ਦੱਖਣੀ ਅਫਰੀਕਾ ਦੌਰੇ ਲਈ ਬੁਮਰਾਹ ਟੈਸਟ ਟੀਮ 'ਚ

Updated on: Tue, 05 Dec 2017 12:13 AM (IST)
  

ਚੋਣ

-ਤਿੰਨ ਟੈਸਟ ਮੈਚਾਂ ਦੀ ਲੜੀ ਲਈ 17 ਮੈਂਬਰੀ ਟੀਮ ਐਲਾਨੀ

-ਸ੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਕੋਹਲੀ ਨੂੰ ਆਰਾਮ

ਨਵੀਂ ਦਿੱਲੀ (ਪੀਟੀਆਈ) : ਦੱਖਣੀ ਅਫਰੀਕਾ 'ਚ ਤਿੰਨ ਟੈਸਟ ਮੈਚਾਂ ਦੀ ਲੜੀ ਲਈ ਸੋਮਵਾਰ ਨੂੰ 17 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਹਿਲੀ ਵਾਰ ਟੈਸਟ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ ਜਦਕਿ ਵਿਕਟਕੀਪਰ ਪਾਰਥਿਵ ਪਟੇਲ ਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀ ਭਾਰਤੀ ਟੈਸਟ ਟੀਮ 'ਚ ਵਾਪਸੀ ਹੋਈ ਹੈ। ਦੱਖਣੀ ਅਫਰੀਕਾ ਦੌਰੇ 'ਤੇ ਭਾਰਤੀ ਟੀਮ ਪਹਿਲਾ ਟੈਸਟ ਪੰਜ ਜਨਵਰੀ ਤੋਂ ਕੇਪਟਾਊਨ 'ਚ ਖੇਡੇਗੀ। ਭਾਰਤੀ ਟੀਮ ਦੀ ਅਗਵਾਈ ਵਿਰਾਟ ਕੋਹਲੀ ਕਰਨਗੇ ਜਦਕਿ ਅਜਿੰਕੇ ਰਹਾਣੇ ਉੱਪ ਕਪਤਾਨ ਹੋਣਗੇ। 23 ਸਾਲਾ ਬੁਮਰਾਹ 28 ਵਨ ਡੇ ਤੇ 30 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ ਪਰ ਅਜੇ ਤਕ ਉਨ੍ਹਾਂ ਨੂੰ ਖੇਡ ਦੇ ਸਭ ਤੋਂ ਵੱਡੇ ਫਾਰਮੈਟ 'ਚ ਮੌਕਾ ਨਹੀਂ ਮਿਲਿਆ ਸੀ। ਚੋਣਕਾਰਾਂ ਨੇ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਵੀ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਕੋਹਲੀ ਨੂੰ ਇਸ ਸੀਰੀਜ਼ 'ਚ ਆਰਾਮ ਦੇ ਕੇ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ।

ਦਖਣੀ ਅਫਰੀਕਾ ਦੌਰੇ ਲਈ ਟੀਮ : ਵਿਰਾਟ ਕੋਹਲੀ (ਕਪਤਾਨ), ਕੇਐੱਲ ਰਾਹੁਲ, ਸ਼ਿਖਰ ਧਵਨ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ (ਉੱਪ ਕਪਤਾਨ), ਰੋਹਿਤ ਸ਼ਰਮਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਰਿੱਧੀਮਾਨ ਸਾਹਾ, ਪਾਰਥਿਵ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ।

ਸ੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ :

ਰੋਹਿਤ ਸ਼ਰਮਾ (ਕਪਤਾਨ), ਕੇਐੱਲ ਰਾਹੁਲ ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਦੀਪਕ ਹੂਡਾ, ਮੁਹੰਮਦ ਸਿਰਾਜ, ਬਾਸਿਲ ਥੰਪੀ, ਜੈਦੇਵ ਉਨਾਦਕਟ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Team Selection