ਗੁਜਰਾਤ ਨੇ ਦਿੱਲੀ ਨੂੰ ਦਿੱਤੀ ਮਾਤ

Updated on: Sun, 13 Aug 2017 12:12 AM (IST)
  

ਬੈਂਗਲੁਰੂ (ਪੀਟੀਆਈ) : ਨਵੀਂ ਟੀਮ ਗੁਜਰਾਤ ਜਾਇੰਟਸ ਨੇ ਪ੍ਰੋ ਕਬੱਡੀ ਲੀਗ (ਪੀਕੇਐੱਲ) ਦੇ ਪੰਜਵੇਂ ਐਡੀਸ਼ਨ 'ਚ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸ਼ਨਿਚਰਵਾਰ ਨੂੰ ਦਬੰਗ ਦਿੱਲੀ ਨੂੰ 29-25 ਨਾਲ ਮਾਤ ਦੇ ਕੇ ਸਿਖਰ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਗੁਜਰਾਤ ਦੀ ਇਹ ਪੰਜ ਮੈਚਾਂ 'ਚ ਤੀਜੀ ਜਿੱਤ ਹੈ ਤੇ ਉਹ ਜ਼ੋਨ 'ਏ' 'ਚ 18 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ। ਦਿੱਲੀ ਦੀ ਇਹ ਪੰਜ ਮੈਚਾਂ 'ਚ ਚੌਥੀ ਹਾਰ ਹੈ ਅਤੇ ਉਹ ਅੱਠ ਅੰਕ ਲੈ ਕੇ ਪੰਜਵੇਂ ਨੰਬਰ 'ਤੇ ਹੈ। ਇਸ ਤੋਂ ਪਹਿਲਾਂ ਨਿਤਿਨ ਤੋਮਰ ਦੀ ਸ਼ਾਨਦਾਰ ਖੇਡ ਦੇ ਦਮ 'ਤੇ ਯੂਪੀ ਯੋਧਾ ਨੇ ਤੇਲੁਗੂ ਟਾਈਟਨਸ ਨੂੰ 39-32 ਨਾਲ ਮਾਤ ਦਿੱਤੀ। ਤੋਮਰ ਨੇ ਦਸ ਅੰਕ ਹਾਸਿਲ ਕੀਤੇ। ਉਨ੍ਹਾਂ ਨੂੰ ਰਿਸ਼ੰਕ ਦਾ ਵੀ ਚੰਗਾ ਸਾਥ ਮਿਲਿਆ। ਯੋਧਾ ਦੀ ਇਹ ਟੂਰਨਾਮੈਂਟ 'ਚ ਤੀਜੀ ਜਿੱਤ ਹੈ। ਟਾਈਟਨਸ ਦੀ ਇਹ ਛੇਵੀਂ ਹਾਰ ਹੈ। ਟਾਈਟਨਸ ਵੱਲੋਂ ਰਾਹੁਲ ਚੌਧਰੀ ਨੇ ਸਭ ਤੋਂ ਜ਼ਿਆਦਾ 12 ਅੰਕ ਹਾਸਿਲ ਕੀਤੇ। ਯੋਧਾ ਚਾਰ ਮੈਚਾਂ 'ਚ 15 ਅੰਕ ਲੈ ਕੇ ਜ਼ੋਨ 'ਬੀ' 'ਚ ਤੀਜੇ ਜਦਕਿ ਟਾਈਟਨਸ ਅੱਠ ਮੈਚਾਂ 'ਚ 12 ਅੰਕ ਲੈ ਕੇ ਚੌਥੇ ਨੰਬਰ 'ਤੇ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: UP Yoddhas beat Telugu Titans 39-32