ਪਾਕਿ ਦੌਰੇ 'ਤੇ ਟੀ-20 ਲੜੀ ਖੇਡੇਗਾ ਵੈਸਟਇੰਡੀਜ਼ : ਪੀਸੀਬੀ

Updated on: Wed, 13 Sep 2017 06:52 PM (IST)
  

ਉਮੀਦ

-ਵਿੰਡੀਜ਼ ਿਯਕਟ ਬੋਰਡ ਨਾਲ ਹੋ ਚੁੱਕਾ ਹੈ ਸਮਝੌਤਾ

-ਜਲਦੀ ਹੀ ਕੀਤਾ ਜਾਵੇਗਾ ਪ੍ਰੋਗਰਾਮ ਦਾ ਐਲਾਨ

ਕਰਾਚੀ (ਪੀਟੀਆਈ) : ਪਾਕਿਸਤਾਨ ਇਸ ਸਾਲ ਨਵੰਬਰ 'ਚ ਤਿੰਨ ਟੀ-20 ਮੈਚਾਂ ਦੀ ਲੜੀ ਲਈ ਵੈਸਟਇੰਡੀਜ਼ ਦੀ ਮੇਜ਼ਬਾਨੀ ਲਾਹੌਰ 'ਚ ਕਰੇਗਾ। ਸੇਠੀ ਨੇ ਕਿਹਾ ਕਿ ਪਾਕਿਸਤਾਨ ਅਗਲੇ ਦੋ ਸਾਲ 'ਚ ਹੋਰ ਵਿਸ਼ਵ ਇਲੈਵਨ ਲੜੀ ਕਰਵਾਏਗਾ। ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਨਜਮ ਸੇਠੀ ਨੇ ਕਿਹਾ ਕਿ ਇਸ ਦੌਰੇ ਲਈ ਵੈਸਟਇੰਡੀਜ਼ ਿਯਕਟ ਬੋਰਡ ਨਾਲ ਸਮਝੌਤਾ ਹੋ ਚੁੱਕਾ ਹੈ ਤੇ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਨਵੰਬਰ 'ਚ ਤਿੰਨ ਟੀ-20 ਮੈਚਾਂ ਦੀ ਲੜੀ ਲਈ ਲਾਹੌਰ ਦਾ ਦੌਰਾ ਕਰਨਗੇ। ਸੇਠੀ ਨੇ ਕਿਹਾ ਕਿ ਵੈਸਟਇੰਡੀਜ਼ ਨਾਲ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰੀਲੰਕਾ 29 ਅਕਤੂਬਰ ਨੂੰ ਲਾਹੌਰ 'ਚ ਇਕ ਅੰਤਰਰਾਸ਼ਟਰੀ ਟੀ-20 ਮੈਚ ਖੇਡੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਹੁਣ ਵੀ ਸ੍ਰੀਲੰਕਾ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਹ ਲਾਹੌਰ 'ਚ ਘੱਟੋ ਘੱਟ ਦੋ ਟੀ-20 ਮੈਚ ਖੇਡਣ। ਜੇ ਇਹ ਦੋਵੇਂ ਟੂਰਨਾਮੈਂਟ ਆਪਣੇ ਤੈਅ ਸਮੇਂ 'ਚ ਹੁੰਦੇ ਹਨ ਤਾਂ ਮਾਰਚ, 2009 'ਚ ਸ੍ਰੀਲੰਕਾਈ ਿਯਕਟ ਟੀਮ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਿਯਕਟ ਸੈਸ਼ਨ ਦੀ ਵਾਪਸੀ ਹੋਵੇਗੀ।

ਫਿਲਹਾਲ ਵਿਸ਼ਵ ਇਲੈਵਨ ਦੀ ਟੀਮ ਤਿੰਨ ਅੰਤਰਰਾਸ਼ਟਰੀ ਟੀ-20 ਮੈਚਾਂ ਲਈ ਪਾਕਿਸਤਾਨ ਦੌਰੇ 'ਤੇ ਹੈ। ਸੇਠੀ ਨੇ ਕਿਹਾ ਕਿ ਵਿਸ਼ਵ ਇਲੈਵਨ ਦੀ ਟੀਮ 'ਚ ਦੱਖਣੀ ਅਫਰੀਕਾ ਦੇ ਪੰਜ ਖਿਡਾਰੀ ਲਾਹੌਰ 'ਚ ਹਨ, ਪੀਸੀਬੀ ਿਯਕਟ ਸਾਊਥ ਅਫਰੀਕਾ ਨਾਲ ਅਗਲੇ ਸਾਲ ਦੱਖਣੀ ਅਫਰੀਕੀ ਟੀਮ ਪਾਕਿ ਦੌਰੇ 'ਤੇ ਭੇਜਣ ਦੀ ਬੇਨਤੀ ਕਰੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: West Indies to tour Pakistan for T20 series in November: PCB