ਸਭ ਤੋਂ ਤੇਜ਼ ਗੋਲ ਵਿਲਸਨ ਦੇ ਨਾਂ

Updated on: Wed, 13 Sep 2017 07:26 PM (IST)
  

22 ਦਿਨ ਬਾਕੀ

6 ਗੋਲ ਵਿਲਸਨ ਓਰੂਮਾ ਨੇ ਜਾਪਾਨ 'ਚ 1993 'ਚ ਖੇਡੇ ਗਏ ਵਿਸ਼ਵ ਕੱਪ 'ਚ ਕੀਤੇ

ਨਾਈਜੀਰੀਆ ਦੇ ਵਿਲਸਨ ਓਰੂਮਾ ਨੇ ਇਕ ਅਜਿਹਾ ਰਿਕਾਡਰ ਬਣਾਇਆ ਹੈ ਜਿਸ ਨੂੰ ਅਜੇ ਤਕ ਕੋਈ ਫੁੱਟਬਾਲਰ ਤੋੜ ਨਹੀਂ ਸਕਿਆ ਹੈ। ਇਹ ਰਿਕਾਰਡ ਹੈ ਇਸ ਟੂਰਨਾਮੈਂਟ ਦੇ ਇਤਿਹਾਸ ਦੇ ਸਭ ਤੋਂ ਤੇਜ਼ ਗੋਲ ਦਾ। ਵਿਲਸਨ ਨੇ ਜਾਪਾਨ 'ਚ 1993 'ਚ ਖੇਡੇ ਗਏ ਅੰਡਰ-17 ਵਿਸ਼ਵ ਕੱਪ ਦੇ ਫਾਈਨਲ 'ਚ ਘਾਨਾ ਖ਼ਿਲਾਫ਼ ਤੀਜੇ ਮਿੰਟ 'ਚ ਹੀ ਗੋਲ ਕਰ ਕੇ ਇਹ ਉਪਲੱਬਧੀ ਆਪਣੇ ਨਾਂ ਕੀਤੀ ਸੀ। ਇਹੀ ਨਹੀਂ ਵਿਲਸਨ ਟੂਰਨਾਮੈਂਟ ਦੇ ਸਿਖ਼ਰਲੇ ਸਕੋਰਰ ਵੀ ਰਹੇ ਸਨ। ਉਨ੍ਹਾਂ ਨੇ ਕੁੱਲ ਛੇ ਗੋਲ ਕੀਤੇ ਸਨ ਜਿਸ ਦੀ ਬਦੌਲਤ ਨਾਈਜੀਰੀਆਈ ਟੀਮ ਨੇ ਅੱਠ ਸਾਲ ਬਾਅਦ ਮੁੜ ਇਸ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ। ਨਾਈਜੀਰੀਆ ਨੇ ਫਾਈਨਲ ਮੁਕਾਬਲਾ 2-1 ਨਾਲ ਜਿੱਤਿਆ ਸੀ। ਵਿਲਸਨ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਗੋਲਡਨ ਬੂਟ ਦੇ ਐਵਾਰਡ ਨਾਲ ਨਵਾਜਿਆ ਗਿਆ ਸੀ।

J ਅੰਡਰ-17 ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ 1985 'ਚ ਚੀਨ 'ਚ ਹੋਇਆ ਸੀ। ਉਸ ਤੋਂ ਬਾਅਦ ਇਸ ਨੂੰ ਮੁੜ ਅੰਡਰ-16 ਵਿਸ਼ਵ ਚੈਂਪੀਅਨਸ਼ਿਪ ਦਾ ਨਾਂ ਦੇ ਦਿੱਤਾ ਗਿਆ। 1991 'ਚ ਫੀਫਾ ਨੇ ਇਸ ਦੀ ਉਮਰ ਹੱਦ ਵਧਾ ਕੇ ਮੁੜ 17 ਕਰ ਦਿੱਤੀ। ਉਸ ਤੋਂ ਬਾਅਦ ਤੋਂ ਇਹ ਟੂਰਨਾਮੈਂਟ ਅੰਡਰ-17 ਵਿਸ਼ਵ ਕੱਪ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

J ਇਹ ਟੂਰਨਾਮੈਂਟ ਸਿੰਗਾਪੁਰ ਦੇ ਲਾਇਨ ਕੱਪ ਤੋਂ ਪ੍ਰੇਰਿਤ ਸੀ। ਇਹ ਅੰਡਰ-16 ਫੁੱਟਬਾਲ ਟੂਰਨਾਮੈਂਟ ਫੁੱਟਬਾਲ ਐਸੋਸੀਏਸ਼ਨ ਆਫ ਸਿੰਗਾਪੁਰ ਵੱਲੋਂ ਕਰਵਾਇਆ ਜਾਂਦਾ ਸੀ। ਇਹ ਦੁਨੀਆ ਦਾ ਪਹਿਲਾ ਅੰਡਰ-16 ਟੂਰਨਾਮੈਂਟ ਸੀ। ਫੀਫਾ ਦੇ ਉਸ ਵੇਲੇ ਦੇ ਜਨਰਲ ਸਕੱਤਰ ਨੇ 1982 'ਚ ਸਿੰਗਾਪੁਰ ਦਾ ਦੌਰਾ ਕਰਨ ਤੋਂ ਬਾਅਦ ਅੰਡਰ-17 ਫੁੱਟਬਾਲ ਵਰਗੇ ਟੂਰਨਾਮੈਂਟ ਨੂੰ ਕਰਵਾਉਣ ਦਾ ਪ੍ਰਸਤਾਵ ਦਿੱਤਾ ਸੀ।

J ਇਸ ਟੂਰਨਾਮੈਂਟ ਦੇ ਮੈਚ ਵੀ ਫੁੱਟਬਾਲ ਦੇ ਹੋਰ ਨਿਯਮਾਂ ਤਹਿਤ ਹੀ ਖੇਡੇ ਜਾਂਦੇ ਹਨ। 45-45 ਮਿੰਟ ਦੇ ਦੋ ਅੱਧ ਹੁੰਦੇ ਹਨ। ਹਾਲਾਂਕਿ ਨਾਕਆਊਟ ਮੁਕਾਬਲਿਆਂ 'ਚ ਜੇ ਤੈਅ ਸਮੇਂ (90 ਮਿੰਟ) 'ਚ ਮੈਚ ਦਾ ਫ਼ੈਸਲਾ ਨਾ ਹੋਵੇ ਤਾਂ ਵਾਧੂ ਸਮਾਂ ਨਹੀਂ ਦਿੱਤਾ ਜਾਂਦਾ। ਜੇ ਲੋੜ ਪਵੇ ਤਾਂ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਜਾਂਦਾ ਹੈ।

J 24 ਟੀਮਾਂ ਨੂੰ ਛੇ ਗਰੁੱਪਾਂ 'ਚ ਵੰਡਿਆ ਜਾਂਦਾ ਹੈ। ਹਰੇਕ ਟੀਮ ਗਰੁੱਪ ਗੇੜ 'ਚ ਆਪਸ 'ਚ ਇਕ-ਇਕ ਵਾਰ ਭਿੜਦੀ ਹੈ ਉਸ ਤੋਂ ਬਾਅਦ ਸਾਰੇ ਗਰੁੱਪਾਂ 'ਚੋਂ ਸਿਖ਼ਰ 'ਤੇ ਰਹਿਣ ਵਾਲੀਆਂ ਦੋ ਟੀਮਾਂ ਆਪਣੇ ਆਪ ਆਖ਼ਰੀ 16 ਲਈ ਕੁਆਲੀਫਾਈ ਕਰਦੀਆਂ ਹਨ। ਇਸ ਤੋਂ ਇਲਾਵਾ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਚਾਰ ਟੀਮਾਂ ਵੀ ਪ੍ਰੀਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਦੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: under 17 football world cup