ਓਲੰਪਿਕ ਗੋਲਡ ਦਾ ਸੋਕਾ ਸਮਾਪਤ

Updated on: Tue, 13 Feb 2018 08:59 PM (IST)
  

ਪਿਓਂਗਚਾਂਗ (ਏਐੱਫਪੀ) : ਪਿਛਲੇ ਕਾਫੀ ਸਮੇਂ ਤੋਂ ਓਲੰਪਿਕ ਗੋਲਡ ਮੈਡਲ ਨੂੰ ਲੈ ਕੇ ਚੱਲ ਰਹੇ ਸਵਾਲ ਤੋਂ ਆਖ਼ਰ ਆਸਟਰੀਆ ਦੇ ਮਾਰਸੇਲ ਹਿਚੇਰ ਦਾ ਪਿੱਛਾ ਛੁੱਟ ਹੀ ਗਿਆ। ਉਨ੍ਹਾਂ ਨੇ ਮੰਗਲਵਾਰ ਨੂੰ ਸਰਦ ਰੁੱਤ ਓਲੰਪਿਕ ਖੇਡਾਂ ਦੇ ਅਲਪਾਈਨ ਸਕੀਇੰਗ 'ਚ ਸੁਨਹਿਰੀ ਸਫ਼ਲਤਾ ਹਾਸਿਲ ਕੀਤੀ। ਪਿਛਲੇ ਸੱਤ ਸੈਸ਼ਨ ਤੋਂ ਅਲਪਾਈਨ ਸਕੀਇੰਗ ਵਿਚ ਰਾਜ ਕਰਨ ਵਾਲੇ ਛੇ ਵਾਰ ਦੇ ਵਿਸ਼ਵ ਚੈਂਪੀਅਨ ਹਿਚੇਰ ਹੁਣ ਤੋਂ ਪਹਿਲਾਂ ਓਲੰਪਿਕ 'ਚ ਇਕ ਸਿਲਵਰ ਮੈਡਲ ਹੀ ਜਿੱਤ ਸਕੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਹਮੇਸ਼ਾ ਪੁੱਿਛਆ ਜਾਂਦਾ ਸੀ ਕਿ ਕੀ ਤੁਹਾਡਾ ਕਰੀਅਰ ਬਿਨਾਂ ਓਲੰਪਿਕ ਗੋਲਡ ਦੇ ਸਮਾਪਤ ਹੋ ਜਾਵੇਗਾ।

ਰੂਸੀ ਜੋੜੇ ਨੇ ਜਿੱਤਿਆ ਗੋਲਡ

ਗਾਂਗਯੋਂਗ (ਏਐੱਫਪੀ) : ਰੂਸ ਦੇ ਐਲੇਗਜ਼ੈਂਡਰ ਕਰੂਸੇਲਨਿਟਸਕੀ ਤੇ ਏਨਾਸਤਾਸੀਆ ਬ੍ਰਾਇਜਗਾਲੋਵਾ ਦੀ ਜੋੜੀ ਨੇ ਸਰਦ ਰੁੱਤ ਓਲੰਪਿਕ 'ਚ ਕਰਲਿੰਗ ਮਿਕਸਡ ਡਬਲਜ਼ 'ਚ ਪਹਿਲਾ ਮੈਡਲ ਹਾਸਿਲ ਕੀਤਾ। ਪਤੀ ਪਤਨੀ ਦੀ ਇਸ ਜੋੜੀ ਨੇ ਰੂਸ ਦੇ ਓਲੰਪਿਕ ਐਥਲੀਟ (ਓਏਆਰ) ਲਈ ਕਾਂਸੇ ਦਾ ਮੈਡਲ ਹਾਸਿਲ ਕੀਤਾ। ਇਸ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਕਰੂਸੇਲਨਿਟਸਕੀ ਤੇ ਬ੍ਰਾਇਜਗਾਲੋਵਾ ਦੀ ਜੋੜੀ ਨੇ ਨਾਰਵੇ ਦੀ ਿਯਸਟੀਨ ਸਕਾਸੇਨ ਤੇ ਮੈਗਨਸ ਨੇਡਰੇਗੋਟਨ ਨੂੰ 8-4 ਦੇ ਫ਼ਰਕ ਨਾਲ ਮਾਤ ਦਿੱਤੀ।

ਅਮਰੀਕੀ ਕੁੜੀ ਦਾ ਕਮਾਲ

ਪਿਓਂਗਚਾਂਗ : ਅਮਰੀਕਾ ਦੀ 17 ਸਾਲਾ ਚਲੋਈ ਕਿਮ ਨੇ ਸਨੋਬੋਰਡ 'ਚ ਗੋਲਡ ਮੈਡਲ ਜਿੱਤ ਕੇ ਸਨਸਨੀ ਫੈਲਾਅ ਦਿੱਤੀ। ਮੰਗਲਵਾਰ ਨੂੰ ਕਿਮ ਨੇ 98.25 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਚੀਨ ਦੀ ਲਿਉ ਜਿਯਾਊ ਨੇ ਸਿਲਵਰ ਤੇ ਅਮਰੀਕਾ ਦੀ ਹੀ ਏਰੀਲੀ ਗੋਲਡ ਨੇ ਕਾਂਸੇ ਦੇ ਮੈਡਲ 'ਤੇ ਕਬਜ਼ਾ ਕੀਤਾ। ਕਿਮ ਦਾ ਸਬੰਧ ਕੋਰੀਆ ਨਾਲ ਹੈ ਪਰ ਉਹ ਅਮਰੀਕਾ ਵੱਲੋਂ ਓਲੰਪਿਕ ਵਿਚ ਹਿੱਸਾ ਲੈ ਰਹੀ ਹੈ।

ਹਿਜਾਬ ਪਹਿਨ ਕੇ ਸਕੀਇੰਗ

ਪਿਓਂਗਚਾਂਗ : ਮੰਗਲਵਾਰ ਨੂੰ ਈਰਾਨ ਦੀ ਸਮਾਨੇਹ ਬੇਰਾਮੀ ਬਾਹੇਰ ਕਰਾਸ ਕੰਟਰੀ ਸਕੀਇੰਗ ਮੁਕਾਬਲੇ ਦੇ ਫਾਈਨਲ ਵਿਚ ਨਹੀਂ ਪੁੱਜ ਸਕੀ ਤੇ ਇਸ ਦੌਰਾਨ ਉਹ ਮਰਦੇ ਮਰਦੇ ਬਚੀ। ਬੇਸ਼ਕ ਉਹ ਕੁਆਲੀਫਾਇੰਗ ਮੁਕਾਬਲੇ ਤੋਂ ਅੱਗੇ ਨਹੀਂ ਵਧ ਸਕੀ ਪਰ ਹਿਜਾਬ ਪਾ ਕੇ ਖੇਡਣ ਉਤਰੀ ਬਾਹੇਰ ਨੇ ਇਸ ਦੌਰਾਨ ਇਕ ਖ਼ਾਸ ਮੁਕਾਮ ਹਾਸਿਲ ਕੀਤਾ। ਉਹ ਆਪਣੇ ਦੇਸ਼ ਦੀ ਟੀਮ ਵੱਲੋਂ ਹਿੱਸਾ ਲੈਣ ਵਾਲੀ ਇਕਲੌਤੀ ਮਹਿਲਾ ਸਕੀਅਰ ਬਣੀ।

ਪਿਓਂਗਚਾਂਗ 'ਚ ਡੋਪ ਦਾ ਪਹਿਲਾ ਮਾਮਲਾ

ਪਿਓਂਗਚਾਂਗ : ਜਾਪਾਨ ਦੇ ਸ਼ਾਰਟ ਟਰੈਕ ਸਪੀਡ ਸਕੇਟਰ ਕੇਈ ਸੈਤੋ ਦਾ ਨਮੂਨਾ ਡੋਪ ਟੈਸਟ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੇਡ ਅਥਾਰਟੀ ਨੇ ਦਿੱਤੀ ਹੈ। ਇਹ ਪਹਿਲਾ ਮਾਮਲਾ ਹੈ ਜਦ ਸਰਦ ਰੁੱਤ ਓਲੰਪਿਕ 2018 ਦੀ ਡੋਪਿੰਗ ਵਿਚ ਕਿਸੇ ਖਿਡਾਰੀ ਦਾ ਨਾਂ ਆਇਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: winter olympics