ਨੌਜਵਾਨਾਂ ਕੋਲ ਯੋਗਤਾ ਦਿਖਾਉਣ ਦਾ ਮੌਕਾ

Updated on: Fri, 12 Jan 2018 08:13 PM (IST)
  

ਨੰਬਰ ਗੇਮ

-12ਵੀਂ ਵਾਰ ਹੋ ਰਿਹਾ ਹੈ ਅੰਡਰ-19 ਵਿਸ਼ਵ ਕੱਪ। ਇਸ ਨੂੰ ਸਭ ਤੋਂ ਜ਼ਿਆਦਾ ਤਿੰਨ-ਤਿੰਨ ਵਾਰ ਭਾਰਤ ਤੇ ਆਸਟ੫ੇਲੀਆ ਨੇ ਜਿੱਤਿਆ ਹੈ।

-13 ਜਨਵਰੀ ਨੂੰ ਹੋਵੇਗਾ ਟੂਰਨਾਮੈਂਟ ਦਾ ਆਗਾਜ਼। ਇਸ ਦਿਨ ਚਾਰ ਗਰੁੱਪਾਂ ਦੇ ਇਕ ਇਕ ਮੁਕਾਬਲੇ ਖੇਡੇ ਜਾਣਗੇ।

-48 ਮੈਚ ਖੇਡੇ ਜਾਣਗੇ ਟੂਰਨਾਮੈਂਟ 'ਚ ਜਿਨ੍ਹਾਂ ਨੂੰ ਚਾਰ ਸ਼ਹਿਰਾ ਯਾਈਸਟਚਰਚ, ਕਵੀਨਸਟੋਨ, ਤੌਰੰਗਾ ਤੇ ਵਹੇਂਗਾਰਈ ਦੇ ਕੁੱਲ ਸੱਤ ਮੈਦਾਨਾਂ 'ਤੇ ਖੇਡਿਆ ਜਾਵੇਗਾ।

-03 ਫਰਵਰੀ ਨੂੰ ਫਾਈਨਲ ਮੁਕਾਬਲਾ ਹੋਵੇਗਾ, ਜੋ ਤੌਰੰਗਾ ਦੇ ਬੇ ਓਵਲ, ਮਾਊਂਟ ਮੌਂਗਾਨੁਈ ਮੈਦਾਨ 'ਤੇ ਖੇਡਿਆ ਜਾਵੇਗਾ।

-22 ਦਿਨ ਤਕ ਚੱਲੇਗਾ ਟੂਰਨਾਮੈਂਟ, ਜਿਸ ਦੇ 20 ਮੈਚਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ 'ਤੇ ਕੀਤਾ ਜਾਵੇਗਾ।

---

ਅੰਡਰ-19 ਵਿਸ਼ਵ ਦੇ ਗਰੁੱਪ ਤੇ ਟੀਮਾਂ

ਗਰੁੱਪ-ਏ : ਕੀਨੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼

ਗਰੁੱਪ ਬੀ : ਆਸਟ੫ੇਲੀਆ, ਭਾਰਤ, ਪਪੂਆ ਨਿਊ ਗਿਨੀ, ਜ਼ਿੰਬਾਬਵੇ

ਗਰੁੱਪ ਸੀ : ਬੰਗਲਾਦੇਸ਼, ਕੈਨੇਡਾ, ਇੰਗਲੈਂਡ, ਨਾਮੀਬੀਆ

ਗਰੁੱਪ-ਡੀ : ਅਫ਼ਗਾਨਿਸਤਾਨ, ਆਇਰਲੈਂਡ, ਪਾਕਿਸਤਾਨ, ਸ੍ਰੀਲੰਕਾ

--

ਅੰਡਰ-19 ਵਿਸ਼ਵ ਕੱਪ ਦੇ ਹੁਣ ਤਕ ਦੇ ਜੇਤੂ

ਸਾਲ, ਮੇਜ਼ਬਾਨ, ਜੇਤੂ, ਉੱਪ ਜੇਤੂ

1988, ਆਸਟ੫ੇਲੀਆ, ਆਸਟ੫ੇਲੀਆ, ਪਾਕਿਸਤਾਨ

1998, ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ

2000, ਸ੍ਰੀਲੰਕਾ, ਭਾਰਤ, ਸ੍ਰੀਲੰਕਾ

2002, ਨਿਊਜ਼ੀਲੈਂਡ, ਆਸਟ੫ੇਲੀਆ, ਦੱਖਣੀ ਅਫਰੀਕਾ

2004, ਬੰਗਲਾਦੇਸ਼, ਪਾਕਿਸਤਾਨ, ਵੈਸਟਇੰਡੀਜ਼

2006, ਸ੍ਰੀਲੰਕਾ, ਪਾਕਿਸਤਾਨ, ਭਾਰਤ

2008, ਮਲੇਸ਼ੀਆ, ਭਾਰਤ, ਦੱਖਣੀ ਅਫਰੀਕਾ

2010, ਨਿਊਜ਼ੀਲੈਂਡ, ਆਸਟ੫ੇਲੀਆ, ਪਾਕਿਸਤਾਨ

2012, ਆਸਟ੫ੇਲੀਆ, ਭਾਰਤ, ਆਸਟ੫ੇਲੀਆ

2014, ਯੂਏਈ, ਦੱਖਣੀ ਅਫਰੀਕਾ, ਪਾਕਿਸਤਾਨ

2016, ਬੰਗਲਾਦੇਸ਼, ਵੈਸਟਇੰਡੀਜ਼, ਭਾਰਤ

---

ਭਾਰਤ ਦਾ ਪ੍ਰੋਗਰਾਮ

ਤਰੀਕ, ਬਨਾਮ, ਮੈਦਾਨ

14 ਜਨਵਰੀ, ਆਸਟ੫ੇਲੀਆ, ਬੇ ਓਵਲ

16 ਜਨਵਰੀ, ਪਪੂਆ ਨਿਊ ਗਿਨੀ, ਬੇ ਓਵਲ

19 ਜਨਵਰੀ, ਜ਼ਿੰਬਾਬਵੇ, ਬੇ ਓਵਲ

---

ਅੱਜ ਦੇ ਮੁਕਾਬਲੇ

ਟੀਮਾਂ, ਸਥਾਨ, ਸਮਾਂ

ਪਾਕਿਸਤਾਨ ਬਨਾਮ ਅਫ਼ਗਾਨਿਸਤਾਨ, ਵਹੇਂਗਾਰਈ, ਸਵੇਰੇ ਤਿੰਨ ਵਜੇ ਤੋਂ

ਜ਼ਿੰਬਾਬਵੇ ਬਨਾਮ ਪਪੂਆ ਨਿਊ ਗਿਨੀ, ਯਾਈਸਟਚਰਚ, ਸਵੇਰੇ ਤਿੰਨ ਵਜੇ ਤੋਂ

ਬੰਗਲਾਦੇਸ਼ ਬਨਾਮ ਨਾਮੀਬੀਆ, ਯਾਈਸਟਚਰਚ, ਸਵੇਰੇ ਤਿੰਨ ਵਜੇ ਤੋਂ

ਨਿਊਜ਼ੀਲੈਂਡ ਬਨਾਮ ਵੈਸਟਇੰਡੀਜ਼, ਤੌਰੰਗਾ, ਸਵੇਰੇ 5.30 ਵਜੇ ਤੋਂ

---

ਵਿਸ਼ਵ ਕੱਪ

-ਅੱਜ ਤੋਂ ਨਿਊਜ਼ੀਲੈਂਡ 'ਚ ਸ਼ੁਰੂ ਹੋਵੇਗਾ ਅੰਡਰ-19 ਿਯਕਟ ਵਿਸ਼ਵ ਕੱਪ

-ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਮੁਕਾਬਲੇ ਨਾਲ ਹੋਵੇਗਾ ਆਗਾਜ਼

ਯਾਈਸਟਚਰਚ (ਪੀਟੀਆਈ) : ਭਵਿੱਖ ਦੇ ਸਿਤਾਰਿਆਂ ਲਈ ਮੀਲ ਦਾ ਪੱਥਰ ਮੰਨਿਆ ਜਾਣ ਵਾਲਾ ਅੰਡਰ-19 ਵਿਸ਼ਵ ਕੱਪ ਸ਼ਨਿਚਰਵਾਰ ਤੋਂ ਸ਼ੁਰੂ ਹੋਵੇਗਾ। ਇਸ ਵਿਚ ਤਿੰਨ ਵਾਰ ਦੇ ਚੈਂਪੀਅਨ ਭਾਰਤ ਸਮੇਤ 15 ਹੋਰ ਟੀਮਾਂ ਦੀਆਂ ਨਜ਼ਰਾਂ ਭਵਿੱਖ ਦੇ ਵਿਰਾਟ ਕੋਹਲੀ ਤੇ ਸਟੀਵ ਸਮਿਥ ਨੂੰ ਭਾਲ ਰਹੀਆਂ ਹੋਣਗੀਆਂ। ਕੋਹਲੀ ਤੋਂ ਲੈ ਕੇ ਸਮਿਥ ਤਕ ਅਜੋਕੇ ਦੌਰ ਦੇ ਮਹਾਨ ਿਯਕਟਰਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਹਿਲੇ ਸਬਕ ਇਸੇ ਟੂਰਨਾਮੈਂਟ ਤੋਂ ਲਏ ਸਨ। ਪਿਛਲੇ ਕੁਝ ਸਾਲਾਂ 'ਚ ਕਾਫੀ ਅਹਿਮ ਹੋ ਚੁੱਕੇ ਇਸ ਟੂਰਨਾਮੈਂਟ ਨੇ ਹੀ ਉਨ੍ਹਾਂ ਨੂੰ ਿਯਕਟ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਬਣਾਇਆ।

ਟੂਰਨਾਮੈਂਟ ਦਾ ਆਗਾਜ਼ ਸ਼ਨਿਚਰਵਾਰ ਨੂੰ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਮੁਕਾਬਲੇ ਨਾਲ ਹੋਵੇਗਾ ਜਦਕਿ ਇਸੇ ਦਿਨ ਮੇਜ਼ਬਾਨ ਨਿਊਜ਼ੀਲੈਂਡ ਦੀ ਟੱਕਰ ਪਿਛਲੀ ਵਾਰ ਦੇ ਚੈਂਪੀਅਨ ਵੈਸਟਇੰਡੀਜ਼ ਨਾਲ ਹੋਵੇਗੀ। ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਪਹਿਲਾ ਮੈਚ ਐਤਵਾਰ ਨੂੰ ਆਸਟ੫ੇਲੀਆ ਨਾਲ ਖੇਡੇਗੀ।

ਕਿਸਮਤਵਾਲੇ ਹਨ ਖਿਡਾਰੀ : ਦ੫ਾਵਿੜ

ਇਸ ਟੂਰਨਾਮੈਂਟ ਦਾ ਕੱਦ ਇਸ ਕਦਰ ਵਧ ਗਿਆ ਗਿਆ ਹੈ ਕਿ ਭਾਰਤੀ ਅੰਡਰ-19 ਟੀਮ ਦੇ ਕੋਚ ਤੇ ਮਹਾਨ ਬੱਲੇਬਾਜ਼ ਰਾਹੁਲ ਦ੫ਾਵਿੜ ਦਾ ਵੀ ਕਹਿਣਾ ਹੈ ਕਿ ਉਹ ਆਪਣੇ ਦੌਰ 'ਚ ਇਸ ਦਾ ਹਿੱਸਾ ਬਣਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਜ਼ਮਾਨੇ ਵਿਚ ਅਸੀਂ ਕਦੀ ਇਹ ਟੂਰਨਾਮੈਂਟ ਨਹੀਂ ਖੇਡਿਆ। 1988 ਤੋਂ ਬਾਅਦ 10 ਸਾਲ ਤਕ ਇਹ ਟੂਰਨਾਮੈਂਟ ਹੋਇਆ ਹੀ ਨਹੀਂ ਇਸ ਲਈ ਅਸੀਂ ਨਹੀਂ ਖੇਡ ਸਕੇ। ਮੈਂ ਆਪਣੇ ਖਿਡਾਰੀਆਂ ਨੂੰ ਕਹਿੰਦਾ ਹਾਂ ਕਿ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਇਸ ਟੂਰਨਾਮੈਂਟ ਵਿਚ ਖੇਡਣ ਦਾ ਮੌਕਾ ਮਿਲ ਰਿਹਾ ਹੈ।

ਸੀਨੀਅਰ ਟੀਮ ਦਾ ਰਾਹ :

ਅੰਡਰ-19 ਪੱਧਰ ਤੋਂ ਕਈ ਖਿਡਾਰੀ ਸੀਨੀਅਰ ਰਾਸ਼ਟਰੀ ਟੀਮ ਦਾ ਹਿੱਸਾ ਬਣੇ ਹਨ। ਪਿਛਲੀ ਵਾਰ ਰਿਸ਼ਭ ਪੰਤ ਤੇ ਅਲਜਾਰੀ ਜੋਸੇਫ ਚਮਕੇ, ਜਦ ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਫਾਈਨਲ ਵਿਚ ਵੈਸਟਇੰਡੀਜ਼ ਹੱਥੋਂ ਹਾਰ ਗਈ ਸੀ। ਇਸ ਵਾਰ ਵੀ ਟੀਮਾਂ ਤੋਂ ਕਾਫੀ ਉਮੀਦਾਂ ਹਨ। ਭਾਰਤ ਦੇ ਕਪਤਾਨ ਪਿ੍ਰਥਵੀ ਸ਼ਾ, ਸ਼ੁਭਮਨ ਗਿੱਲ, ਆਸਟ੫ੇਲੀਆਈ ਕਪਤਾਨ ਜੇਸਨ ਸੰਘਾ, ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ, ਅਫ਼ਗਾਨਿਸਤਾਨ ਦੇ ਬੱਲੇਬਾਜ਼ ਬਹੀਰ ਸ਼ਾਹ ਨੇ ਘਰੇਲੂ ਸੈਸ਼ਨ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਪਿ੍ਰਥਵੀ, ਗਿੱਲ, ਸੰਘਾ ਤੇ ਬਹੀਰ ਪਹਿਲਾ ਦਰਜਾ ਿਯਕਟ ਵਿਚ ਸੈਂਕੜੇ ਲਾ ਚੁੱਕੇ ਹਨ ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਫ਼ਰੀਦੀ ਨੇ ਕਾਇਦੇ ਆਜ਼ਮ ਟਰਾਫੀ ਵਿਚ 39 ਦੌੜਾਂ ਦੇ ਕੇ ਅੱਠ ਵਿਕਟਾਂ ਹਾਸਿਲ ਕੀਤੀਆਂ। 17 ਸਾਲ ਦੇ ਬਹੀਰ ਸ਼ਾਹ ਨੇ ਸੱਤ ਮੈਚਾਂ ਦੇ ਪਹਿਲਾ ਦਰਜਾ ਕਰੀਅਰ ਵਿਚ 121. 77 ਦੀ ਅੌਸਤ ਨਾਲ ਦੌੜਾਂ ਬਣਾਈਆਂ ਤੇ ਡਾਨ ਬਰੈਡਮੈਨ (95.14) ਦਾ ਰਿਕਾਰਡ ਤੋੜਿਆ। ਜਿਨ੍ਹਾਂ ਬੱਲੇਬਾਜ਼ਾਂ ਨੇ ਪਹਿਲਾ ਦਰਜਾ ਕਰੀਅਰ ਵਿਚ ਘੱਟੋ ਘੱਟ ਇਕ ਹਜ਼ਾਰ ਦੌੜਾਂ ਬਣਾਈਆਂ ਹਨ ਉਨ੍ਹਾਂ ਵਿਚ ਬਹੀਰ ਨੇ ਅੌਸਤ ਦੇ ਮਾਮਲੇ ਵਿਚ ਨਾ ਸਿਰਫ਼ ਬਰੈਡਮੈਨ ਨੂੰ ਪਿੱਛੇ ਛੱਡਿਆ ਬਲਕਿ ਵਿਜੇ ਮਰਚੇਂਟ (71.64) ਤੇ ਜਾਰਜ ਹੈਡਲੀ (69.86) ਨੂੰ ਵੀ ਪਿੱਛੇ ਛੱਡਿਆ। ਭਾਰਤੀ ਕਪਤਾਨ ਪਿ੍ਰਥਵੀ ਨੇ ਜੂਨੀਅਰ ਿਯਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ 12 ਮਹੀਨੇ ਪਹਿਲਾਂ ਰਣਜੀ ਟਰਾਫੀ ਵਿਚ ਸ਼ੁਰੂਆਤ ਕਰ ਕੇ ਸੈਂਕੜਾ ਲਾਇਆ। ਟੂਰਨਾਮੈਂਟ ਵਿਚ ਸਟੀਵ ਵਾ ਤੇ ਮਖਾਇਆ ਏਂਟੀਨੀ ਦੇ ਪੁੱਤਰ ਆਸਟਿਨ ਤੇ ਥਾਂਡੋ ਵੀ ਆਸਟ੫ੇਲੀਆ ਤੇ ਦੱਖਣੀ ਅਫਰੀਕਾ ਲਈ ਖੇਡ ਰਹੇ ਹਨ। ਿਯਕਟ ਆਸਟ੫ੇਲੀਆ ਦੇ ਸੀਈਓ ਜੇਮਜ਼ ਸਦਰਲੈਂਡ ਦੇ ਪੁੱਤਰ ਵਿਲ ਵੀ ਆਸਟ੫ੇਲੀਆਈ ਟੀਮ ਵਿਚ ਹਨ।

ਆਈਪੀਐੱਲ ਨਿਲਾਮੀ ਦਾ ਮੌਕਾ :

ਆਈਪੀਐੱਲ ਨਿਲਾਮੀ 'ਚ ਹੁਣ ਜ਼ਿਆਦਾ ਦੇਰ ਨਹੀਂ ਹੈ ਲਿਹਾਜ਼ਾ ਪੂਰੀ ਸੰਭਾਵਨਾ ਹੈ ਕਿ ਕੋਈ ਖਿਡਾਰੀ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਇਸ ਵਿਚ ਚੁਣਿਆ ਜਾ ਸਕਦ ਾਹੈ। ਪੰਤ ਨੇ ਬੰਗਲਾਦੇਸ਼ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਡੇਅਰਡੇਵਿਲਜ਼ ਨਾਲ 1.9 ਕਰੋੜ ਰੁਪਏ ਦਾ ਕਰਾਰ ਹਾਸਿਲ ਕੀਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: under19 world cup