ਕੋਹਲੀ ਨੇ ਨੰਬਰ ਇਕ ਬੱਲੇਬਾਜ਼ ਵਜੋਂ ਸਮਾਪਤ ਕੀਤੀ ਸੀਰੀਜ਼

Updated on: Wed, 12 Sep 2018 09:47 PM (IST)
  

ਟੈਸਟ ਰੈਂਕਿੰਗ

-ਸੀਰੀਜ਼ ਤੋਂ ਪਹਿਲਾਂ ਸਮਿਥ ਤੋਂ 27 ਅੰਕ ਪਿੱਛੇ ਸਨ ਵਿਰਾਟ

-ਗੇਂਦਬਾਜ਼ੀ 'ਚ ਇੰਗਲੈਂਡ ਦੇ ਐਂਡਰਸਨ ਰੈਂਕਿੰਗ 'ਚ ਚੋਟੀ 'ਤੇ

ਦੁਬਈ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਅੰਤ ਟੈਸਟ ਬੱਲੇਬਾਜ਼ਾਂ ਦੀ ਆਈਸੀਸੀ ਰੈਂਕਿੰਗ ਵਿਚ ਨੰਬਰ ਇਕ ਬੱਲੇਬਾਜ਼ ਦੇ ਰੂਪ ਵਿਚ ਕੀਤਾ। ਸੀਰੀਜ਼ ਦੇ ਸ਼ੁਰੂ ਵਿਚ ਕੋਹਲੀ ਆਸਟ੫ੇਲੀਆ ਦੇ ਸਟੀਵ ਸਮਿਥ ਤੋਂ 27 ਅੰਕ ਪਿੱਛੇ ਸਨ ਪਰ ਹੁਣ ਉਹ ਉਨ੍ਹਾਂ ਤੋਂ ਇਕ ਅੰਕ ਅੱਗੇ ਹਨ। ਕੋਹਲੀ ਏਜਬੇਸਟਨ ਟੈਸਟ ਤੋਂ ਬਾਅਦ ਪਹਿਲੀ ਵਾਰ ਸਿਖ਼ਰ 'ਤੇ ਪੁੱਜੇ ਸਨ ਤੇ ਫਿਰ ਉਨ੍ਹਾਂ ਨੇ ਟ੫ੈਂਟ ਬਿ੍ਰਜ ਟੈਸਟ ਤੋਂ ਬਾਅਦ ਨੰਬਰ ਇਕ ਸਥਾਨ ਹਾਸਿਲ ਕੀਤਾ। ਹੁਣ ਉਹ ਵੈਸਟਇੰਡੀਜ਼ ਖ਼ਿਲਾਫ਼ ਚਾਰ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਦੌਰਾਨ ਆਪਣੀ ਨੰਬਰ ਇਕ ਰੈਂਕਿੰਗ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਦੇ ਕੇਐੱਲ ਰਾਹੁਲ ਤੇ ਰਿਸ਼ਭ ਪੰਤ ਨੇ ਵੀ ਪੰਜਵੇਂ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਯਮਵਾਰ 149 ਤੇ 114 ਦੌੜਾਂ ਬਣਾ ਕੇ ਲੰਬੀ ਛਾਲ ਲਾਈ। ਰਾਹੁਲ ਰੈਂਕਿੰਗ ਵਿਚ ਹੁਣ 16 ਸਥਾਨ ਉੱਪਰ 19ਵੇਂ ਤੇ ਪੰਤ 63 ਸਥਾਨ ਉੱਪਰ 111ਵੇਂ ਨੰਬਰ 'ਤੇ ਪੁੱਜ ਗਏ ਹਨ। ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ਵਿਚ ਅਜੇਤੂ 86 ਦੌੜਾਂ ਬਣਾਈਆਂ ਜਿਸ ਨਾਲ ਉਹ 12 ਸਥਾਨ ਉੱਪਰ 58ਵੇਂ ਸਥਾਨ 'ਤੇ ਪੁੱਜ ਗਏ। ਹਰਫ਼ਨਮੌਲਾ ਦੀ ਸੂਚੀ ਵਿਚ ਵੀ ਉਹ ਇਕ ਸਥਾਨ ਅੱਗੇ ਵਧ ਕੇ ਦੂਜੇ ਸਥਾਨ 'ਤੇ ਕਾਬਜ ਹੋ ਗਏ ਹਨ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਏਲੀਸਟੇਅਰ ਕੁਕ ਨੇ ਅੰਤਰਰਾਸ਼ਟਰੀ ਿਯਕਟ ਤੋਂ ਸ਼ਾਨਦਾਰ ਵਿਦਾਈ ਲਈ। ਓਵਲ ਟੈਸਟ ਦੇ ਮੈਨ ਆਫ ਦ ਮੈਚ ਕੁਕ ਨੇ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਸਿਖ਼ਰਲੇ 10 ਵਿਚ ਰਹਿ ਕੇ ਆਪਣੇ ਕਰੀਅਰ ਦਾ ਅੰਤ ਕੀਤਾ। ਹੋਰ ਬੱਲੇਬਾਜ਼ਾਂ ਵਿਚ ਜੋ ਰੂਟ ਦੂਜੀ ਪਾਰੀ ਵਿਚ 125 ਦੌੜਾਂ ਬਣਾਉਣ ਦੀ ਬਦੌਲਤ ਇਕ ਸਥਾਨ ਉੱਪਰ ਚੌਥੇ ਸਥਾਨ 'ਤੇ ਪੁੱਜ ਗਏ। ਇੰਗਲੈਂਡ ਦੇ ਹੋਰ ਬੱਲੇਬਾਜ਼ਾਂ ਵਿਚ ਜੋਸ ਬਟਲਰ ਨੌਂ ਸਥਾਨ ਉੱਪਰ 23ਵੇਂ ਤੇ ਮੋਇਨ ਅਲੀ ਪੰਜ ਸਥਾਨ ਉੱਪਰ 43ਵੇਂ ਸਥਾਨ 'ਤੇ ਪੁੱਜ ਗਏ।

ਚੋਟੀ 'ਤੇ ਪੁੱਜੇ ਇੰਗਲੈਂਡ ਦੇ ਜੇਮਜ਼ ਐਂਡਰਸਨ

ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਨੰਬਰ ਇਕ ਰੈਂਕਿੰਗ ਨਾਲ ਸੀਰੀਜ਼ ਦਾ ਅੰਤ ਕੀਤਾ। ਲਾਰਡਜ਼ ਟੈਸਟ ਤੋਂ ਬਾਅਦ ਐਂਡਰਸਨ ਨੇ ਆਪਣੇ ਕਰੀਅਰ ਦੀ ਸਰਬੋਤਮ ਰੇਟਿੰਗ 903 ਹਾਸਿਲ ਕੀਤੀ ਸੀ। ਸੀਰੀਜ਼ ਦੇ ਸ਼ੁਰੂ ਵਿਚ ਉਨ੍ਹਾਂ ਦੀ ਰੇਟਿੰਗ 892 ਅੰਕ ਸੀ। ਹੁਣ ਉਨ੍ਹਾਂ ਦੇ 899 ਅੰਕ ਹਨ। ਜਿਨ੍ਹਾਂ ਗੇਂਦਬਾਜ਼ਾਂ ਨੇ ਆਪਣੀ ਰੈਂਕਿੰਗ ਵਿਚ ਸੁਧਾਰ ਕੀਤਾ ਉਨ੍ਹਾਂ ਵਿਚ ਬੇਨ ਸਟੋਕਸ (ਇਕ ਸਥਾਨ ਉੱਪਰ 27ਵੇਂ) ਆਦਿਲ ਰਾਸ਼ਿਦ (ਛੇ ਸਥਾਨ ਉੱਪਰ 44ਵੇਂ) ਤੇ ਸੈਮ ਕੁਰਨ (ਚਾਰ ਸਥਾਨ ਉੱਪਰ 51ਵੇਂ ਸਥਾਨ) ਸ਼ਾਮਿਲ ਹਨ।

ਭਾਰਤ ਸਿਖ਼ਰ 'ਤੇ ਕਾਇਮ, ਇੰਗਲੈਂਡ ਪੁੱਜਾ ਚੌਥੇ ਸਥਾਨ 'ਤੇ

ਲੰਡਨ (ਪੀਟੀਆਈ) : ਭਾਰਤ ਆਈਸੀਸੀ ਟੈਸਟ ਟੀਮ ਰੈਂਕਿੰਗ 'ਚ ਸਿਖ਼ਰਲੇ ਸਥਾਨ 'ਤੇ ਕਾਇਮ ਹੈ ਪਰ ਇੰਗਲੈਂਡ ਪੰਜ ਮੈਚਾਂ ਦੀ ਸੀਰੀਜ਼ ਵਿਚ 4-1 ਦੀ ਜਿੱਤ ਨਾਲ ਚੌਥੇ ਸਥਾਨ 'ਤੇ ਪੁੱਜ ਗਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸੀਰੀਜ਼ ਦੀ ਸ਼ੁਰੂਆਤ 125 ਅੰਕਾਂ ਨਾਲ ਕੀਤੀ ਸੀ ਪਰ ਸੀਰੀਜ਼ ਗਵਾਉਣ ਤੋਂ ਬਾਅਦ ਉਸ ਦੇ 115 ਅੰਕ ਰਹਿ ਗਏ ਹਨ। ਇੰਗਲੈਂਡ ਨੇ ਸੀਰੀਜ਼ ਦੀ ਸ਼ੁਰੂਆਤ ਪੰਜਵੇਂ ਸਥਾਨ ਤੇ 97 ਅੰਕਾਂ ਨਾਲ ਕੀਤੀ ਸੀ ਪਰ ਦੁਨੀਆ ਦੀ ਨੰਬਰ ਇਕ ਟੀਮ ਭਾਰਤ ਖ਼ਿਲਾਫ਼ ਵੱਡੀ ਜਿੱਤ ਨਾਲ ਉਸ ਨੂੰ ਅੱਠ ਅੰਕਾਂ ਦਾ ਫ਼ਾਇਦਾ ਹੋਇਆ ਤੇ ਉਹ ਨਿਊਜ਼ੀਲੈਂਡ ਨੂੰ ਪਿੱਛੇ ਛੱਡਦੇ ਹੋਏ 105 ਅੰਕਾਂ ਨਾਲ ਚੌਥੇ ਸਥਾਨ 'ਤੇ ਪੁੱਜ ਗਿਆ ਹੈ। ਜੋ ਰੂਟ ਦੀ ਇੰਗਲੈਂਡ ਦੀ ਟੀਮ ਹੁਣ ਦੱਖਣੀ ਅਫਰੀਕਾ ਤੇ ਆਸਟ੫ੇਲੀਆ ਤੋਂ ਸਿਰਫ਼ ਇਕ ਅੰਕ ਪਿੱਛੇ ਹੈ। ਇਨ੍ਹਾਂ ਦੋਵਾਂ ਟੀਮਾਂ ਦੇ 106 ਅੰਕ ਹਨ ਪਰ ਆਸਟ੫ੇਲੀਆ ਦੀ ਟੀਮ ਦਸ਼ਮਲਵ ਅੰਕ 'ਚ ਬਿਹਤਰ ਸਥਿਤੀ 'ਚ ਹੋਣ ਕਾਰੁਨ ਦੂਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦੇ 102 ਅੰਕ ਹਨ ਜਿਸ ਨਾਲ ਇਨ੍ਹਾਂ ਚਾਰ ਟੀਮਾਂ ਵਿਚਾਲੇ ਹੁਣ ਸਿਰਫ਼ ਪੰਜ ਅੰਕਾਂ ਦਾ ਫ਼ਰਕ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: test criceket ranking