ਜਜ਼ਬਾਤੀ ਉਤਰਾਅ-ਚੜ੍ਹਾਅ 'ਚ ਫਸੀ ਸੇਰੇਨਾ ਵਿਲੀਅਮਜ਼

Updated on: Tue, 07 Aug 2018 09:41 PM (IST)
  

ਟੈਨਿਸ ਡਾਇਰੀ

-ਟੈਨਿਸ ਤੇ ਪਰਿਵਾਰਕ ਜੀਵਨ ਵਿਚਾਲੇ ਨਹੀਂ ਬਿਠਾ ਸਕ ਰਹੀ ਤਾਲਮੇਲ

-ਕਿਹਾ, ਅਜਿਹਾ ਲੱਗ ਰਿਹੈ ਕਿ ਮੈਂ ਚੰਗੀ ਮਾਂ ਨਹੀਂ ਹਾਂ

ਲਾਸ ਏਂਜਲਸ (ਏਐੱਫਪੀ) : ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਕਿਹਾ ਹੈ ਕਿ ਉਹ ਧੀ ਦੇ ਜਨਮ ਤੋਂ ਬਾਅਦ ਜਜ਼ਬਾਤੀ ਉਤਰਾਅ-ਚੜ੍ਹਾਅ ਨਾਲ ਜੂਝ ਰਹੀ ਹੈ। ਨਾਲ ਹੀ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਇਸ ਮਹਿਲਾ ਖਿਡਾਰਨ ਨੇ ਕਿਹਾ ਕਿ ਉਨ੍ਹਾਂ ਲਈ ਿਫ਼ਲਹਾਲ ਟੈਨਿਸ ਤੇ ਪਰਿਵਾਰਕ ਜੀਵਨ ਵਿਚਾਲੇ ਤਾਲਮੇਲ ਬਿਠਾਉਣਾ ਮੁਸ਼ਕਿਲ ਹੋ ਰਿਹਾ ਹੈ। ਗਰਭਵਤੀ ਹੋਣ ਕਾਰਨ ਸੇਰੇਨਾ ਪਿਛਲੇ ਸਾਲ ਪੂਰੇ ਡਬਲਯੂਟੀਏ ਸੈਸ਼ਨ ਤੋਂ ਬਾਹਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਕਈ ਲੇਖ ਪੜ੍ਹੇ ਹਨ ਜਿਨ੍ਹਾਂ ਵਿਚ ਲਿਖਿਆ ਸੀ ਕਿ ਬੱਚੇ ਦੇ ਜਨਮ ਤੋਂ ਬਾਅਦ ਜਜ਼ਬਾਤੀ ਉਤਰਾਅ-ਚੜ੍ਹਾਅ ਤਿੰਨ ਸਾਲ ਤਕ ਰਹਿ ਸਕਦੇ ਹਨ। ਸੈਨ ਜੋਸ ਵਿਚ ਸੇਰੇਨਾ ਪਹਿਲੇ ਹੀ ਗੇੜ ਵਿਚ ਗ਼ੈਰ ਦਰਜਾ ਹਾਸਿਲ ਜੋਹਾਨਾ ਕੋਂਟਾ ਹੱਥੋਂ 1-6, 0-6 ਨਾਲ ਹਾਰ ਗਈ ਸੀ ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸ਼ਰਮਨਾਕ ਹਾਰ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲਾ ਹਫ਼ਤਾ ਮੇਰੇ ਲਈ ਸੌਖਾ ਨਹੀਂ ਸੀ। ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੈਂ ਚੰਗੀ ਮਾਂ ਨਹੀਂ ਹਾਂ। ਮੈਂ ਆਪਣੀ ਮਾਂ, ਭੈਣ ਤੇ ਦੋਸਤਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਅਜਿਹਾ ਸੋਚਣਾ ਸੁਭਾਵਿਕ ਹੈ। ਕੰਮ ਤੇ ਪਰਿਵਾਰ ਵਿਚਾਲੇ ਸੰਤੁਲਨ ਬਣਾਉਣਾ ਕਾਫੀ ਅੌਖਾ ਹੈ।

----

ਦੂਜੇ ਗੇੜ 'ਚ ਪੁੱਜੀ ਵੀਨਸ

ਮਾਂਟਰੀਅਲ (ਏਪੀ) : ਅਮਰੀਕਾ ਦੀ ਤਜਰਬੇਕਾਰ ਟੈਨਿਸ ਸਟਾਰ ਵੀਨਸ ਵਿਲੀਅਮਜ਼ ਨੇ ਕੈਰੋਲੀਨ ਡੋਲੇਹੀਡੇ ਨੂੰ 7-5, 6-1 ਨਾਲ ਹਰਾ ਕੇ ਰੋਜਰਸ ਕੱਪ ਦੇ ਦੂਜੇ ਗੇੜ ਵਿਚ ਥਾਂ ਬਣਾ ਲਈ। ਪਹਿਲੇ ਸੈੱਟ ਵਿਚ ਵੀਨਸ ਨੂੰ 19 ਸਾਲਾ ਹਮਵਤਨ ਕੈਰੋਲੀਨ ਖ਼ਿਲਾਫ ਸਖ਼ਤ ਚੁਣੌਤੀ ਮਿਲੀ ਪਰ ਦੂਜੇ ਸੈੱਟ ਵਿਚ ਜ਼ੋਰਦਾਰ ਪ੍ਰਦਰਸ਼ਨ ਨਾਲ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਪਹਿਲੇ ਸੈੱਟ 'ਚ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਤਦ ਉਲਟਫੇਰ ਦਾ ਸ਼ਿਕਾਰ ਹੋਣ ਕੰਢੇ ਸੀ ਜਦ ਕੈਰੋਲੀਨ 3-1 ਦੀ ਬੜ੍ਹਤ 'ਤੇ ਸੀ। ਹਾਲਾਂਕਿ ਜਲਦੀ ਹੀ ਵੀਨਸ ਨੇ ਆਪਣੀ ਲੈਅ ਹਾਸਿਲ ਕਰ ਲਈ।

ਅਗਲੇ ਗੇੜ 'ਚ ਪੁੱਜੇ ਰਾਓਨਿਕ :

ਟੋਰਾਂਟੋ (ਏਐੱਫਪੀ) : ਕੈਨੇਡਾ ਦੇ ਮਿਲੋਸ ਰਾਨਿਕ ਨੇ ਬੈਲਜੀਅਮ ਦੇ ਡੇਵਿਡ ਗਾਫਿਨ ਨੂੰ ਟੋਰਾਂਟੋ ਮਾਸਟਰਜ਼ ਦੇ ਪਹਿਲੇ ਗੇੜ ਵਿਚ 6-3, 6-4 ਨਾਲ ਹਰਾ ਕੇ ਬਾਹਰ ਕਰ ਦਿੱਤਾ। ਟੋਰਾਂਟੋ ਵਿਚ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਖੇਡਦੇ ਹੋਏ ਰਾਨਿਕ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਰਾਨਿਕ ਨੇ ਸਿਰਫ਼ 73 ਮਿੰਟ ਵਿਚ ਹੀ ਮੁਕਾਬਲੇ ਨੂੰ ਆਪਣੇ ਨਾਂ ਕਰ ਲਿਆ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਅਜੇ ਵੀ ਮੈਚ ਵਿਚ ਚੰਗੀ ਸਰਵਿਸ ਕਰ ਸਕਦਾ ਹਾਂ। ਮੈਂ ਚੰਗਾ ਫੋਰਹੈਂਡ ਲਾਇਆ। ਮੈਂ ਪਿਛਲੇ ਕੁਝ ਮਹੀਨੇ ਤੋਂ ਇਸ 'ਤੇ ਕੰਮ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: tennis diary