ਫੁੱਟਬਾਲ ਵਿਸ਼ਵ ਕੱਪ

Updated on: Wed, 20 Sep 2017 08:36 PM (IST)
  

15 ਦਿਨ ਬਾਕੀ

ਆਪਣੀ ਚੌਥੀ ਕੋਸ਼ਿਸ਼ 'ਚ ਹੀ ਫਾਈਨਲ ਤਕ ਦਾ ਸਫ਼ਰ ਤੈਅ ਕਰਨ ਵਾਲੀ ਮਾਲੀ ਦੀ ਟੀਮ ਇਸ ਵਾਰ ਸ਼ਾਨਦਾਰ ਟਰਾਫੀ 'ਤੇ ਕਬਜ਼ਾ ਕਰਨ ਦੀ ਦਾਅਵੇਦਾਰ ਹੈ।

ਖ਼ਿਤਾਬੀ ਸੋਕਾ ਸਮਾਪਤ ਕਰਨਾ ਚਾਹੇਗਾ ਮਾਲੀ

ਮਾਲੀ (ਗਰੁੱਪ : 'ਬੀ')

ਵਿਸ਼ਵ ਕੱਪ 'ਚ ਪ੍ਰਦਰਸ਼ਨ

ਉੱਪ ਜੇਤੂ : 2015

18 ਕੁੱਲ ਮੈਚ

09 ਜਿੱਤੇ

05 ਹਾਰੇ

04 ਡਰਾਅ

ਪਿਛਲੇ ਐਡੀਸ਼ਨ ਦੀ ਉੱਪ ਜੇਤੂ ਮਾਲੀ ਦੀ ਨਜ਼ਰ ਇਸ ਵਾਰ ਖ਼ਿਤਾਬੀ ਸੋਕਾ ਸਮਾਪਤ ਕਰਨ 'ਤੇ ਹੋਵੇਗੀ। ਪੰਜ ਵਾਰ ਦੀ ਚੈਂਪੀਅਨ ਨਾਈਜੀਰੀਆ ਦੇ ਕੁਆਲੀਫਾਈ ਨਾ ਕਰਨ ਨਾਲ ਪਿਛਲੀ ਉੱਪ ਜੇਤੂ ਦਾ ਦਾਅਵਾ ਕਾਫੀ ਮਜ਼ਬੂਤ ਹੈ। ਚਿਲੀ 'ਚ 2015 'ਚ ਹੋਏ ਵਿਸ਼ਵ ਕੱਪ ਦੇ ਫਾਈਨਲ 'ਚ ਨਾਈਜੀਰੀਆ ਹੱਥੋਂ 0-2 ਨਾਲ ਮਾਤ ਖਾਣ ਵਾਲੀ ਮਾਲੀ ਦੀ ਟੀਮ ਆਪਣੇ ਪਹਿਲੇ ਦੋ ਟੂਰਨਾਮੈਂਟਾਂ (1997 ਤੇ 99) 'ਚ ਗਰੁੱਪ ਗੇੜ ਤੋਂ ਅੱਗੇ ਨਹੀਂ ਵਧ ਸਕੀ, ਪਰ 2001 'ਚ ਟੀਮ ਕੁਆਰਟਰ ਫਾਈਨਲ ਤਕ ਦਾ ਸਫ਼ਰ ਤੈਅ ਕਰਨ 'ਚ ਸਫ਼ਲ ਰਹੀ। ਇਸ ਤੋਂ ਬਾਅਦ 14 ਸਾਲ ਬਾਅਦ ਪਿਛਲੇ ਐਡੀਸ਼ਨ ਲਈ ਕੁਆਲੀਫਾਈ ਕੀਤਾ ਤੇ ਫਾਈਲਨ ਤਕ ਪੁੱਜੀ। ਮਾਲੀ ਨੇ ਇਸ ਵਾਰ ਸੀਏਐੱਫ ਅੰਡਰ-17 ਕੱਪ ਨੇਸ਼ਨਜ਼ ਦਾ ਆਪਣਾ ਖ਼ਿਤਾਬ ਕਾਇਮ ਰੱਖ ਕੇ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਉਹ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣੀ। ਮਾਲੀ ਨੇ ਸੀਏਐੱਫ ਅੰਡਰ-17 ਦੇ ਫਾਈਨਲ 'ਚ ਮਮਦੌ ਸਾਮਕੇ ਦੇ ਇੱਕੋ ਇਕ ਗੋਲ ਦੇ ਦਮ 'ਤੇ ਘਾਨਾ ਨੂੰ 1-0 ਨਾਲ ਮਾਤ ਦੇ ਕੇ ਖ਼ਿਤਾਬ ਜਿੱਤਿਆ।

ਕੋਚ :ਜੋਨਾਸ ਕਾਮਲਾ

05ਵੀਂ

ਵਾਰ ਇਸ ਟੂਰਨਾਮੈਂਟ 'ਚ ਖੇਡੇਗੀ ਮਾਲੀ ਦੀ ਟੀਮ

ਨਾਕਆਊਟ ਤੋਂ ਅੱਗੇ ਨਹੀਂ ਵਧ ਸਕੇ ਕੀਵੀ

ਨਿਊਜ਼ੀਲੈਂਡ

(ਗਰੁੱਪ : 'ਬੀ')

ਵਿਸ਼ਵ ਕੱਪ 'ਚ ਪ੍ਰਦਰਸ਼ਨ

ਖ਼ਿਤਾਬ : ਕੋਈ ਨਹੀਂ

24 ਕੁੱਲ ਮੈਚ

03 ਜਿੱਤੇ

16 ਹਾਰੇ

05 ਡਰਾਅ

ਲਗਾਤਾਰ ਛੇਵੀਂ ਤੇ ਕੁੱਲ ਅੱਠਵੀਂ ਵਾਰ ਇਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਾਲੀ ਕੀਵੀ ਟੀਮ ਅਜੇ ਵੀ ਆਖ਼ਰੀ ਸੋਲ੍ਹਾ ਤੋਂ ਅੱਗੇ ਨਹੀਂ ਵਧ ਸਕੀ ਹੈ। ਚਿਲੀ 'ਚ 2015 'ਚ ਹੋਏ ਪਿਛਲੇ ਐਡੀਸ਼ਨ 'ਚ ਵੀ ਟੀਮ ਆਖ਼ਰੀ 16 'ਚ ਬ੍ਰਾਜ਼ੀਲ ਹੱਥੋਂ 0-1 ਨਾਲ ਹਾਰ ਕੇ ਕੁਆਰਟਰ ਫਾਈਨਲ ਦਾ ਟਿਕਟ ਕਟਾਉਣ ਤੋਂ ਖੁੰਝ ਗਈ ਸੀ। ਨਾਈਜੀਰੀਆ 'ਚ 2009 'ਚ ਹੋਏ ਐਡੀਸ਼ਨ 'ਚ ਨਿਊਜ਼ੀਲੈਂਡ ਦੀ ਟੀਮ ਕਿਸੇ ਵੀ ਫੀਫਾ ਟੂਰਨਾਮੈਂਟ ਦੇ ਨਾਕਆਊਟ 'ਚ ਪੁੱਜਣ ਵਾਲੀ ਪਹਿਲੀ ਕੀਵੀ ਟੀਮ ਬਣੀ ਸੀ। ਇਸ ਤੋਂ ਦੋ ਸਾਲ ਬਾਅਦ (2011) ਟੀਮ ਮੁੜ ਕੁਆਰਟਰ ਫਾਈਨਲ 'ਚ ਪੁੱਜਣ 'ਚ ਸਫ਼ਲ ਰਹੀ। ਟੀਮ ਨੇ ਲਗਾਤਾਰ ਛੇਵੀਂ ਵਾਰ ਓਐੱਫਸੀ-ਅੰਡਰ 17 ਚੈਂਪੀਅਨਸ਼ਿਪ ਦੀ ਟਰਾਫੀ ਜਿੱਤ ਕੇ ਭਾਰਤ 'ਚ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ।

ਕੋਚ : ਡੈਨੀ ਹੇ

08ਵੀਂ ਵਾਰ ਵਿਸ਼ਵ ਕੱਪ 'ਚ ਹਿੱਸਾ ਲਵੇਗੀ ਕੀਵੀ ਟੀਮ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: under 17 world cup 2017