ਗਾਵਰੀਲੋਵਾ ਨੂੰ ਹਰਾ ਕੇ ਬਾਰਟੀ ਫਾਈਨਲ 'ਚ

Updated on: Fri, 12 Jan 2018 10:07 PM (IST)
  

ਸਿਡਨੀ : ਆਸਟ੫ੇਲੀਆਈ ਖਿਡਾਰਨ ਐਸ਼ਲੇ ਬਾਰਟੀ ਹਮਵਤਨ ਦਰੀਆ ਗਾਵਰੀਲੋਵਾ ਨੂੰ 3-6, 6-4, 6-2 ਨਾਲ ਹਰਾ ਕੇ ਸਿਡਨੀ ਇੰਟਰਨੈਸ਼ਨਲ ਦੇ ਫਾਈਨਲ 'ਚ ਪੁੱਜ ਗਈ। 21 ਸਾਲਾ ਬਾਰਟੀ ਨੇ ਗਾਵਰੀਲੋਵਾ ਨੂੰ ਹਰਾਉਣ ਵਿਚ ਇਕ ਘੰਟੇ ਤੇ 58 ਮਿੰਟ ਦਾ ਸਮਾਂ ਲਿਆ। ਪੂਰੇ ਮੈਚ ਦੌਰਾਨ ਦੋਵੇਂ ਖਿਡਾਰਨਾਂ ਸਰਵਿਸ ਆਪਣੇ ਕੋਲ ਬਣਾਈ ਰੱਖਣ ਲਈ ਜੂਝਦੀਆਂ ਰਹੀਆਂ। ਫ਼ੈਸਲਾਕੁਨ ਗੇਮ ਵਿਚ ਜਿੱਤ ਦਰਜ ਕਰਨ ਵਾਲੀ ਬਾਰਟੀ ਦਾ ਫਾਈਨਲ 'ਚ ਕੈਮਿਲਾ ਗਿਆਰਜੀ ਜਾਂ ਏਂਜੇਲਿਕ ਕਰਬਰ ਨਾਲ ਮੁਕਾਬਲਾ ਹੋਵੇਗਾ।

ਇਲਿਸ ਮਰਟੇਂਸ ਖੇਡੇਗੀ ਖ਼ਿਤਾਬੀ ਮੁਕਾਬਲਾ

ਹੋਬਾਰਟ : ਪਿਛਲੀ ਵਾਰ ਦੀ ਜੇਤੂ ਬੈਲਜੀਅਮ ਦੀ ਇਲਿਸ ਮਰਟੇਂਸ ਬਿ੍ਰਟਿਸ਼ ਕੁਆਲੀਫਾਇਰ ਹੀਥਰ ਵਾਟਸਨ ਨੂੰ 6-4, 1-6, 6-2 ਨਾਲ ਹਰਾ ਕੇ ਹੋਬਾਰਟ ਇੰਟਰਨੈਸ਼ਨਲ ਦੇ ਫਾਈਨਲ ਵਿਚ ਪੁੱਜ ਗਈ। ਮਰਟੇਂਸ ਨੇ 2015 'ਚ ਇਹ ਟੂਰਨਾਮੈਂਟ ਜਿੱਤਿਆ ਸੀ। ਫਾਈਨਲ 'ਚ ਮਰਟੇਂਸ ਦਾ ਮੁਕਾਬਲਾ ਰੋਮਾਨੀਆ ਦੀ ਮਿਹਾਈਲਾ ਬੁਜਾਰਨੇਸਕੂ ਨਾਲ ਹੋਵੇਗਾ। ਜਿਨ੍ਹਾਂ ਨੇ ਦੂਜੇ ਸੈਮੀਫਾਈਨਲ 'ਚ ਯੂਕਰੇਨ ਦੀ ਲੇਸੀਆ ਸੁਰੇਂਕੋ ਨੂੰ 6-2, 6-2 ਨਾਲ ਹਰਾਇਆ।

ਫੇਰਰ ਨੂੰ ਹਰਾ ਕੇ ਫਾਈਨਲ 'ਚ ਪੋਤਰੋ

ਵੇਲਿੰਗਟਨ : ਜੁਆਨ ਮਾਰਟਿਨ ਡੇਲ ਪੋਤਰੋ ਨੇ ਡੇਵਿਡ ਫੇਰਰ ਨੂੰ ਹਰਾ ਕੇ ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਮੁਕਾਬਲਾ ਰਾਬਰਟੋ ਬਤਿਸਤਾ ਅਗੁਟ ਨਾਲ ਹੋਵੇਗਾ। ਪੋਤਰੋ ਪਿਛਲੇ ਚਾਰ ਟੂਰਨਾਮੈਂਟਾਂ ਵਿਚੋਂ ਤਿੰਨ ਦੇ ਫਾਈਨਲ 'ਚ ਪੁੱਜੇ ਹਨ। ਉਨ੍ਹਾਂ ਨੇ ਮਰਦ ਸਿੰਗਲਜ਼ ਦੇ ਸੈਮੀਫਾਈਨਲ 'ਚ ਫੇਰਰ ਨੂੰ ਲਗਾਤਾਰ ਸੈੱਟਾਂ ਵਿਚ 6-4, 6-4 ਨਾਲ ਹਰਾਇਆ। ਪੋਤਰੋ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਚ 'ਚ ਸਿਰਫ਼ ਇਕ ਹੀ ਜੇਤੂ ਹੋ ਸਕਦਾ ਹੈ, ਦੋ ਨਹੀਂ। ਮੈਨੂੰ ਖ਼ੁਸ਼ੀ ਹੈ ਕਿ ਮੈਂ ਜਿੱਤਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Tennis Tennis