ਪੂਜਾ ਦੇ ਵਿਸ਼ਵ ਰਿਕਾਰਡ ਦੇ ਬਾਵਜੂਦ ਹਾਰਿਆ ਭਾਰਤ

Updated on: Mon, 12 Mar 2018 07:52 PM (IST)
  

ਮਹਿਲਾ ਿਯਕਟ

-ਆਸਟ੫ੇਲੀਆ ਨੇ ਅੱਠ ਵਿਕਟਾਂ ਨਾਲ ਹਰਾਇਆ

-ਵਸਤਰਾਕਰ ਨੇ ਨੌਵੇਂ ਨੰਬਰ 'ਤੇ ਉਤਰ ਕੇ ਜੜਿਆ ਅਰਧ ਸੈਂਕੜਾ

ਵਡੋਦਰਾ (ਪੀਟੀਆਈ) : ਪੂਜਾ ਵਸਤਰਾਕਰ ਦੇ ਨੌਵੇਂ ਨੰਬਰ 'ਤੇ ਉਤਰ ਕੇ ਅਰਧ ਸੈਂਕੜਾ ਲਾਉਣ ਦੇ ਬਾਵਜੂਦ ਭਾਰਤੀ ਮਹਿਲਾ ਿਯਕਟ ਟੀਮ ਨੂੰ ਆਸਟ੫ੇਲੀਆ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਪੂਜਾ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਾਉਣ ਵਾਲੀ ਦੁਨੀਆ ਦੀ ਪਹਿਲੀ ਬੱਲੇਬਾਜ਼ ਬਣੀ। ਉਨ੍ਹਾਂ ਨੇ 56 ਗੇਂਦਾਂ 'ਤੇ ਸੱਤ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 51 ਦੌੜਾਂ ਬਣਾਈਆਂ ਹਾਲਾਂਕਿ ਆਸਟ੫ੇਲੀਆ ਨੇ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸਲਾਮੀ ਬੱਲੇਬਾਜ਼ ਨਿਕੋਲ ਬੋਲਟਨ ਦੀਆਂ 100 ਦੌੜਾਂ ਦੀ ਪਾਰੀ ਦੇ ਦਮ 'ਤੇ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਤਹਿਤ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।

ਬੋਲਟਨ ਦਾ ਚੌਥਾ ਸੈਂਕੜਾ :

ਭਾਰਤੀ ਟੀਮ ਪਹਿਲਾਂ ਖੇਡਦੇ ਹੋਏ 50 ਓਵਰਾਂ ਵਿਚ 200 ਦੌੜਾਂ ਬਣਾ ਕੇ ਸਿਮਟ ਗਈ। ਭਾਰਤ ਨੂੰ ਇਸ ਸਕੋਰ 'ਤੇ ਪਹੁੰਚਾਉਣ ਵਿਚ ਸੁਸ਼ਮਾ ਵਰਮਾ (41) ਤੇ ਪੂਜਾ ਵਸਤਰਾਕਰ (51) ਦੀ ਅਹਿਮ ਭੂਮਿਕਾ ਰਹੀ ਜਿਨ੍ਹਾਂ ਨੇ ਅੱਠਵੀਂ ਵਿਕਟ ਲਈ 76 ਦੌੜਾਂ ਜੋੜੀਆਂ। ਆਸਟ੫ੇਲੀਆਈ ਸਪਿੰਨਰ ਜੋਨਾਸੇਨ ਨੇ 10 ਓਵਰਾਂ ਵਿਚ 30 ਦੌੜਾਂ ਦੇ ਚਾਰ ਵਿਕਟਾਂ ਹਾਸਿਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲਿਸ਼ ਟੀਮ ਲਈ ਬੋਲਟਨ ਨੇ ਵਨ ਡੇ ਕਰੀਅਰ ਦਾ ਚੌਥਾ ਸੈਂਕੜਾ ਲਾਇਆ ਜਿਸ ਦੀ ਬਦੌਲਤ ਆਸਟ੫ੇਲੀਆ ਨੇ 201 ਦੌੜਾਂ ਦਾ ਟੀਚਾ 32.1 ਓਵਰਾਂ 'ਚ ਹਾਸਿਲ ਕਰ ਲਿਆ। ਆਸਟ੫ੇਲੀਆ ਨੂੰ ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵਾਂ ਟੀਮਾਂ ਵਿਚਾਲੇ ਦੂਜਾ ਵਨ ਡੇ ਮੈਚ ਇਸੇ ਮੈਦਾਨ 'ਤੇ ਵੀਰਵਾਰ ਨੂੰ ਖੇਡਿਆ ਜਾਵੇਗਾ।

----

ਨੌਵੇਂ ਨੰਬਰ ਦਾ ਕਮਾਲ

ਬਡੋਦਰਾ : ਭਾਰਤ ਦੀ ਪੂਜਾ ਵਤਰਾਕਰ ਨੇ ਇਸ ਮੈਚ 'ਚ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਉਨ੍ਹਾਂ ਨੇ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਮਹਿਲਾ ਵਨ ਡੇ ਿਯਕਟ ਵਿਚ ਉਹ ਨੌਵੇਂ ਨੰਬਰ 'ਤੇ ਅਰਧ ਸੈਂਕੜਾ ਲਾਉਣ ਵਾਲੀ ਦੁਨੀਆ ਦੀ ਪਹਿਲੀ ਬੱਲੇਬਾਜ਼ ਬਣੀ। ਉਨ੍ਹਾਂ ਤੋਂ ਪਹਿਲਾਂ ਨੌਵੇਂ ਨੰਬਰ'ਤੇ ਸਭ ਤੋਂ ਜ਼ਿਆਦਾ ਨਿੱਜੀ ਸਕੋਰ ਦਾ ਰਿਕਾਰਡ ਨਿਊਜ਼ੀਲੈਂਡ ਦੀ ਲੂਸੀ ਡੋਲਨ ਦੇ ਨਾਂ ਸੀ ਜਿਨ੍ਹਾਂ ਨੇ 2009 'ਚ ਇੰਗਲੈਂਡ ਖ਼ਿਲਾਫ਼ 48 ਦੌੜਾਂ ਬਣਾਈਆਂ ਸਨ। ਪੂਜਾ ਦੇ ਵਨ ਡੇ ਕਰੀਅਰ ਦਾ ਇਹ ਪਹਿਲਾ ਅਰਧ ਸੈਂਕੜਾ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਪੋਚੇਫਸਟਰੂਮ 'ਚ ਵਨ ਡੇ 'ਚ ਸ਼ੁਰੂਆਤ ਕਰਨ ਵਾਲੀ ਪੂਜਾ ਦਾ ਇਹ ਸਿਰਫ਼ ਦੂਜਾ ਵਨ ਡੇ ਮੈਚ ਸੀ ਤੇ ਇਸ ਤੋਂ ਪਹਿਲਾਂ ਖੇਡੇ ਇੱਕੋ ਇਕ ਮੈਚ 'ਚ ਉਨ੍ਹਾਂ ਨੇ ਸਿਰਫ਼ ਇਕ ਦੌੜ ਬਣਾਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: women cricket