ਦੱਖਣੀ ਅਫਰੀਕਾ ਖ਼ਿਲਾਫ਼ ਖੇਡੇਗੀ ਮਹਿਲਾ ਟੀਮ

Updated on: Mon, 09 Oct 2017 09:45 PM (IST)
  

ਨਵੀਂ ਦਿੱਲੀ (ਪੀਟੀਆਈ) : ਆਈਸੀਸੀ ਮਹਿਲਾ ਵਨ ਡੇ ਵਿਸ਼ਵ ਚੈਂਪੀਅਨਸ਼ਿਪ ਦਾ ਦੂਜਾ ਸੈਸ਼ਨ 2017 ਤੋਂ 2020 ਤਕ ਚੱਲੇਗਾ। ਇਸ ਵਿਚ ਭਾਰਤੀ ਟੀਮ ਚੈਂਪੀਅਨਸ਼ਿਪ ਦਾ ਪਹਿਲਾ ਗੇੜ ਪੰਜ ਤੋਂ 10 ਫਰਵਰੀ ਤਕ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇਗੀ। ਆਈਸੀਸੀ ਨੇ ਦਿੱਲੀ 'ਚ ਭਾਰਤੀ ਕਪਤਾਨ ਮਿਤਾਲੀ ਰਾਜ ਤੇ ਸਾਬਕਾ ਕਪਤਾਨ ਅੰਜੁਮ ਚੋਪੜਾ ਦੀ ਮੌਜੂਦਗੀ 'ਚ ਮਹਿਲਾ ਚੈਂਪੀਅਨਸ਼ਿਪ ਲਾਂਚ ਕੀਤੀ। ਜੁਲਾਈ 'ਚ ਵਿਸ਼ਵ ਕੱਪ ਫਾਈਨਲ 'ਚ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਮਾਤ ਖਾਣ ਤੋਂ ਬਾਅਦ ਕੋਈ ਮੈਚ ਨਾ ਖੇਡਣ ਵਾਲੀ ਭਾਰਤੀ ਮਹਿਲਾ ਟੀਮ ਚੈਂਪੀਅਨਸ਼ਿਪ ਦੇ ਹਿੱਸੇ ਵਜੋਂ ਦੱਖਣੀ ਅਫਰੀਕਾ ਦੇ ਕਿੰਬਰਲੇ ਵਿਚ ਪੰਜ ਤੇ ਸੱਤ ਫਰਵਰੀ ਨੂੰ ਦੋ ਮੈਚ ਖੇਡੇਗੀ ਜਦਕਿ ਲੜੀ ਦਾ ਆਖ਼ਰੀ ਮੈਚ ਪੋਚੇਸਟੂਮ 'ਚ ਦਸ ਫਰਵਰੀ ਨੂੰ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: women cricket