਚ ਡੁਰੇਂਟ ਨੇ ਭਾਰਤ ਨੂੰ ਦੁਨੀਆ ਦੇ ਮੁਕਾਬਲੇ ਗਿਆਨ ਤੇ ਤਜਰਬੇ ਦੇ ਮਾਮਲੇ 'ਚ 20 ਸਾਲ ਪਿੱਛੇ ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਦੇਸ਼ ਕੁਝ ਵਾਂਝੇ ਲੋਕਾਂ ਦਾ ਸਮੂਹ ਹੈ ਜੋ ਬਾਸਕਿਟਬਾਲ ਸਿੱਖਣਾ ਚਾਹੁੰਦੇ ਹਨ। ਡੁਰੈਂਟ ਨੇ ਕਿਹਾ ਸੀ ਕਿ ਭਾਰਤ ਦੀਆਂ ਗਲੀਆਂ 'ਚ ਤੁਸੀਂ ਗਾਵਾਂ ਨੂੰ ਘੁੰਮਦੇ ਹੋਏ ਦੇਖਦੇ ਹੋ, ਹਰ ਥਾਂ ਤੁਹਾਨੂੰ ਬਾਂਦਰ ਦੌੜਦੇ ਹੋਏ ਮਿਲ ਜਾਂਦੇ ਹਨ, ਸੜਕਾਂ ਦੇ ਕੰਢੇ ਤੁਰਦੇ ਹਜ਼ਾਰਾਂ ਲੋਕ, ਹਜ਼ਾਰਾਂ ਕਾਰਾਂ ਤੇ ਫਿਰ ਵੀ ਟ੫ੈਫਿਕ ਨਿਯਮਾਂ ਦਾ ਉਲੰਘਨ ਨਹੀਂ ਹੁੰਦਾ। ਇਸ ਗੱਲ ਨੇ ਸੱਚੀਂ ਮੈਨੂੰ ਬੇਚੈਨ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸਿਰਫ ਭਾਰਤ ਬਾਰੇ ਆਪਣੀ ਕਲਪਨਾ ਤੇ ਹਕੀਕਤ ਦੇ ਫ਼ਰਕ ਦੀ ਗੱਲ ਕੀਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: wrong comment