ਮਿਸਰ ਨੂੰ ਮਿਲੀ ਵਿਸ਼ਵ ਕੱਪ ਦੀ ਟਿਕਟ

Updated on: Mon, 09 Oct 2017 09:52 PM (IST)
  

ਕਾਹਿਰਾ (ਆਈਏਐੱਨਐੱਸ) : ਫਾਰਵਰਡ ਮੁਹੰਮਦ ਸਲਾਹ ਦੇ ਦੋ ਗੋਲਾਂ ਦੀ ਬਦੌਲਤ ਮਿਸਰ ਨੇ ਕਾਂਗੋ ਦੀ ਟੀਮ 'ਤੇ 2-1 ਨਾਲ ਜਿੱਤ ਦਰਜ ਕਰ ਕੇ 28 ਸਾਲਾਂ ਵਿਚ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਵਿਚ ਆਪਣੀ ਥਾਂ ਬਣਾਈ। ਪੋਲੈਂਡ ਨੇ ਵੀ ਆਪਣੇ ਆਖ਼ਰੀ ਕੁਆਲੀਫਾਇੰਗ ਮੈਚ 'ਚ ਮੋਂਟੇਨੇਗ੍ਰੋ ਖ਼ਿਲਾਫ਼ 4-2 ਨਾਲ ਜਿੱਤ ਦਰਜ ਕਰਦੇ ਹੋਏ 2018 ਵਿਚ ਰੂਸ ਵਿਚ ਹੋਣ ਵਾਲੇ ਫੁੱਟਬਾਲ ਦੇ ਮਹਾਕੁੰਭ ਵਿਚ ਥਾਂ ਪੱਕੀ ਕੀਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: world cup qualify