ਕੋਹਲੀ ਦੀ ਬਾਦਸ਼ਾਹਤ ਕਾਇਮ

Updated on: Wed, 08 Nov 2017 07:39 PM (IST)
  
virat Kohli again on top

ਕੋਹਲੀ ਦੀ ਬਾਦਸ਼ਾਹਤ ਕਾਇਮ

ਟੀ-20 ਦਰਜਾਬੰਦੀ

-ਦੂਜੇ ਸਥਾਨ 'ਤੇ ਕਾਬਜ ਫਿੰਚ ਤੋਂ 40 ਅੰਕ ਅੱਗੇ ਹਨ ਵਿਰਾਟ

-ਰੋਹਿਤ 21ਵੇਂ ਤੇ ਧਵਨ ਪੁੱਜੇ 45ਵੇਂ ਸਥਾਨ 'ਤੇ

ਦੁਬਈ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਟੀ-20 ਰੈਂਕਿੰਗ ਵਿਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ ਜਦਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਰੈਂਕਿੰਗ ਵਿਚ ਵੀ ਸੁਧਾਰ ਹੋਇਆ ਹੈ।

ਕੋਹਲੀ ਨੇ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ 'ਚ 104 ਦੌੜਾਂ ਬਣਾਈਆਂ। ਉਨ੍ਹਾਂ ਨੂੰ ਇਸ ਪ੍ਰਦਰਸ਼ਨ ਨਾਲ 13 ਅੰਕ ਮਿਲੇ ਤੇ ਹੁਣ ਦੂਜੇ ਸਥਾਨ 'ਤੇ ਕਾਬਜ ਆਸਟ੫ੇਲੀਆ ਦੇ ਏਰੋਨ ਫਿੰਚ ਤੋਂ ਉਹ 40 ਅੰਕ ਅੱਗੇ ਹਨ। ਰੋਹਿਤ ਨੇ ਤਿੰਨ ਮੈਚਾਂ 'ਚ 93 ਤੇ ਧਵਨ ਨੇ 87 ਦੌੜਾਂ ਬਣਾਈਆਂ। ਇਸ ਨਾਲ ਰੋਹਿਤ ਤਿੰਨ ਸਥਾਨ ਦੇ ਫ਼ਾਇਦੇ ਨਾਲ 21ਵੇਂ ਤੇ ਧਵਨ 20 ਸਥਾਨ ਦੀ ਛਾਲ ਲਾ ਕੇ 45ਵੇਂ ਸਥਾਨ 'ਤੇ ਆ ਗਏ ਹਨ।

ਬੁਮਰਾਹ ਸਿਖਰਲੇ ਸਥਾਨ 'ਤੇ ਕਾਇਮ :

ਭਾਰਤੀ ਗੇਂਦਬਾਜ਼ਾਂ 'ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 26ਵੇਂ, ਜਦਕਿ ਸਪਿੰਨਰ ਯੁਜਵੇਂਦਰ ਚਹਿਲ 30ਵੇਂ ਨੰਬਰ 'ਤੇ ਪੁੱਜ ਗਏ ਹਨ। ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ 17 ਕਦਮ ਅੱਗੇ ਵਧ ਕੇ 62ਵੇਂ ਸਥਾਨ 'ਤੇ ਆ ਗਏ ਹਨ। ਜਸਪ੍ਰੀਤ ਬੁਮਾਰ ਨੇ ਆਪਣਾ ਸਿਖਰਲਾ ਸਥਾਨ ਕਾਇਮ ਰੱਖਿਆ ਹੈ। ਪਾਕਿਸਤਾਨ ਦੇ ਇਮਾਦ ਵਸੀਮ ਦੂਜੇ ਤੇ ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ ਤੀਜੇ ਸਥਾਨ 'ਤੇ ਹਨ। ਨਿਊਜ਼ੀਲੈਂਡ ਦੇ ਗੇਂਦਬਾਜ਼ ਈਸ਼ ਸੋਢੀ ਪੰਜ ਸਥਾਨ ਦੇ ਫ਼ਾਇਦੇ ਨਾਲ ਕਰੀਅਰ 'ਚ ਪਹਿਲੀ ਵਾਰ ਸਿਖਰਲੇ ਦਸ ਵਿਚ ਆ ਗਏ ਹਨ। ਉਹ ਦਸਵੇਂ ਸਥਾਨ 'ਤੇ ਹਨ ਜਦਕਿ ਟ੫ੇਂਟ ਬੋਲਟ ਕਰੀਅਰ ਦੀ ਸਰਬੋਤਮ 16ਵੀਂ ਰੈਂਕਿੰਗ 'ਤੇ ਪੁੱਜ ਗਏ।

ਪਾਕਿਸਤਾਨ ਦੀ ਟੀਮ ਬਣੀ ਨੰਬਰ ਇਕ :

ਟੀਮ ਰੈਂਕਿੰਗ ਵਿਚ ਭਾਰਤ ਨੂੰ ਤਿੰਨ ਅੰਕ ਦਾ ਫ਼ਾਇਦਾ ਹੋਇਆ ਹੈ ਪਰ ਦਸ਼ਮਲਵ ਤੋਂ ਬਾਅਦ ਦੀ ਗਿਣਤੀ ਦੇ ਆਧਾਰ 'ਤੇ ਉਹ ਇੰਗਲੈਂਡ ਤੋਂ ਬਾਅਦ ਪੰਜਵੇਂ ਸਥਾਨ 'ਤੇ ਹੀ ਹੈ। ਨਿਊਜ਼ੀਲੈਂਡ ਨੇ ਸਿਖਰਲਾ ਸਥਾਨ ਪਾਕਿਸਤਾਨ ਨੂੰ ਗੁਆ ਦਿੱਤਾ ਹੈ। ਨਿਊਜ਼ੀਲੈਂਡ ਦੇ ਹੁਣ 125 ਤੋਂ 120 ਅੰਕ ਹੋ ਗਏ ਹਨ ਜਦਕਿ ਪਾਕਿਸਤਾਨ ਦੇ 124 ਅੰਕ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: virat Kohli again on top