ਜਰਮਨੀ ਹੱਥੋਂ ਵੀ ਹਾਰਿਆ ਭਾਰਤ

Updated on: Mon, 04 Dec 2017 11:55 PM (IST)
  

ਭੁਵਨੇਸ਼ਵਰ (ਪੀਟੀਆਈ) : ਵਿਸ਼ਵ ਹਾਕੀ ਲੀਗ ਫਾਈਨਲ 'ਚ ਸੋਮਵਾਰ ਨੂੰ ਵੀ ਭਾਰਤੀ ਟੀਮ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ। ਪੂਲ-ਬੀ ਦੇ ਮੈਚ 'ਚ ਜਰਮਨੀ ਨੇ ਭਾਰਤ ਨੂੰ 2-0 ਨਾਲ ਹਰਾਇਆ। ਭਾਰਤੀ ਟੀਮ ਆਪਣੇ ਪੂਲ ਵਿਚ ਇਕ ਵੀ ਮੈਚ ਜਿੱਤਣ 'ਚ ਕਾਮਯਾਬ ਨਹੀਂ ਹੋ ਸਕੀ। ਭਾਰਤੀ ਟੀਮ ਇਸ ਤੋਂ ਪਹਿਲਾਂ ਇੰਗਲੈਂਡ ਹੱਥੋਂ ਵੀ ਹਾਰੀ ਸੀ ਜਦਕਿ ਆਸਟ੫ੇਲੀਆ ਖ਼ਿਲਾਫ਼ ਉਸ ਦਾ ਮੁਕਾਬਲਾ ਡਰਾਅ ਰਿਹਾ ਰਿਹਾ ਸੀ। ਭਾਰਤ ਨੇ ਇਕ ਅੰਕ ਨਾਲ ਪੂਲ-ਬੀ ਵਿਚ ਸਭ ਤੋਂ ਹੇਠਲਾ ਸਥਾਨ ਪ੍ਰਾਪਤ ਕੀਤਾ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਭਾਰਤੀ ਟੀਮ ਜ਼ਬਰਦਸਤ ਖੇਡ ਦਿਖਾਏਗੀ ਪਰ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਦੂਜੇ ਕੁਆਰਟਰ ਵਿਚ 17ਵੇਂ ਮਿੰਟ 'ਚ ਹੀ ਜਰਮਨੀ ਦੇ ਕਪਤਾਨ ਮਾਰਟਿਨ ਹੈਨਰ ਨੇ ਗੋਲ ਕਰ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਮੈਟਸ ਗ੍ਰੈਮਬਚ ਨੇ 20ਵੇਂ ਮਿੰਟ 'ਚ ਗੋਲ ਕਰ ਕੇ ਜਰਮਨੀ ਦੀ ਬੜ੍ਹਤ ਨੂੰ 2-0 ਕਰ ਦਿੱਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: world Hockey League