ਹਰਿਆਣਵੀ ਭਲਵਾਨਾਂ ਨੂੰ ਨਹੀਂ ਮਿਲਿਆ ਸਪੇਨ ਦਾ ਵੀਜ਼ਾ

Updated on: Sun, 16 Jul 2017 08:57 PM (IST)
  

ਨਿਰਾਸ਼ਾ

-ਮੈਡਰਿਡ 'ਚ ਹੋਏ ਕੁਸ਼ਤੀ ਟੂਰਨਾਮੈਂਟ 'ਚ ਨਹੀਂ ਲੈ ਸਕੇ ਹਿੱਸਾ

ਰੋਹਤਕ (ਜੇਐੱਨਐੱਨ) : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਹਰਿਆਣਾ ਦੇ ਸਾਰੇ ਮਹਿਲਾ ਤੇ ਮਰਦ ਭਲਵਾਨ ਸਪੇਨ ਦਾ ਵੀਜ਼ਾ ਹਾਸਿਲ ਕਰਨ 'ਚ ਨਾਕਾਮ ਰਹਿ ਗਏ। ਮੈਡਰਿਡ 'ਚ ਹੋਏ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ 'ਚ ਕੋਈ ਵੀ ਭਲਵਾਨ ਹਿੱਸਾ ਨਾ ਲੈ ਸਕਿਆ। ਹੁਣ ਸਾਰੇ ਭਲਵਾਨਾਂ ਨੂੰ ਤਿੰਨ ਅਗਸਤ ਨੂੰ ਸਿੱਧਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭੇਜਿਆ ਜਾਵੇਗਾ ਜੋ ਪੈਰਿਸ 'ਚ 21 ਤੋਂ 26 ਅਗਸਤ ਤਕ ਕਰਵਾਈ ਜਾਵੇਗੀ। ਚੈਂਪੀਅਨਸ਼ਿਪ ਤੋਂ ਪਹਿਲਾਂ ਭਾਰਤੀ ਭਲਵਾਨ ਵਿਦੇਸ਼ੀ ਕੋਚ ਤੋਂ ਸਿਖਲਾਈ ਹਾਸਿਲ ਕਰਨਗੇ। ਹਾਲਾਂਕਿ ਰੋਮਾਨੀਆ 'ਚ 21 ਤੇ 22 ਜੁਲਾਈ ਨੂੰ ਇਕ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਹੋਣਾ ਹੈ ਜਿਸ ਵਿਚ ਸਾਰੇ ਚੁਣੇ ਗਏ 17 ਭਲਵਾਨਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਹਰਿਆਣਾ ਤੋਂ 12 ਮਰਦ ਤੇ ਪੰਜ ਮਹਿਲਾ ਭਲਵਾਨਾਂ ਦੀ ਚੋਣ ਕੀਤੀ ਗਈ ਸੀ। ਉਸ ਤੋਂ ਪਹਿਲਾਂ ਭਾਰਤੀ ਭਲਵਾਨਾਂ ਨੇ ਮੈਡਰਿਡ 'ਚ ਇਕ ਕੁਸ਼ਤੀ ਟੂਰਨਾਮੈਂਟ 'ਚ ਹਿੱਸਾ ਲੈਣ ਜਾਣਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ। ਭਾਰਤੀ ਕੁਸ਼ਤੀ ਸੰਘ ਦੇ ਅਧਿਕਾਰੀਆਂ ਮੁਤਾਬਕ ਸਪੇਨ ਦੀ ਸਰਕਾਰ ਨੇ ਵੀਜ਼ੇ ਲਈ ਭਲਵਾਨਾਂ ਤੋਂ ਪੈਨ ਕਾਰਡ ਤੇ ਪੇ ਸਲਿਪ ਵਰਗੇ ਕਈ ਜ਼ਰੂਰੀ ਦਸਤਾਵੇਜ਼ ਮੰਗੇ ਸਨ ਪਰ ਭਲਵਾਨ ਉਸ ਨੂੰ ਉਪਲੱਬਧ ਨਾ ਕਰਵਾ ਸਕੇ।

ਜੋ ਨਹੀਂ ਲੈ ਸਕੇ ਹਿੱਸਾ :

ਮਹਿਲਾ ਵਰਗ 'ਚ ਵਿਨੇਸ਼ ਫੋਗਾਟ, ਲਲਿਤਾ ਸਹਿਰਾਵਤ, ਪੂਜਾ ਢਾਂਡਾ, ਸਾਕਸ਼ੀ ਮਲਿਕ, ਪੂਜਾ ਸਿਹਾਗ। ਮਰਦ ਵਰਗ 'ਚ ਫ੍ਰੀਸਟਾਈਲ 'ਚ ਸੰਦੀਪ ਤੋਮਰ, ਹਰਫੂਲ, ਅਮਿਤ ਧਨਖੜ, ਦੀਪਕ, ਸੱਤਿਆਵਰਤ ਕਾਦੀਆਨ, ਸੁਮਿਤ ਤੇ ਗ੍ਰੀਕੋ ਰੋਮਨ ਵਰਗ 'ਚ ਗਿਆਨੇਂਦਰ, ਰਵਿੰਦਰ, ਯੋਗੇਸ਼ ਰਵਿੰਦਰ ਖੱਤਰੀ, ਹਰਦੀਪ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: wrestling team fail to get visa