ਨਵੀਂ ਦਿੱਲੀ (ਜੇਐੱਨਐੱਨ) : 17 ਜੁਲਾਈ ਤੋਂ ਇੱਥੇ ਸ਼ੁਰੂ ਹੋਣ ਵਾਲੀ ਏਸ਼ਿਆਈ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਤੋਂ ਖ਼ੁਸ਼ ਭਾਰਤੀ ਕੁਸ਼ਤੀ ਸੰਘ ਨੂੰ ਮੰਗਲਵਾਰ ਨੂੰ ਉਸ ਸਮੇਂ ਝਟਕਾ ਲੱਗਾ ਜਦ ਅਫ਼ਗਾਨਿਸਤਾਨ ਨੇ ਇਸ ਵਿਚ ਖੇਡਣ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਜਦਕਿ ਪਾਕਿਸਤਾਨ ਦੇ ਖੇਡਣ 'ਤੇ ਵੀ ਸ਼ੱਕ ਬਣਿਆ ਹੋਇਆ ਹੈ। ਡਬਲਯੂਐੱਫ ਆਈ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿਚ 17 ਟੀਮਾਂ ਦੇ ਹਿੱਸਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਫ਼ਗਾਨਿਸਤਾਨ ਨੇ ਇਸ ਤੋਂ ਆਪਣਾ ਨਾਂ ਹਟਾ ਲਿਆ। ਹੁਣ 16 ਟੀਮਾਂ ਹੀ ਬਚੀਆਂ ਹਨ ਤੇ ਉਸ ਵਿਚ ਵੀ ਪਾਕਿਸਤਾਨ ਦੇ ਖੇਡਣ ਨੂੰ ਲੈ ਕੇ ਸਥਿਤੀ ਸਾਫ਼ ਨਹੀਂ ਹੈ। ਉਨ੍ਹਾਂ ਦੋਵਾਂ ਟੀਮਾਂ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਟੀਮਾਂ ਨੂੰ ਖੇਡਣ ਦੀ ਇਜਾਜ਼ਤ ਗ੍ਰਹਿ ਮੰਤਰਾਲੇ ਤੋਂ ਮਿਲ ਗਈ ਹੈ। ਜਦ ਅਧਿਕਾਰੀ ਤੋਂ ਪਾਕਿਸਤਾਨੀ ਭਲਵਾਨਾਂ ਨੂੰ ਵੀਜ਼ਾ ਦੇਣ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਸਾਰੀਆਂ ਟੀਮਾਂ ਬਾਰੇ ਗੱਲ ਕੀਤੀ ਸੀ ਪਰ ਪਾਕਿਸਤਾਨ ਨੂੰ ਲੈ ਕੇ ਫ਼ੈਸਲਾ ਫ਼ਸਿਆ ਹੋਇਆ ਹੈ।