ਅੱਜ ਬਟਾਲਾ ਲਈ ਰਵਾਨਾ ਹੋਵੇਗੀ ਬਾਬੇ ਦੀ ਬਾਰਾਤ

Updated on: Fri, 14 Sep 2018 09:26 PM (IST)
  
¥æÁ âéËÌæÙÂéÚ ÜôÏè âð ÕÅUæÜæ ÚßæÙæ ãô»è ÕæÕð Îè ÕÚæÌ

ਅੱਜ ਬਟਾਲਾ ਲਈ ਰਵਾਨਾ ਹੋਵੇਗੀ ਬਾਬੇ ਦੀ ਬਾਰਾਤ

-ਪੰਜ ਪਿਆਰੇ ਕਰਨਗੇ ਅਗਵਾਈ

-ਸੰਤ ਮਹਾਪੁਰਸ਼, ਐੱਸਜੀਪੀਸੀ ਮੈਂਬਰ ਤੇ ਸੰਗਤ ਹੋਵੇਗੀ ਸ਼ਾਮਲ

-ਵਿਆਹ ਸਬੰਧੀ ਪਰੰਪਰਾ ਹੋਈ ਸੀ 10 ਸਾਲ ਪਹਿਲਾਂ ਸ਼ੁਰੂ

ਜੇਐੱਨਐੱਨ, ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਬਾਰਾਤ ਰੂਪੀ ਨਗਰ ਕੀਰਤਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੇ ਗੁਰਦੁਆਰਾ ਸ੍ਰੀ ਅਚਲ ਸਾਹਿਬ ਲਈ ਰਵਾਨਾ ਹੋਵੇਗਾ। ਨਗਰ ਕੀਰਤਨ 'ਤੇ 5 ਕੁਇੰਟਲ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਰਵਾਨਾ ਹੋਵੇਗਾ। ਢੋਲ, ਬੈਂਡ ਵਾਜਿਆਂ ਤੇ ਹਾਥੀ-ਘੋੜਿਆਂ ਦੇ ਇਲਾਵਾ ਸੰਤ ਮਹਾਪੁਰਸ਼, ਐੱਸਜੀਪੀਸੀ ਮੈਂਬਰ ਤੇ ਸੰਗਤ ਸ਼ਾਮਲ ਹੋਵੇਗੀ।

ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਘਰੇਲੂ ਜੀਵਨ ਸੁਲਤਾਨਪੁਰ ਲੋਧੀ 'ਚ ਸ਼ੁਰੂ ਕੀਤਾ ਸੀ। ਗੁਰੂ ਜੀ ਦਾ ਵਿਆਹ ਬਟਾਲਾ ਵਿਖੇ ਮਾਤਾ ਸੁਲੱਖਣੀ ਨਾਲ ਹੋਇਆ ਸੀ। ਉਸੇ ਦਿਨ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਬਟਾਲਾ ਤੇ ਸੁਲਤਾਨਪੁਰ ਲੋਧੀ ਵਿਚ ਗੁਰੂ ਜੀ ਦੇ ਵਿਆਹ ਪੁਰਬ ਨੂੰ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਸੁਲਤਾਨਪੁਰ ਲੋਧੀ 'ਚ ਬਿਤਾਏ 14 ਸਾਲ 9 ਮਹੀਨੇ ਤੇ 13 ਦਿਨ

ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਬਿਤਾਏ। ਇਥੇ ਉਨ੍ਹਾਂ ਦਾ ਵਿਆਹ ਹੋਇਆ। ਇਸੇ ਧਰਤੀ ਤੋਂ ਉਨ੍ਹਾਂ ਨੇ ਵਿਸ਼ਵ ਕਲਿਆਣ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ। ਸੁਲਤਾਨਪੁਰ ਲੋਧੀ ਵਿਚ ਗੁਰੂ ਸਾਹਿਬ ਨਾਲ ਸਬੰਧਤ 9 ਗੁਰਦੁਆਰਾ ਸਾਹਿਬ ਹਨ, ਜਿਨ੍ਹਾਂ ਨਾਲ ਗੁਰੂ ਸਾਹਿਬ ਦਾ ਇਤਿਹਾਸ ਜੁੜਿਆ ਹੈ।

ਅੱਜ ਵੀ ਬੇਰੀ ਦੇ ਰਹੀ ਹੈ ਫਲ

ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਗੁਰੂ ਸਾਹਿਬ ਦੇ ਹੱਥੋਂ ਲਗਾਈ ਗਈ ਬੇਰੀ ਅੱਜ ਵੀ ਫਲ ਦੇ ਰਹੀ ਹੈ। ਗੁਰਦੁਆਰਾ ਸੇਹਰਾ ਸਾਹਿਬ ਵਿਖੇ ਗੁਰੂ ਸਾਹਿਬ ਦੀ ਸੇਹਰਾਬੰਦੀ ਹੋਈ ਸੀ। ਗੁਰਦੁਆਰਾ ਬੇਬੇ ਨਾਨਕੀ ਸਾਹਿਬ ਗੁਰੂ ਸਾਹਿਬ ਦੀ ਭੈਣ ਦੀ ਯਾਦ ਵਿਚ ਬਣਿਆ ਹੈ।

ਬਟਾਲਾ ਤੋਂ ਵਿਆਹ ਲਈ ਸ਼ਗੁਨ ਦੇਣ ਪਹੁੰਚੀ ਸੰਗਤ

ਗ੍ਰੰਥੀ ਹਰਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਸਿਲਸਿਲਾ ਲਗਪਗ 10 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਇਕ ਹੀ ਸ਼ਖਸ ਬਟਾਲਾ ਤੋਂ ਮੋਟਰਸਾਈਕਲ 'ਤੇ ਝੰਡੀਆਂ ਲਗਾ ਕੇ ਸੁਲਤਾਨਪੁਰ ਲੋਧੀ ਆਉਂਦਾ ਸੀ। ਉਸ ਦੇ ਬਾਅਦ ਸੰਗਤ ਨੇ ਫੈਸਲਾ ਕੀਤਾ ਕਿ ਗੁਰੂ ਸਾਹਿਬ ਦੇ ਵਿਆਹ ਪੁਰਬ ਦੀ ਯਾਦ ਨੂੰ ਆਉਣ ਵਾਲੀ ਪੀੜ੍ਹੀ ਤਕ ਪਹੁੰਚਾਉਣ ਲਈ ਨਗਰ ਕੀਰਤਨ ਸ਼ੁਰੂ ਕੀਤਾ ਜਾਵੇ। ਇਸ ਦੇ ਮੱਦੇਨਜ਼ਰ ਸ਼ੁੱਕਰਵਾਰ ਸ਼ਾਮ ਬਟਾਲਾ ਦੀ ਸੰਗਤ ਸੁਲਤਾਨਪੁਰ ਲੋਧੀ ਵਿਕੇ ਵਿਆਹ ਲਈ ਸ਼ਗੁਨ ਦੇਣ ਦੀ ਰਸਮ ਅਦਾ ਕਰਨ ਤੇ ਬਾਰਾਤ ਵਜੋਂ ਨਗਰ ਕੀਰਤਨ ਨੂੰ ਲਿਜਾਉਣ ਲਈ ਪਹੁੰਚੀ ਹੈ।

ਕਿਸੇ ਵੀ ਅਣਸੁਖਾਵੀਂ ਘਟਨਾ ਲਈ ਪ੍ਰਸ਼ਾਸਨ ਹੋਵੇਗਾ ਜ਼ਿਮੇਵਾਰ : ਲੌਂਗੋਵਾਲ

ਸਟਾਫ ਰਿਪੋਰਟਰ, ਅੰਮਿ੫ਤਸਰ : ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪਹਿਲੇ ਪਾਤਸ਼ਾਹ ਸ੫ੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਬਟਾਲਾ ਵਿਖੇ ਹਰ ਸਾਲ ਵਾਂਗ 16 ਸਤੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਖਲਲ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਸ ਮਹਾਨ ਪੁਰਬ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਥਾਨਕ ਪ੫ਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸ੫ੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਮੁੱਚੀਆਂ ਸਿੱਖ ਸੰਗਤਾਂ ਉਤਸ਼ਾਹ ਨਾਲ ਸ਼ਾਮਲ ਹੁੰਦੀਆਂ ਹਨ ਅਤੇ ਇਸ ਪੁਰਬ ਸਮੇਂ ਨਗਰ ਕੀਰਤਨ ਸਮੇਤ ਹੋਰਨਾਂ ਪ੫ਬੰਧਾਂ ਦੀ ਦੇਖ-ਰੇਖ ਸੰਗਤਾਂ ਦੇ ਸਹਿਯੋਗ ਨਾਲ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਪਰ ਇਸ ਵਾਰ ਕੁਝ ਲੋਕ ਜਾਣ ਬੁਝ ਕੇ ਪ੫ਬੰਧਾਂ ਵਿਚ ਖਲਲ ਪਾਉਣ ਦੀ ਤਾਕ ਵਿਚ ਹਨ ਅਤੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਲੋਕਾਂ ਨੂੰ ਸਰਕਾਰ ਅਤੇ ਪੁਲਿਸ ਪ੫ਸ਼ਾਸਨ ਵੱਲੋਂ ਰੋਕਿਆ ਨਹੀਂ ਜਾ ਰਿਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ¥æÁ âéËÌæÙÂéÚ ÜôÏè âð ÕÅUæÜæ ÚßæÙæ ãô»è ÕæÕð Îè ÕÚæÌ