ਸਿੰਧੂ ਤੇ ਸਾਇਨਾ ਪੁਰਾਣੀਆਂ ਟੀਮਾਂ ਨਾਲ ਕਾਇਮ

Updated on: Mon, 09 Oct 2017 09:16 PM (IST)
  

ਪੀਬੀਐੱਲ ਨਿਲਾਮੀ :

-ਪੀਵੀ ਨੂੰ ਚੇਨਈ ਨੇ 48.75 ਲੱਖ 'ਚ ਖ਼ਰੀਦਿਆ

-ਨੇਹਵਾਲ ਨੂੰ ਅਵਧ ਨੇ ਦਿੱਤੇ 41.25 ਲੱਖ ਰੁਪਏ

ਹੈਦਰਾਬਾਦ (ਪੀਟੀਆਈ) : ਸਿਖਰਲਾ ਦਰਜਾ ਭਾਰਤੀ ਸ਼ਟਲਰ ਪੀਵੀ ਸਿੰਧੂ, ਸਾਇਨਾ ਨੇਹਵਾਲ ਤੇ ਕਿਦਾਂਬੀ ਸ੍ਰੀਕਾਂਤ ਨੂੰ ਸੋਮਵਾਰ ਨੂੰ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐੱਲ) ਦੀ ਖਿਡਾਰੀਆਂ ਦੀ ਨਿਲਾਮੀ 'ਚ ਉਨ੍ਹਾਂ ਦੀਆਂ ਪੁਰਾਣੀਆਂ ਫਰੈਂਚਾਈਜ਼ੀਆਂ ਨੇ ਆਪਣੀ ਟੀਮ ਨਾਲ ਕਾਇਮ ਰੱਖਿਆ ਹੈ। ਪੀਬੀਐੱਲ ਦਾ ਤੀਜਾ ਸੈਸ਼ਨ 22 ਦਸੰਬਰ 2017 ਤੋਂ 14 ਜਨਵਰੀ, 2018 ਤਕ ਚਲੇਗਾ। ਟੀਮ 'ਚ ਕਾਇਮ ਰਹਿਣ ਵਾਲੇ ਖਿਡਾਰੀਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਜ਼ਿਆਦਾ ਰਕਮ ਦਿੱਤੇ ਜਾਣ ਦੀ ਤਜਵੀਜ਼ ਹੈ ਜਦਕਿ 'ਰਾਈਟ ਟੂ ਮੈਚ' ਕਾਰਡ ਦੇ ਇਸਤੇਮਾਲ ਨਾਲ ਖ਼ਰੀਦੇ ਗਏ ਖਿਡਾਰੀਆਂ ਦੀ ਫੀਸ ਵਿਚ ਦਸ ਫ਼ੀਸਦੀ ਦਾ ਵਾਧਾ ਹੋਵੇਗਾ। ਮੌਜੂਦਾ ਚੈਂਪੀਅਨ ਚੇਨਈ ਸਮੈਸ਼ਰਸ ਨੇ ਓਲੰਪਿਕ ਸਿਲਵਰ ਮੈਡਲ ਜੇਤੂ ਸਿੰਧੂ ਨੂੰ 48.75 ਲੱਖ ਰੁਪਏ 'ਚ ਟੀਮ 'ਚ ਬਣਾਈ ਰੱਖਿਆ। ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਣ ਵਾਲੀ 22 ਸਾਲਾ ਸਿੰਧੂ ਨੂੰ ਪਿਛਲੇ ਸਾਲ ਨਿਲਾਮੀ ਵਿਚ 39 ਲੱਖ ਰੁਪਏ ਵਿਚ ਖ਼ਰੀਦਿਆ ਗਿਆ ਸੀ। ਸਾਇਨਾ ਨੂੰ ਅਵਧ ਵਾਰੀਅਰਜ਼ ਨੇ 4.125 ਲੱਖ ਰੁਪਏ ਵਿਚ ਟੀਮ ਨਾਲ ਕਾਇਮ ਰੱਖਿਆ ਜਦਕਿ ਉਨ੍ਹਾਂ ਦਾ ਪਿਛਲੇ ਸਾਲ ਆਧਾਰ ਮੁੱਲ 33 ਲੱਖ ਰੁਪਏ ਸੀ। ਆਸਟ੫ੇਲੀਆ ਤੇ ਇੰਡੋਨੇਸ਼ੀਆ ਦੇ ਖ਼ਤਾਬ ਜਿੱਤਣ ਵਾਲੇ ਸ੍ਰੀਕਾਂਤ ਆਪਣੀ ਪੁਰਾਣੀ ਟੀਮ ਅਵਧ ਵਾਰੀਅਰਜ਼ ਨਾਲ ਹੀ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਦੀ ਟੀਮ ਨੇ 'ਰਾਈਟ ਟੂ ਮੈਚ' ਕਾਰਡ ਦੇ ਆਧਾਰ 'ਤੇ 56.10 ਲੱਖ ਰੁਪਏ ਵਿਚ ਉਨ੍ਹਾਂ ਨੂੰ ਟੀਮ ਨਾਲ ਕਾਇਮ ਰੱਖਿਆ।

ਹੋਰ ਖਿਡਾਰੀਆਂ ਵਿਚ ਡਬਲਜ਼ ਖਿਡਾਰੀ ਭਾਰਤ ਦੇ ਸਾਤਵਿਕ ਸਾਈਰਾਜ, ਕੋਰੀਆ ਦੇ ਲੀ ਯੰਗ ਡਾਈ ਤੇ ਰੂਸ ਦੇ ਵਲਾਦੀਮੀਰ ਇਵਾਨੋਵ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਟੀਮਾਂ ਨੇ ਕਾਇਮ ਰੱਖਿਆ ਤੇ ਉਹ ਇਸ ਨਿਲਾਮੀ ਦਾ ਹਿੱਸਾ ਨਹੀਂ ਰਹੇ। ਨਿਲਾਮੀ ਦੀ ਸ਼ੁਰੂਆਤ ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰਨ ਤਾਈ ਜੂ ਯੀਂਗ ਨਾਲ ਹੋਈ ਤੇ ਉਨ੍ਹਾਂ ਨੂੰ ਅਹਿਮਦਾਬਾਦ ਮਾਸਟਰਜ਼ ਨੇ 52 ਲੱਖ ਰੁਪਏ 'ਚ ਟੀਮ ਨਾਲ ਜੋੜਿਆ। ਕੈਰੋਲੀਨਾ ਮਾਰਿਨ ਨੂੰ ਹੈਦਰਾਬਾਦ ਹੰਟਰਜ਼ ਨੇ 50 ਲੱਖ ਰੁਪਏ 'ਚ ਖ਼ਰੀਦਿਆ। ਡਬਲਜ਼ 'ਚ ਪ੍ਰਜਾਕਤਾ ਸਾਵੰਤ ਤੇ ਚਿਰਾਗ ਸ਼ੈੱਟੀ ਨੂੰ ਨਾਰਥ ਈਸਟਰਨ ਵਾਰੀਅਰਜ਼ ਨੇ ਯਮਵਾਰ ਸੱਤ ਤੇ ਪੰਜ ਲੱਖ ਰੁਪਏ, ਅਸ਼ਵਿਨੀ ਪੋਨੱਪਾ ਨੂੰ ਦਿੱਲੀ ਏਸਰਜ਼ ਨੇ 20 ਲੱਖ ਰੁਪਏ, ਮਨੂ ਅੱਤਰੀ ਨੂੰ ਬੈਂਗਲੁਰੂ ਬਲਾਸਟਰਜ਼ ਨੇ 17 ਲੱਖ ਰੁਪਏ, ਪ੍ਰਣਵ ਜੇਰੀ ਚੋਪੜਾ ਨੂੰ ਦਿੱਲੀ ਏਸਰਜ਼ ਨੇ 18 ਲੱਖ ਰੁਪਏ 'ਚ ਖ਼ਰੀਦਿਆ।

ਨਿਯਮਾਂ ਮੁਤਾਬਕ ਪੁਰਾਣੀ ਟੀਮ ਇਕ ਖਿਡਾਰੀ ਨੂੰ ਆਪਣੀ ਟੀਮ 'ਚ ਕਾਇਮ ਰੱਖ ਸਕਦੀ ਹੈ ਜਦਕਿ ਨਵੀਂ ਟੀਮ ਪੀਬੀਐੱਲ 'ਚ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਵਿਚੋਂ 'ਰਾਈਟ ਟੂ ਮੈਚ ' ਦੇ ਆਧਾਰ 'ਤੇ ਇਕ ਖਿਡਾਰੀ ਨੂੰ ਚੁਣ ਸਕਦੀ ਹੈ। ਹਰ ਫਰੈਂਚਾਈਜ਼ੀ ਵਿਚ 11 ਖਿਡਾਰੀ ਸ਼ਾਮਿਲ ਹੋਣਗੇ ਜਿਸ ਵਿਚ ਤਿੰਨ ਮਹਿਲਾ ਸਮੇਤ ਪੰਜ ਵਿਦੇਸ਼ੀ ਖਿਡਾਰੀ ਹੋਣੇ ਚਾਹੀਦੇ ਹਨ। ਹਰੇਕ ਟੀਮ 2.12 ਕਰੋੜ ਰੁਪਏ ਖ਼ਰਚ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Tenis League