ਟੋਰਾਂਟੋ 'ਚ 19 ਸਾਲਾ ਖਿਡਾਰੀ ਹੱਥੋਂ ਹਾਰੇ ਨੋਵਾਕ ਜੋਕੋਵਿਕ

Updated on: Fri, 10 Aug 2018 09:13 PM (IST)
  

ਟੋਰਾਂਟੋ (ਏਐੱਫਪੀ) : ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਸਟੇਫਾਨੋਸ ਸਿਤਸਿਪਾਸ ਹੱਥੋਂ ਟੋਰਾਂਟੋ ਮਾਸਟਰਜ਼ ਦੇ ਪ੍ਰੀ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿਤਸਿਪਾਸ ਨੇ ਜੋਕੋਵਿਕ ਨੂੰ 6-3, 6-7, 6-3 ਨਾਲ ਮਾਤ ਦੇ ਕੇ ਬਾਹਰ ਦਾ ਰਾਹ ਦਿਖਾਇਆ। ਗ੍ਰੀਸ ਦੇ 19 ਸਾਲਾ ਖਿਡਾਰੀ ਨੇ ਇਸ ਤੋਂ ਪਹਿਲਾਂ ਸੱਤਵਾਂ ਦਰਜਾ ਹਾਸਿਲ ਡੋਮੀਨਿਕ ਥਿਏਮ ਨੂੰ ਵੀ ਮਾਤ ਦਿੱਤੀ ਸੀ। ਸਿਤਸਿਪਾਸ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਮੇਰੇ ਕਰੀਅਰ ਦਾ ਸਰਬੋਤਮ ਮੈਚ ਰਿਹਾ। ਮੈਨੂੰ ਪਤਾ ਸੀ ਕਿ ਮੈਂ ਬਹੁਤ ਚੰਗਾ ਖੇਡ ਰਿਹਾ ਸੀ। ਇਸ ਤੋਂ ਬਾਅਦ ਵੀ ਮੈਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। ਮੈਂ ਕੁਝ ਅਜਿਹੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜੋ ਇਸ ਤੋਂ ਪਹਿਲਾਂ ਮੈਂ ਨਹੀਂ ਕੀਤੀਆਂ ਸਨ।

ਰੋਜਰਸ ਕੱਪ ਦੇ ਕੁਆਰਟਰ ਫਾਈਨਲ 'ਚ ਹਾਲੇਪ

ਮਾਂਟਰੀਅਲ : ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਸ਼ਾਨਦਾਰ ਪ੍ਰਦਸ਼ਨ ਜਾਰੀ ਰੱਖਦੇ ਹੋਏ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਹਾਲੇਪ ਨੇ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਅਮਰੀਕਾ ਦੀ ਦਿੱਗਜ ਵੀਨਸ ਵਿਲੀਅਮਜ਼ ਨੂੰ ਮਾਤ ਦਿੱਤੀ। ਰੋਮਾਨੀਆ ਦੀ ਟੈਨਿਸ ਖਿਡਾਰਨ ਨੇ ਵੀਨਸ ਨੂੰ ਇਕ ਘੰਟੇ ਤੇ 11 ਮਿੰਟ ਤਕ ਚੱਲੇ ਮੈਚ ਵਿਚ ਸਿੱਧੇ ਸੈੱਟਾਂ ਵਿਚ 6-2, 6-2, ਨਾਲ ਮਾਤ ਦੇ ਕੇ ਆਖ਼ਰੀ ਅੱਠ 'ਚ ਪ੍ਰਵੇਸ਼ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: tennis diary