ਫਾਈਲ 32 ਦੀ ਕੈਪਸ਼ਨ

ਸੀਟੀਪੀ 32 ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਗਟ ਸਿੰਘ।

ਤੇਜਿੰਦਰ ਕੌਰ ਥਿੰਦ, ਜਲੰਧਰ : ਭਾਰਤ ਸਰਕਾਰ ਵੱਲੋਂ ਪੁਣੇ ਵਿਖੇ ਕਰਵਾਈਆਂ ਜਾਣ ਵਾਲੀਆਂ ਖੇਲੋ ਇੰਡੀਆ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਪੰਜਾਬ ਹਾਕੀ ਟੀਮਾਂ (ਅੰਡਰ 21 ਲੜਕੇ ਅਤੇ ਲੜਕੀਆਂ) ਦੇ ਲਈ ਚੋਣ ਟਰਾਇਲ 8 ਦਸੰਬਰ ਨੂੰ ਸਵੇਰੇ 9 ਵਜੇ ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੫ਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਜੂਨੀਅਰ ਪੱਧਰ ਦੀ ਖੇਡ ਪ੫ਤਿਭਾ ਨੂੰ ਉਜਾਗਰ ਕਰਨ ਲਈ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਪੰਜਾਬ ਦੀਆਂ ਅੰਡਰ 17 (ਲੜਕੇ ਅਤੇ ਲੜਕੀਆਂ) ਅਤੇ ਅੰਡਰ 21 (ਲੜਕੇ ਅਤੇ ਲੜਕੀਆਂ) ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਹ ਟਰਾਇਲ ਸਿਰਫ ਅੰਡਰ 21 (ਲੜਕੇ ਅਤੇ ਲੜਕੀਆਂ) ਲਈ ਕਰਵਾਏ ਜਾ ਰਹੇ ਹਨ। ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਆਪਣੇ ਨਾਲ ਆਧਾਰ ਕਾਰਡ ਅਤੇ ਜਨਮ ਪ੫ਮਾਣ ਪੱਤਰ ਲੈ ਕੇ ਆਉਣ। ਇਨ੍ਹਾਂ ਦਸਤਾਵੇਜਾਂ ਤੋਂ ਬਗੈਰ ਖਿਡਾਰੀਆਂ ਅਤੇ ਖਿਡਾਰਣਾਂ ਨੂੰ ਟਰਾਇਲਾਂ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਵੇਗਾ।