ਟੀਵੀ ਮੈਂਬਰ ਨੂੰ ਲੱਗੀ ਗੇਂਦ, ਦੌੜ ਕੇ ਪੁੱਜੇ ਕੋਹਲੀ

Updated on: Tue, 14 Nov 2017 11:09 PM (IST)
  

ਕੋਲਕਾਤਾ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਆਪਣਾ ਮਨੁੱਖੀ ਪੱਖ ਦਿਖਾਇਆ ਜਿਸ ਸਮੇਂ ਟੀਵੀ ਦੀ ਟੀਮ ਦੇ ਇਕ ਮੈਂਬਰ ਨੂੰ ਗੇਂਦ ਲੱਗਣ ਤੋਂ ਬਾਅਦ ਅਭਿਆਸ ਛੱਡ ਕੇ ਉਹ ਉਸ ਕੋਲ ਪੁੱਜੇ ਤੇ ਉਸ ਦਾ ਇਲਾਜ ਕਰਵਾਇਆ। ਕੋਹਲੀ ਅਭਿਆਸ ਦੌਰਾਨ ਇਕ ਗੇਂਦ ਤੋਂ ਖੁੰਝ ਗਏ ਜੋ ਨੈੱਟ ਤੋਂ ਬਾਹਰ ਨਿਕਲ ਕੇ ਟੀਵੀ ਟੀਮ ਦੇ ਮੈਂਬਰ 'ਤੇ ਸਿਰ 'ਤੇ ਜਾ ਲੱਗੀ। ਉਨ੍ਹਾਂ ਨੇ ਤੁਰੰਤ ਭਾਰਤੀ ਟੀਮ ਦੇ ਫੀਜ਼ੀਓ ਨੂੰ ਬੁਲਾ ਕੇ ਉਸ ਦਾ ਇਲਾਜ ਕਰਵਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: virat Kohli